Back ArrowLogo
Info
Profile

ਨੇ ਬਹੁਤ ਧਨ ਪਦਾਰਥ ਬਸਤਰ ਭੇਟ ਕੀਤੇ ਤਾਂ ਉਹ ਸਾਰੀਆਂ ਵਸਤਾਂ ਗੁਰੂ ਨਾਨਕ ਦੇਵ ਜੀ ਪਾਸ ਲੈ ਆਏ। ਗੁਰੂ ਨਾਨਕ ਦੇਵ ਜੀ ਨੇ ਉਥੇ ਉਦਾਸੀ ਦਾ ਪਹਿਲਾ ਉਪਦੇਸ਼ ਦਿੱਤਾ ਜੋ ਧਰਮ ਦੇ ਪ੍ਰਚਾਰਕ ਆਗੂਆਂ ਨੂੰ ਸੁਣਨਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਭ ਭੇਟਾਵਾਂ ਵੱਲ ਦੇਖ ਕੇ ਕਿਹਾ : 'ਮਰਦਾਨਿਆ, ਇਹ ਜੋ ਸੁ ਕਿਆ ਹੈ. ਜੋ ਤੂੰ ਲੈ ਆਇਆ ਹੈਂ ?" ਮਰਦਾਨੇ ਨੇ ਸੁਭਾਵਕ ਆਖਿਆ: 'ਬਾਬਾ ਜੀ ਸਲਾਮਤ, ਤੇਰੇ ਆਰਥਿ ਲੋਕਾਂ ਪੂਜਾ ਕੀਤੀ ਹੈ। ਲੋਕਾਂ ਜਿ ਆਣ ਚੜ੍ਹਾਏ, ਸੋ ਮੈਂ ਆਣੇ ਹੈਨਿ। ਜਿਵ ਰਜਾਏ ਹੋਵੇ ਤਿਵ ਮੈਂ ਕਰੀ। ਤਬ ਬਾਬੇ ਨਾਨਕ ਜੀ ਨੇ ਕਿਹਾ: 'ਮਰਦਾਨਿਆ, ਤੈਂ ਤਾਂ ਇਹ ਆਂਦੇ ਸੋ ਭਲਾ ਕੀਤਾ, ਇਹ ਸਾਡੇ ਕੰਮ ਨਹੀਂ ਪਏ ਭਠਿ ਮਰਦਾਨਿਆਂ ਇਹ ਸੱਟ ਘਤਿ ਇਥੇ ਹੀ। ਮਰਦਾਨੇ ਸੁੱਟ ਘੜਿਆ ਉਹ ਬੁਗਚਾ ਰੁਪਿਆਂ ਦਾ ਅਤੇ ਕੱਪੜਿਆਂ ਦਾ। ਪ੍ਰਚਾਰ ਵਿਚ ਜਦ ਪੂਜਾ ਦਾ ਧਾਨ ਆ ਗਿਆ ਤਾਂ ਦੋਜ਼ਖ਼ ਬਣ ਗਿਆ। ਜਿਸ ਮਾਇਆ ਨੇ ਵਸੀਲਾ ਬਣਨਾ ਹੈ ਉਹ ਹੀ ਗਿਰਾਵਟ ਦਾ ਕਾਰਨ ਬਣੀ। ਧਰਮ ਦੇ ਪਾਂਧੀਆ ਨੂੰ ਹੌਲਾ ਫੁੱਲ ਹੋ ਕੇ ਵਿਚਰਨਾ ਚਾਹੀਦਾ ਹੈ। ਗੁਰੂ ਨਾਨਕ ਜੀ ਨੇ ਫ਼ਰਮਾਇਆ :

'ਗੱਲ ਇਹ ਹੈ ਮਰਦਾਨਿਆ। ਪ੍ਰਮੇਸ਼ਰ ਤੇ ਮਾਇਆ ਕੀ ਬਣ ਨਹੀਂ ਆਂਵਦੀ। ਜੇ ਮਾਇਆ ਪਿੱਛੋਂ ਅੱਗੇ ਭਾਲੀਏ ਤਾਂ ਪ੍ਰਮੇਸ਼ਰ ਹੱਥ ਨਹੀਂ ਆਂਵਦਾ, ਅਰ ਜੇ ਪ੍ਰਮੇਸ਼ਰ ਭਾਲੀਏ ਤਾ ਮਾਇਆ ਨਹੀਂ। ਪ੍ਰਮੇਸ਼ਰ ਭਾਲਣ ਦਾ ਇਹ ਰਾਹ ਠੀਕ ਨਹੀਂ ਕਿ ਮਾਇਆ ਵੀ ਇਕੱਠੀ ਕਰੇ ਤੇ ਪ੍ਰਮੇਸ਼ਰ ਵੀ ਭਾਲੇ।'

