Back ArrowLogo
Info
Profile

ਪਿੰਡ ਤੋਂ ਬਾਹਰ ਕੱਢ ਦਿੱਤਾ ਸੀ। ਆਪ ਜੀ ਨੇ ਆਪਣਾ ਟਿਕਾਣਾ ਹੀ ਉਸ ਰੋਗੀ ਪਾਸ ਜਾ ਕੇ ਕੀਤਾ। ਜਦ ਉਸ ਕੋਹੜੀ ਦਾ ਦਰਵਾਜ਼ਾ ਖੜਕਾਇਆ ਤਾਂ ਉਸ ਤਹਿ ਕੇ ਕਿਹਾ ਕਿ 'ਮੇਰੇ ਨੇੜੇ ਨਾ ਆਉਣਾ, ਮੈਂ ਪੱਕਾ ਰੋਗੀ ਹਾਂ. ਕੋਹੜੀ ਹਾਂ। ਗੁਰੂ ਜੀ ਨੇ ਉਸੇ ਵੇਲੇ ਹੀ ਕਿਹਾ: 'ਤੂੰ ਕੋਹੜੀ ਨਹੀਂ ਹੈਂ, ਤੂੰ ਆਤਮਾ ਨਿਰਮਲ ਕਰ ਲਈ ਹੈ। ਮਨ ਰੋਗੀ ਹੋ ਜਾਏ ਤਾਂ ਸਰੀਰ 'ਤੇ ਰੋਗ ਉੱਠ ਖਲੋਂਦੇ ਹਨ। ਸਰੀਰ ਰੋਗੀ ਉਸ ਸਮੇਂ ਹੁੰਦਾ ਹੈ, ਜਦ ਆਤਮਾ ਪਾਪਾਂ ਵਿਚ ਗ੍ਰਸ ਜਾਏ। ਸਰੀਰ ਨੂੰ ਬਾਣੀ ਲਗਾਉਣ ਦੀ ਜਾਚ ਸਿੱਖ, ਫਿਰ ਦੇਖ ਸਾਰੇ ਕੋਹੜ ਦੂਰ ਹੋ ਜਾਣਗੇ :

'ਜੀਉ ਤਪੜ ਹੈ ਬਾਰੋ ਬਾਰ॥

ਤਪਿ ਤਪਿ ਖਪੈ ਬਹੁਤੁ ਬੇਕਾਰ ॥

ਜੈ ਤਨਿ ਬਾਣੀ ਵਿਸਰਿ ਜਾਇ॥

ਜਿਉ ਪਕਾ ਰੋਗੀ ਵਿਲਲਾਇ'॥੧॥

(ਧਨਾਸਰੀ ਮਹਲਾ ੧. ਪੰਨਾ ੬੬੧)

ਸ਼ਬਦ ਸੁਣਦੇ ਹੀ ਉਸ ਨੇ ਬੂਹਾ ਖੋਲ੍ਹ ਦਿੱਤਾ। ਚਾਨਣੁ ਹੋਇਆ ਅਤੇ ਸਾਹਿਬ ਉਸ ਨੂੰ ਮਿਲੇ। ਕਿਸੇ ਨੇ ਠੀਕ ਆਖਿਆ ਹੈ ਕਿ ਮਹਾਂਪੁਰਸ਼ਾਂ ਦੇ ਬਚਨ ਹੀ ਤੰਦਰੁਸਤੀ ਹੈ। ਸ਼ਾਇਦ ਇਹ ਹੀ ਕਾਰਨ ਹੈ ਕਿ ਅੱਜ ਤੱਕ ਹਰ ਜੀਭ 'ਤੇ ਇਹ ਲੋਕ-ਗੀਤ ਚੜ੍ਹਿਆ ਹੋਇਆ ਹੈ : 'ਆ ਗਿਆ ਬਾਬਾ ਵੈਦ ਰੋਗੀਆਂ ਦਾ।' ਆਤਮਕ ਰੋਗਾਂ ਦੇ ਨਾਲ-ਨਾਲ ਸਿੱਖ ਘਰ ਨੇ ਸਰੀਰਕ ਰੋਗ ਦੂਰ ਕਰਨ ਦੇ ਉਪਰਾਲੇ ਵੀ ਕੀਤੇ। ਸਿੱਖੀ ਨੂੰ ਹੀ ਮਾਣ ਪ੍ਰਾਪਤ ਹੈ ਕਿ ਪੰਜਵੇਂ ਗੁਰੂ ਨੇ ਤਰਨਤਾਰਨ ਪਹਿਲਾਂ ਕੋਹੜੀ ਘਰ ਉਸਾਰਿਆ ਤੇ ਸਤਵੇਂ ਗੁਰੂ ਹਰਿਰਾਇ ਜੀ ਨੇ ਪਸ਼ੂਆਂ ਦੇ ਦਾਰੂ-ਸੰਭਾਲ ਲਈ ਕੀਰਤਪੁਰ ਸਵਾਖ਼ਾਨਾ ਬਣਾਇਆ।

