(ਰੀਲੀਜਸ ਬੀਗਾਟਰੀ) ਅਤੇ ਦੂਜੀ, ਹਿੰਦੂਆਂ ਦੀ ਪਾਤਾਲ ਛੂੰਹਦੀ ਵਹਿਮ ਪ੍ਰਸਤੀ (ਡੀਪ ਰੂਟਡ ਸੁਪਰਸਟੀਸ਼ਨ) ਸੀ । (ਗੁਰੂ) ਨਾਨਕ (ਦੇਵ) ਨੇ ਦੋਹਾਂ ਨੂੰ ਜਿੱਤਿਆ। ਕਿਸੇ ਰਾਜ ਸੱਤਾ ਨਾਲ ਨਹੀਂ ਅਤੇ ਨਾ ਹੀ ਕਿਸੇ ਡਰ ਡਰਾਵੇ ਨਾਲ ਅਤੇ ਨਾ ਹੀ ਕਿਸੇ ਲਾਲਚ ਨਾਲ, ਨਿਰੋਲ ਸਨੇਹ ਤੇ ਸੂਝ ਨਾਲ (ਰੀਜ਼ਨ ਐਂਡ ਹਿਯੂਮੈਨਿਟੀ)। ਸੀ. ਐਚ. ਪੇਨ ਨੇ ਲਿਖਿਆ ਹੈ ਕਿ ਗੁਰੂ ਨਾਨਕ ਨੇ ਉਹ ਗੱਲ ਸਮਝ ਲਈ ਸੀ ਜਿਹੜੀ ਦੂਜਿਆਂ ਨੇ ਨਹੀਂ ਸਮਝੀ ਸੀ। ਧਰਮ ਉਹ ਹੀ ਜ਼ਿੰਦਾ ਰਹਿ ਸਕਦਾ ਹੈ ਜਿਹੜਾ ਵਰਤੋਂ ਸਿਖਾਲੇ। ਜਿਹੜਾ ਇਹ ਨਾ ਸਿਖਾਲੇ ਕਿ ਬਦੀਆਂ ਤੋਂ ਬਚਣਾ ਕਿਵੇਂ ਹੈ ਸਗੋਂ ਸਿਖਾਲੇ ਕਿ ਬਦੀਆਂ ਨਾਲ ਟਕਰਾ ਕੇ ਕਾਮਯਾਬ ਕਿਵੇਂ ਹੋਣਾ ਹੈ। ਜਿਹੜਾ ਇਹ ਨਾ ਸਿਖਾਲੇ ਕਿ ਦੁਨੀਆਂ ਤੋਂ ਨੱਸਣਾ ਕਿਵੇਂ ਹੈ, ਸਗੋਂ ਇਹ ਕਿ ਦੁਨੀਆਂ ਵਿਚ ਚੰਗੀ ਤਰ੍ਹਾਂ ਰਹਿਣਾ ਕਿਵੇਂ ਹੈ। (ਹਯੂ ਟੂ ਲਿਵ ਵਰਦੀਲੀ ਇਨ ਇਟ)। ਕਨਿੰਘਮ ਨੇ ਵੀ ਭਾਵ ਪੂਰਤ ਗੱਲ ਆਖੀ ਹੈ ਕਿ ਇਹ ਮਹਾਨ ਕੰਮ ਕੇਵਲ (ਗੁਰੂ) ਨਾਨਕ ਦੇਵ ਜੀ ਦਾ ਹੀ ਸੀ, ਜਿਨ੍ਹਾਂ ਨੇ ਸੁਧਾਰ ਦੇ ਸੱਚੇ, ਸੁੱਚੇ ਅਸੂਲ ਲੱਭੇ. ਵਰਤੇ ਅਤੇ ਬੁਨਿਆਦਾਂ ਰੱਖੀਆਂ, ਬਣਾਈਆਂ, ਜਿਨ੍ਹਾਂ ਸਦਕਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਮ-ਵਤਨਾਂ ਦਿਆਂ ਦਿਲਾਂ ਵਿਚ ਇਕ ਨਵੀਂ ਕੌਮੀਅਤ ਦਾ ਭਾਂਬੜ ਮਚਾ ਦਿੱਤਾ ਅਤੇ ਅਮਲੀ ਤੌਰ ਤੇ ਇਸ ਮਜ਼੍ਹਬੀ ਸਿਧਾਂਤ ਨੂੰ ਸਮਾਜੀ ਤੇ ਰਾਜਨੀਤਕ ਸ਼ਕਲ ਦਿੱਤੀ ਕਿ ਨਸਲ ਤੇ ਧਰਮ, ਧਾਰਮਿਕ ਆਸ਼ਾਵਾਂ ਅਤੇ ਸਿਆਸੀ ਟੀਚਿਆਂ ਤੇ ਸਮਾਜਕ ਹੱਕਾਂ ਦੇ ਸਬੰਧ ਵਿਚ ਗਰੀਬ ਤੋਂ ਗਰੀਬ ਤੇ ਨੀਵੇਂ ਤੋਂ ਨੀਵੇਂ, ਅਮੀਰ ਤੋਂ ਅਮੀਰ ਤੇ ਉੱਚੇ ਤੋਂ ਉੱਚੇ ਦੇ ਬਰਾਬਰ ਹੈ। ਗੁਰੂ ਨਾਨਕ ਦੇਵ ਜੀ ਅਰਸਤੂ ਵਾਂਗ ਅੜਾਉਣੀਆਂ ਨਹੀਂ ਪਾਉਂਦੇ ਸਨ ਸਗੋਂ ਉਸਤਾਦ ਵਾਂਗੂੰ ਹਰ ਗੁੰਝਲ ਖੋਲ੍ਹਦੇ ਸਨ । ਇਕ ਟੁੰਬਵੇਂ ਵਾਕ ਨਾਲ ਹੀ ਉਹ ਅਗਲੇ ਦੇ ਕੁਕਰਮ ਦਰਸਾ ਦਿੰਦੇ ਸਨ। ਉਹ ਸੁਆਲ ਨਹੀਂ ਸਨ ਕਰਦੇ ਸਗੋਂ ਪੁੱਛਾਂ ਦਾ ਉੱਤਰ ਦਿੰਦੇ ਸਨ । ਉਹ ਜਦ ਬੁੱਲ੍ਹੀਆਂ ਵਿਚ ਮੁਸਕਾਉਂਦੇ ਸਨ ਤਾਂ ਕਈਆਂ ਦੇ ਪਾਪ ਝੜ ਜਾਂਦੇ ਸਨ । ਆਸਾ ਦੀ ਵਾਰ ਅਤੇ ਭਾਈ ਦੁਨੀ ਚੰਦ ਨਾਲ ਹੋਈ ਲਾਹੌਰ ਵਿਖੇ ਗੱਲਬਾਤ ਇਸ ਗੱਲ ਦੀ ਸੂਚਕ ਹੈ। ਗੁਰੂ ਨਾਨਕ ਦੇਵ ਜੀ ਕਿੰਨਾ ਸੁੰਦਰ ਫਰਮਾਉਂਦੇ ਹਨ, 'ਕੈਸਾ ਮਜ਼ਾ ਆਉਂਦਾ ਹੋਵੇਗਾ ਉਸ ਵੇਲੇ ਜਦ ਸਵਰਗਪੁਰੀ ਵਿਚ ਬੈਠੇ ਪਿਤਰ ਦੂਜੇ ਪਿਤਰ ਵਲੋਂ ਚੜਾਏ ਗਏ ਚੋਰੀ ਦੇ ਮਾਲ ਨੂੰ ਪਛਾਣ ਲੈਂਦੇ ਹੋਣਗੇ। ਉੱਤੇ ਖ਼ੂਬ ਜੰਗ ਮੰਚਦੀ ਹੋਵੇਗੀ। ਭਲਿਆ ਲੋਕਾ। ਇਹ ਠੀਕ ਜਾਣ ਕਿ ਅੱਗੇ ਉਹ ਹੀ ਮਿਲਦਾ ਹੈ ਜੋ ਆਪ ਖੱਟ, ਘਾਲਿ ਵੰਡਿਆ ਜਾਏ':
'ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥
ਅਗੈ ਵਸਤੁ ਸਿਞਾਣੀਏ ਪਿਤਰੀ ਚੋਰ ਕਰੇਇ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥
ਨਾਨਕ ਅਗੇ ਸੋ ਮਿਲੈ ਜਿ ਖਟੇ ਘਾਲੇ ਦੇਇ॥੧॥
(ਪਉੜੀ ੧੭, ਆਸਾ ਦੀ ਵਾਰ, ਪੰਨਾ ੪੭੨)
ਹਰਦੁਆਰ ਦੀ ਪੱਛਮ ਵੱਲ ਪਾਣੀ ਦੇਣ ਅਤੇ ਜਗਨ ਨਾਥ ਪੁਰੀ ਵਿਖੇ ਪਖੰਡੀ ਸਾਧ ਦਾ ਲੋਟਾ ਛੁਪਾਉਣ ਵਾਲੀਆਂ ਸਾਖੀਆਂ ਜਗਤ-ਪ੍ਰਸਿੱਧ ਹਨ। ਕਹਿੰਦੇ ਹਨ ਕਿ