ਇਸ ਸਬੰਧ ਵਿਚ ਭਾਈ ਗੁਰਦਾਸ ਜੀ ਦੀ ਇਕ ਤੁਕ ਗਹੁ ਨਾਲ ਪੜ੍ਹੀ ਜਾਣੀ ਚਾਹੀਦੀ ਹੈ। ਭਾਈ ਜੀ ਲਿਖਦੇ ਹਨ ਕਿ ਜਦ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੋਂ ਵਾਪਸ ਆਏ ਤਾਂ ਉਨ੍ਹਾਂ ਉਦਾਸੀ ਵਾਲਾ ਬਾਣਾ ਉਤਾਰ ਦਿੱਤਾ ਤੇ ਸੰਸਾਰੀ ਕੱਪੜੇ ਪਹਿਨ ਲਏ ਤੇ ਉਥੇ ਟਿਕ ਕੇ ਲੋਕਾਂ ਨੂੰ ਜੀਵਨ ਜੁਗਤ ਦਰਸਾਉਣ ਲੱਗੇ।
'ਫਿਰਿ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ।
ਪਹਿਰ ਸੰਸਾਰੀ ਕਪੜੇ, ਮੰਜੀ ਬੈਠ ਕਿਆ ਅਵਤਾਰਾ।'
ਭਾਈ ਸੰਤੋਖ ਸਿੰਘ ਜੀ ਨੇ ਵੀ ਇਹ ਹੀ ਲਿਖਿਆ ਹੈ ।
'ਭੇਖ ਫ਼ਕੀਰੀ ਤਯੋ ਸਰੀਰਾ।
ਸੰਸਾਰੀ ਪੈਹਰੇ ਖੂਨ ਚੀਰਾ।
ਕ੍ਰਿਖੀ ਕਰਾਵਨ ਲਗੈ ਬਿਸਾਲਾ ।
ਦੇਗ ਚਲਾਵਹਿ ਪਰਮ ਕਿਰਪਾਲਾ ।'
ਦੁਨੀਆਂ ਉਸ ਸਮੇਂ ਤੱਕ ਇਹ ਹੀ ਸੁਣਦੀ ਆਈ ਸੀ ਕਿ ਬਾਣ ਪ੍ਰਸਤੀ ਤੋਂ ਬਾਅਦ ਵਰਣ ਆਸ਼ਰਮ ਨੂੰ ਮੰਨਣ ਵਾਲਾ ਸੰਨਿਆਸੀ ਹੁੰਦਾ ਹੈ। ਬਾਣ ਪ੍ਰਸਤੀ ਕਦੇ ਵੀ ਫਿਰ ਗ੍ਰਹਿਸਤੀ ਜਾਂ ਸੰਸਾਰੀ ਨਹੀਂ ਹੋ ਸਕਦਾ। ਪਰ ਇਥੇ ਜਦ ਗੁਰਮੁਖ ਢੂੰਡਣ ਤੇ ਫਿਰ ਇਕ ਥਾਂ ਬਿਠਾਉਣ ਦਾ ਮੰਤਵ ਪੂਰਾ ਹੋ ਗਿਆ ਤਾਂ ਆਪ ਜੀ ਨੇ ਉਦਾਸੀ ਭੇਖ ਉਤਾਰ ਦਿੱਤਾ। ਇਹ ਵੀ ਵਰਣ ਆਸ਼ਰਮ 'ਤੇ ਇਕ ਕਰਾਰੀ ਚੋਟ ਸੀ। ਵਿਤਕਰੇ 'ਤੇ ਭਾਰੀ ਵਾਰ ਸੀ। ਗੁਰੂ ਬਾਬਾ ਜੀ ਗੁਰਮੁਖ ਢੂੰਡਣ ਲਈ ਹਰਨ, ਮਿਰਗ, ਕੋਕਲ ਤੇ ਮਛਲੀ ਵਾਂਗ ਬਣ, ਖੇਤਾਂ, ਬਾਗਾਂ, ਬਸਤੀਆਂ ਤੇ ਸਾਗਰਾਂ ਨੂੰ ਤਰਦੇ ਰਹੇ। ਫਿਰ ਇਕ ਵਾਰੀ ਸੰਸਾਰੀ ਬਣ ਕੇ ਉਲਟੀ ਗੰਗਾ ਵਹਾ ਦਿੱਤੀ। ਭਾਈ ਗੁਰਦਾਸ ਜੀ ਨੇ ਉਲਟੀ ਗੰਗਾ ਵਾਲਾ ਹੀ ਸ਼ਬਦ ਵਰਤਿਆ ਹੈ। ਸਤੇ ਬਲਵੰਡ ਜੀ ਨੇ ਵੀ : ਹੇਰਿਓ ਗੰਗ ਵਹਾਈਐ" ਵੱਲ ਇਸਾਰਾ ਕੀਤਾ ਹੈ।
ਮਰਦਾਨਾ ਜੀ ਲਈ ਨਵੀਂ ਰਬਾਬ : ਸੁਲਤਾਨਪੁਰ ਤੋਂ ਤੁਰਨ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੂੰ ਨਵੀਂ ਰਬਾਬ ਬਣਵਾ ਕੇ ਦਿੱਤੀ। ਰਬਾਬ ਲਈ ਰਕਮ ਭੈਣ ਨਾਨਕੀ ਜੀ ਨੇ ਦਿੱਤੀ। ਰਬਾਬ ਫਿਰੋਦੇ ਨਾਂ ਦੇ ਕਾਰੀਗਰ ਨੇ ਬਣਾਈ ਸੀ। ਭੈਣ ਨਾਨਕੀ ਕੋਲੋਂ ਰਬਾਬ ਲੈਣ ਦਾ ਭਾਵ ਇਹ ਸੀ ਕਿ ਜੋ ਧਰਮ ਮੰਦਰ ਗੁਰੂ ਨਾਨਕ ਦੇਵ ਜੀ ਉਸਾਰ ਰਹੇ ਸਨ, ਉਸ ਵਿਚ ਇਸਤਰੀ ਦਾ ਯੋਗ ਫ਼ਰਜ਼ ਤੇ ਥਾਂ ਹੈ। ਭੈਣ ਦੇ ਪਿਆਰ ਤੁਲ ਕੋਈ ਵਸਤੂ ਨਹੀਂ। ਪਿੱਛੋਂ ਅੰਮ੍ਰਿਤ ਤਿਆਰ ਕਰਨ ਵੇਲੇ ਪਤਾਸੇ ਮਾਤਾ ਜੀਤੋ ਜੀ ਨੇ ਪਾਏ ਸਨ।
ਪਹਿਲਾ ਉਪਦੇਸ਼ : ਸੁਲਤਾਨਪੁਰ ਤੋਂ ਚੱਲ ਕੇ ਬਿਆਸ ਉਸ ਥਾਂ ਤੋਂ ਪਾਰ ਕੀਤਾ ਜਿੱਥੇ ਅੱਜ ਕੱਲ੍ਹ ਗੋਇੰਦਵਾਲ ਹੈ। ਬਚਨ ਕੀਤਾ : 'ਮਹਾਂ ਪੁਰਖ ਇਕ ਆਵੇਗਾ, ਕੀਰਤਨ ਹੋਵੇਗਾ, ਵਸੋਂ ਵਧੇਗੀ।' ਗੁਰੂ ਅਮਰਦਾਸ ਜੀ ਨੇ ਪਿੱਛੋਂ ਇਥੇ ਹੀ ਟਿਕਾਣਾ ਕੀਤਾ। ਤਿੰਨ ਦਿਨ ਉਥੇ ਰਹੇ। ਉਥੋਂ ਹੀ ਮਰਦਾਨਾ ਜੀ ਨੂੰ ਪਿੰਡ ਦੇ ਪਤਣ 'ਤੇ ਲੋਕਾਂ
1. ਵਾਰ ਰਾਮਕਲੀ, ਪੰਨਾ ੯੬੭।