ਲਾਹੌਰ : ਦੀਪਾਲਪੁਰ ਤੋਂ ਆਪ ਜੀ ਲਾਹੌਰ ਪੁੱਜੇ। ਆਪ ਜੀ ਨੇ ਆਪਣਾ ਟਿਕਾਣਾ ਜਵਾਹਰ ਮਲ ਦੇ ਚਹੁਣੇ ਵਿਚ ਖੂਹ ਦੇ ਨੇੜੇ ਪਿੱਪਲ ਹੇਠ ਕੀਤਾ। ਉਸ ਨੂੰ ਸਿਰੀਆਂ ਵਾਲਾ ਬਾਜ਼ਾਰ ਵੀ ਕਹਿੰਦੇ ਹਨ। ਅੰਮ੍ਰਿਤ ਵੇਲੇ ਜਦ ਗੁਰੂ ਬਾਬੇ ਨੇ ਸ਼ਬਦ ਗਾਉਣਾ ਅਰੰਭਿਆ ਤਾਂ ਸਾਰੇ ਪਾਸੇ ਚੀਖ-ਚਿਹਾੜਾ, ਬੱਕਰਿਆਂ ਦੇ ਸਿਰ ਲੱਧਦੇ, ਗਊਆਂ ਨੂੰ ਕਸਾਈਆਂ ਤੋਂ ਕਟੈਂਦਾ, ਵਢੀਂਦਾ ਦੇਖ ਕੇ ਹੈਰਾਨ ਹੋਏ। ਜਿਸ ਅੰਮ੍ਰਿਤ ਵੇਲੇ ਲੋਕਾਂ ਪਰਮਾਤਮਾ ਨਾਲ ਜੁੜਨਾ ਸੀ ਉਸੇ ਵੇਲੇ ਸ਼ੋਰ-ਸ਼ਰਾਬਾ, ਲਹੂ, ਜ਼ਹਿਰ ਡੁੱਲ੍ਹਦਾ ਦੇਖ ਕੇ ਆਪ ਸਕਤੇ ਵਿਚ ਆਏ ਤੇ ਫ਼ਰਮਾਇਆ : 'ਲਾਹੌਰ ਸਹਰੁ, ਜਹਰੁ, ਕਹਰੁ, ਸਵਾ ਪਹਰੁ ॥ ੨੭॥ ਅੰਮ੍ਰਿਤ ਵੇਲੇ ਅੱਲਾਹ ਦੇ ਵਸਾਏ ਸ਼ਹਿਰ ਵਿਚ ਜ਼ਹਿਰ ਘੋਲਿਆ ਜਾ ਰਿਹਾ ਹੈ। ਇਕ ਮਨੌਤ ਅਨੁਸਾਰ 'ਲਾਹੌਰ' (ਲਾਉਰ ਦੇ ਅਰਥ ਹੀ ਪਰਮਾਤਮਾ ਦਾ ਵਸਾਇਆ ਸ਼ਹਿਰ ਹੈ। ਗੁਰੂ ਨਾਨਕ ਦੇਵ ਜੀ ਅੰਮ੍ਰਿਤ ਵੇਲੇ ਨੂੰ ਵਿਅਰਥ ਗੁਆਉਂਦੇ ਦੇਖ ਬਹੁਤ ਦੁਖੀ ਹੁੰਦੇ ਸਨ। ਉਹ ਸ਼ਾਹ ਹੀ ਉਸ ਨੂੰ ਗਿਣਦੇ ਸਨ ਜਿਸ ਅੰਮ੍ਰਿਤ ਵੇਲੇ ਨੂੰ ਰੱਬ ਦੀ ਯਾਦ ਵਿਚ ਲਗਾ ਦਿੱਤਾ ।

1. ਸਲੋਕ ਵਾਰਾਂ ਤੇ ਵਧੀਕ, ਪੰਨਾ ੧੪੧੨।

62 / 237
Previous
Next