ਉਥੋਂ ਉਸ ਥਾਂ ਚਰਨ ਪਾਏ ਜਿੱਥੇ ਪਿੱਛੋਂ ਤਰਨਤਾਰਨ ਗੁਰੂ ਅਰਜਨ ਦੇਵ ਜੀ ਨੇ ਉਸਾਰਿਆ। ਫਿਰ ਫਤਿਆਬਾਦ ਰਾਤ ਕੱਟ ਕੇ ਸੁਲਤਾਨਵਿੰਡ ਪਿੰਡ ਦੀ ਜੂਹ ਵਿਚ ਪੁੱਜੇ। ਇਕ ਢਾਬ ਦੇ ਕਿਨਾਰੇ ਬ੍ਰਿਛ ਹੇਠ ਬੈਠ ਕੇ ਸ਼ਬਦ ਗਾਉਣ ਲੱਗੇ। ਉਥੇ ਹੀ ਸੰਗਤ ਜੁੜਨ ਲੱਗੀ ਤਾਂ ਆਪ ਜੀ ਨੇ ਸਹਿਜੇ ਹੀ ਬਚਨ ਕੀਤਾ ਕਿ 'ਇਥੇ ਭੋਗ ਮੋਖ ਦਾ ਪ੍ਰਵਾਹ ਚੱਲੇਗਾ।' ਉਥੇ ਹੀ ਦੁੱਖ ਭੰਜਣੀ ਸੀ। ਅੰਮ੍ਰਿਤਸਰ ਉਸੇ ਹੀ ਜੂਹ ਵਿਚ ਵੱਸਿਆ, ਜੋ ਧਾਰਮਿਕ ਕੇਂਦਰ ਹੋਣ ਦੇ ਨਾਲ-ਨਾਲ ਤਜਾਰਤ ਤੇ ਵਪਾਰ ਦਾ ਵੀ ਮੁੱਖ ਕੇਂਦਰ ਬਣ ਗਿਆ।

ਉਥੋਂ ਆਪ ਜੀ ਰਾਮ ਤੀਰਥ ਪੁੱਜੇ ਤੇ ਰਾਮ ਚਰਨ ਦਾਸ ਵੈਰਾਗੀ ਨੂੰ ਧਰਮ ਦਾ ਤੱਤ ਸਮਝਾਇਆ। 'ਲੋਕਾਂ ਨੂੰ ਡਰ ਦੇ ਕੇ ਧਨ ਇਕੱਠਾ ਕਰਨਾ ਵਰ ਦੇ ਕੇ ਭੇਟਾਂ ਲੈਣੀਆਂ ਧਰਮ ਦਾ ਰਾਹ ਨਹੀਂ। ਉਥੋਂ ਆਪ ਮਾਝੇ ਵਿਚ ਹੀ ਵਿਚਰਦੇ ਰਹੇ ਤੇ ਦੀਪਾਲਪੁਰ ਇਕ ਕੋਹੜੀ ਦੇ ਘਰ ਪੁੱਜੇ ਜਿਸ ਨੂੰ ਪਿੰਡ ਵਾਸੀਆਂ ਨੇ ਪੱਕਾ ਰੋਗੀ ਜਾਣ

  1. ਇਤਿਹਾਸ ਅਨੁਸਾਰ ਪ੍ਰਭਾਤੀ ਰਾਗ ਦਾ ਇਹ ਸ਼ਬਦ :

'ਅੰਮ੍ਰਿਤ ਨੀਰ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ॥

ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖ ਸੋ ਖੋਜਿ ਲਹੇ॥ ੧॥

ਗੁਰ ਸਮਾਨਿ ਤੀਰਥ ਨਹੀਂ ਕੋਇ॥ ਸਰ ਸੰਤੋਖੁ ਤਾਸ ਗੁਰੂ ਹੋਇ॥

61 / 237
Previous
Next