ਪਾਪ ਪਥਰ ਤਰਣੁ ਨਾ ਜਾਈ,
ਭਉ ਬੇੜਾ ਜੀਉ ਚੜਾਉ॥ (ਮਾਰੂ ਮਹਲਾ ੧, ਪੰਨਾ ੯੯੦)
ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਨਿੱਤਰ ਪਏ :
'ਚੜਿਆ ਸੋਧਨ ਧਰਤਿ ਲੁਕਾਈ॥
ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਵਿਚ :
ਸੰਤ ਸੰਗ ਲੇ ਚੜ੍ਹਿਓ ਸਿਕਾਰ॥
ਮਿਗ ਪਕਰੋ ਬਿਨੁ ਘੋਰ (ਘੋੜੇ) ਹਥੀਆਰ॥ ੧॥ ਰਹਾਉ॥
(ਭੈਰਉ ਮਹਲਾ ੫, ਪੰਨਾ ੧੧੩੬)
ਜਿਵੇਂ ਕੋਈ ਜੋਧਾ ਚੜ੍ਹਾਈ ਕਰਦਾ ਹੈ, ਤਿਵੇਂ ਬਾਬਾ ਜੀ ਪਾਖੰਡ, ਭੇਖ, ਵਹਿਮ, ਜਬਰ ਤੇ ਜ਼ੁਲਮ ਵਿਰੁੱਧ ਮਰਦਾਨਾ ਜੀ ਨਾਲ ਚੜ੍ਹ ਪਏ। ਗੁਰੂ ਅਰਜਨ ਦੇਵ ਜੀ ਲਿਖਦੇ ਹਨ :
'ਦਸ ਮਿਰਗੀ ਸਹਿਜੇ ਬੰਧਿ ਆਨੀ॥
ਪਾਂਚ ਮਿਰਗ ਬੇਧੇ ਸਿਵ ਕੀ ਬਾਣੀ॥
ਦਸ ਹਿਰਨੀਆਂ ਨੂੰ ਮਾਰ ਮੁਕਾਇਆ ਤੇ ਪੰਜ ਹਿਰਨ ਉਹਨਾਂ ਦੇ ਨਿਸ਼ਾਨੇ ਤੋਂ ਬਚ ਨਾ ਸਕੇ।
ਇਕ ਉਦਾਹਰਨ ਭਾਈ ਗੁਰਦਾਸ ਜੀ ਨੇ ਹੋਰ ਦਿੱਤੀ ਹੈ ਕਿ ਜਿਵੇਂ ਸ਼ੇਰ ਗਾਰ ਵਿਚੋਂ ਨਿਕਲਦਾ ਹੈ, ਤਿਵੇਂ ਉਹ ਗਰਜੇ ਤੇ ਉਹਨਾਂ ਦੀ ਦਹਾੜ ਸੁਣ ਕੇ ਪਖੰਡ ਰੂਪੀ ਹਿਰਨਾਂ ਨੂੰ ਨੱਸਦਿਆਂ ਵਾਰ ਵੀ ਨਾ ਮਿਲੀ। ਆਪ ਜੀ ਨੇ ਪਹਿਲੀ ਉਦਾਸੀ ਵਿਚ 'ਤੀਰਥ, ਪੁਰਬ ਸਭੇ ਫਿਰ ਦੇਖੋ' ਤੇ ਸਮਝਾਇਆ ਕਿ ਤਾਂ ਕਿਛੁ ਘਾਲਿ ਪਵੇ ਦਰ ਲੇਖੇ ਜੇ ਨਿਯਤ ਰਾਸਿ ਹੈ। ਧਰਮ ਕੇਂਦਰਾਂ ਤੇ ਜਾਣ ਦਾ ਕਾਰਨ ਇਹ ਸੀ ਕਿ ਜੇ ਧਾਰਮਿਕ ਸੋਮੇ ਸਵੱਛ ਹੋ ਜਾਣ ਤਾਂ ਧਰਮ ਦਾ ਨਿਰਮਲ ਜਲ ਆਪ-ਮੁਹਾਰੇ ਧਰਮੀਆਂ ਨੂੰ ਮਿਲਦਾ ਰਹੇਗਾ। ਇਹ ਇਕ ਸੱਚਾਈ ਹੈ ਕਿ ਸ਼ੰਕਰਾਚਾਰੀਆ ਦਾ ਪ੍ਰਚਾਰ ਬੁੱਧ ਧਰਮ ਨੂੰ ਇੰਨੀ ਸੱਟ ਨਾ ਮਾਰ ਸਕਿਆ ਜਿੰਨੀ ਮੱਠਾਂ ਵਿਚ ਹੁੰਦੇ ਵਿਭਚਾਰ ਨੇ ਮਾਰੀ। 'ਭੇਖੀ ਪ੍ਰਭੂ ਨਾ ਪਾਈਐ, ਗੁਰੂ ਮਹਾਰਾਜ ਹਰ ਥਾਂ ਜਾ ਕੇ ਪੁਕਾਰਦੇ ਸਨ । ਜਗਤ ਵਿਚ ਪਾਵਨ ਧਾਰਮਿਕ ਅਸਥਾਨ ਗੰਦੇ ਹੋ ਜਾਣ ਕਾਰਨ ਹੀ ਜਗਤ ਦੇ ਲੋਕੀਂ ਡੁੱਬਣ ਲੱਗ ਪੈਂਦੇ ਹਨ। 'ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗ।'
ਪ੍ਰਚਾਰ-ਢੰਗ : ਗੁਰੂ ਨਾਨਕ ਦੇਵ ਜੀ ਦੀਆਂ ਕੀਤੀਆਂ ਉਦਾਸੀਆਂ ਦੇ ਕੀਤੇ ਪੈਂਡੇ ਤੇ ਪ੍ਰਚਾਰ ਨੂੰ ਦੇਖਣ ਤੋਂ ਪਹਿਲਾਂ ਇਹ ਠੀਕ ਰਹੇਗਾ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ-ਢੰਗ ਅੱਖ ਕੱਢ ਲਿਆ ਜਾਏ। ਮੈਲਕਮ, 'ਦੀ ਸਿਖਸ ਸਕੈੱਚ' ਵਿਚ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਆਪਣੀਆਂ ਲੰਮੀਆਂ ਉਦਾਸੀਆਂ ਵਿਚ ਦੋ ਵਿਰੋਧੀ ਸ਼ਕਤੀਆਂ ਨਾਲ ਟਕਰਾਉਣਾ ਪਿਆ। ਇਕ ਮੁਸਲਮਾਨਾਂ ਦੀ ਅਤਿ ਦੀ ਮਜ਼੍ਹਬੀ ਕਠੋਰਤਾ