ਜਦ ਵਿਸ਼ਿਸ਼ਟ ਜੀ ਨੇ ਆਪਣੇ ਸਾਰਿਆ ਚੇਲਿਆਂ ਨੂੰ ਪਿਛਾਂ ਮੁੜ ਕੇ ਦੇਖਣ ਲਈ ਕਿਹਾ ਤਾਂ ਸਾਰੇ ਤਾਂ ਪਿਛਾ ਮੁੜ ਕੇ ਦੇਖਣ ਲੱਗ ਪਏ ਪਰ ਰਾਮ ਚੰਦਰ ਜੀ ਨੇ ਸਿਰ ਝੁਕਾ ਲਿਆ ਤੇ ਉਥੇ ਹੀ ਖੜ੍ਹੇ ਰਹੇ। ਵਿਸ਼ਿਸ਼ਟ ਜੀ ਨੇ ਛਾਤੀ ਨਾਲ ਲਗਾ ਕੇ ਕਿਹਾ: 'ਅਸਲ ਗੱਲ ਤਾਂ ਰਾਮ ਹੀ ਸਮਝਿਆ ਏ।' ਵਿਸ਼ਿਸ਼ਟ ਜੀ ਦਾ ਕਹਿਣਾ ਸੀ ਕਿ ਸਾਰੇ ਆਪਣੇ ਪਿਛੇ ਮੁੜ ਕੇ ਨਜ਼ਰ ਮਾਰੋ ਅਤੇ ਜਦ ਕੋਈ ਗੱਲ ਸਮਝ ਕੇ ਨਜ਼ਰ ਮਾਰਦਾ ਹੈ ਤਾਂ ਉਸ ਨੂੰ ਸ਼ਰਮ ਆ ਜਾਵੇਗੀ ਤੇ ਗੁਰੂ ਅੱਗੇ ਸਿਰ ਝੁਕ ਜਾਵੇਗਾ। ਗੁਰੂ ਨਾਨਕ ਦੇਵ ਜੀ ਨੇ ਐਸੀ ਜੁਗਤੀ ਵਰਤੀ ਕਿ ਸਭ ਅੰਦਰ ਝਾਕਣ ਲੱਗੇ ਤੇ ਸਾਰੇ ਹੀ ਗੁਰਮੁਖ ਹੋ ਨਿਬੜੇ'। ਨੂਰ ਉਂਨਸਾ 'ਤੇ ਜਦ ਝਾਤ ਮਾਰੀ ਤਾਂ ਨੂਰ ਵਾਲੀ ਹੋ ਗਈ। ਸਜਣ ਨੇ ਜਦ ਆਪੇ ਵੱਲ ਦੇਖਿਆ ਤਾਂ ਕਤਲਗਾਹ ਧਰਮਸ਼ਾਲਾ ਬਣ ਗਈ । ਸਿੱਧਾ ਨੇ ਜਦ ਪਿੱਛ ਪੁੱਛਿਆ ਵੀ ਕਿ ਸਾਨੂੰ ਤਾਂ ਕਹਿੰਦੇ ਹੋ ਘਰ ਨਾ ਛੱਡ, ਗ੍ਰਹਿਸਤ ਨਾ ਭੇਜੋ. ਧੰਦਾ ਨਾ ਤਿਆਗੇ, ਪਰ ਤੁਸਾਂ ਵੀ ਤਾਂ ਘਰ ਛੱਡਿਆ ਹੈ. ਗ੍ਰਹਿਸਤ ਤਜਿਆ ਤੇ ਉਦਾਸੀ ਬਣੇ। ਸਾਨੂੰ ਕਹਿੰਦੇ ਹੋ ਭੇਖ ਨਾ ਕਰੋ, ਪਰ ਤੁਸਾਂ ਵੀ ਤਾਂ ਪਹਿਲੀ ਉਦਾਸੀ ਵੇਲੇ ਗੋਰੂਵੇਂ (ਭਗਵੇਂ) ਦੂਜੀ ਵੇਲੇ ਚਿੱਟੇ ਤੇ ਤੀਜੀ ਵੇਲੇ ਨੀਲੇ ਬਸਤਰ ਪਹਿਣੇ ਸਨ। ਤੁਸੀਂ ਵੀ ਥਾਂ-ਥਾਂ ਭਟਕਦੇ ग्य?:
ਕਿਸੁ ਕਾਰਣਿ ਗ੍ਰਹਿ ਤਜਿਓ ਉਦਾਸੀ॥
ਕਿਸੁ ਕਾਰਣਿ, ਇਹੁ ਭੇਖੁ ਨਿਵਾਸੀ॥
ਕਿਸੁ ਵਖਰ ਕੇ ਤੁਮ ਵਣਜਾਰੇ॥
ਕਿਉ ਕਰਿ ਸਾਥੁ ਲੰਘਾਰਹੁ ਪਾਰੇ ॥ ੧੭॥ (ਸਿਧ ਗੋਸਟਿ)
ਗੁਰੂ ਮਹਾਰਾਜ ਜੀ ਦਾ ਉੱਤਰ ਸੀ: ਸਿਰਫ਼ ਗੁਰਮੁਖਾਂ ਨੂੰ ਢੂੰਡਣ ਲਈ ਘਰ ਨਿਕਲਿਆ ਸਾਂ : ਗੁਰਮੁਖਿ ਖੋਜਤ ਭਏ ਉਦਾਸੀ। ਹਿੰਦੁਸਤਾਨ ਇਹ ਹੀ ਸੁਣਦਾ ਆ ਰਿਹਾ ਸੀ : 'ਸਾਧੂ ਨੇ ਚਲੇ ਜਮਾਤ' ਪਰ ਇਥੇ ਤਾਂ ਸਾਧੂਆਂ ਦੀ ਇਕ ਜਮਾਤ 'ਪੱਕੀ ਸੰਗਤ ਬੰਨ੍ਹਣੀ ਸੀ। ਭੇਖ ਵੀ ਇਸ ਲਈ ਧਾਰਿਆ ਕਿ ਇਕ ਨਵਾਂ ਦਰਸ਼ਨ, ਫਲਸਫਾ ਲਭਿਆ ਜਾ ਸਕੇ ਜੋ ਸਭ ਲਈ ਕਲਿਆਣਕਾਰੀ ਹੋਵੇ। ਭੇਖ ਦੀ ਵਿਅਰਥਤਾ ਹੀ ਦ੍ਰਿੜਾਉਣ ਲਈ ਆਪ ਜੀ ਨੇ ਐਸਾ ਪਹਿਰਾਵਾ ਰੱਖਿਆ ਜੋ ਕਿਸੇ ਵੀ ਪ੍ਰਚੱਲਤ ਮੱਤ ਦਾ ਨਹੀਂ ਸੀ। ਪੁਰਾਤਨ ਜਨਮ ਸਾਖੀ ਅਨੁਸਾਰ :
'ਪਹਿਰਾਵਾ ਬਾਬੇ ਕਾ, ਇਕ ਬਸਤਰ ਅੰਬੋਆ (ਨਵੇਂ ਨਿਕਲੇ ਅੰਬ ਦੇ ਪੱਤਿਆਂ ਦਾ ਰੰਗ) ਇਕ ਬਸਤਰ ਚਿੱਟਾ, ਇਕ ਪੈਰ ਜੁੱਤੀ, ਇਕ ਪੈਰ ਖਾਊਸ (ਖੜਾਵਾਂ), ਗਲਿ ਕਰਨੀ, ਸੀਸ ਪਹਰਨਿ ਕਲੰਦਰੀ, ਮਾਲਾ ਹੱਡਾਂ ਕੀ, ਮੱਥੇ ਤਿਲਕ ਕੇਸਰ ਕਾ।:
'ਦਰਸ਼ਨ ਕੇ ਤਾਈ ਭੇਖ ਨਿਵਾਸੀ।'
ਆਪ ਜੀ ਦਾ ਕਥਨ ਸੀ : 'ਸੱਚ ਦਾ ਵਪਾਰੀ ਹਾਂ ਤੇ ਜੋ ਗੁਰੂ ਵੱਲ ਮੂੰਹ ਕਰਕੇ ਰੱਖੇਗਾ ਉਹ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੀ ਜਾਚ ਸਿੱਖ ਲਵੇਗਾ।'
'ਸਾਚ ਵਖਰ ਕੇ ਹਮ ਵਣਜਾਰੇ॥
ਨਾਨਕ ਗੁਰਮੁਖਿ ਉਤਰਸਿ ਪਾਰੇ ॥੧੮॥ (ਸਿਧ ਗੋਸਟਿ, ਪੰਨਾ ੯੩੯)