'ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ॥
ਸੇਈ ਪੂਰੇ ਸਾਹ, ਵਖਤੇ ਉਪਰਿ ਲੜਿ ਮੁਏ॥
(ਵਾਰ ਮਾਝ ਮਹਲਾ ੧, ਪੰਨਾ ੧੪੫)
ਦਿਨ ਚੜ੍ਹਦੇ ਸਾਰ ਤਾਂ ਮਨ ਤੇ ਮੌਤ ਖਿੰਡ-ਪੁੰਡ ਜਾਂਦੇ ਹਨ :
'ਦੂਜੇ ਬਹੁਤੇ ਚਾਹ, ਮਨ ਕੀਆ ਮਤੀ ਖਿੰਡੀਆ।'
ਪਿਛੋਂ ਜਦ ਗੁਰੂ ਅਮਰਦਾਸ ਜੀ ਲਾਹੌਰ ਆਏ ਤੇ ਅੰਮ੍ਰਿਤ ਵੇਲੇ ਸਿਫ਼ਤ-ਸਾਲਾਹ ਵਿਚ ਸੰਗਤਾਂ ਜੁੜੀਆਂ ਡਿੱਠੀਆਂ ਤਾਂ ਫ਼ਰਮਾਇਆ :
'ਲਾਹੌਰ ਸਹਰੁ, ਅੰਮ੍ਰਿਤਸਰੁ ਸਿਫਤੀ ਦਾ ਘਰੁ॥੨੮॥
(ਸਲੋਕ ਵਾਰਾਂ ਤੇ ਵਧੀਕ)
ਲਾਹੌਰ ਵਿਚ ਗੁਰੂ ਜੀ ਦਾ ਆਉਣਾ ਸੁਣ ਕੇ ਭਾਈ ਦੁਨੀ ਚੰਦ, ਜੋ ਇਕ ਬਹੁਤ ਵੱਡਾ ਸ਼ਾਹੂਕਾਰ ਤੇ ਧਨਾਢ ਸੀ. ਗੁਰੂ ਜੀ ਪਾਸ ਆਇਆ। ਜਵਾਹਰ ਮੱਲ, ਜਿਸ ਦੇ ਨਾਂ ਚੌਹੱਟਾ ਸੀ, ਦੁਨੀ ਚੰਦ ਉਸ ਦਾ ਪੋਤਰਾ ਸੀ। ਦੁਨੀ ਚੰਦ ਨੇ ਆਪਣੇ ਬਾਪ ਦਾ ਸਰਾਧ ਰਚਿਆ ਹੋਇਆ ਸੀ । ਗੁਰੂ ਨਾਨਕ ਦੇਵ ਜੀ ਨੇ ਸਰਾਧ ਕਰਨ ਦੀ ਵਿਅਰਥਤਾ ਸਮਝਾਈ। ਫਰਮਾਇਆ: 'ਨਾਨਕ ਅਗ ਸੋ ਮਿਲਹਿ, ਜਿ ਖਟੇ ਘਾਲੇ ਦੇਇ॥' ਦੁਨੀ ਚੰਦ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਘਰ ਲੈ ਗਿਆ। ਜਦ ਗੁਰੂ ਨਾਨਕ ਦੇਵ ਜੀ ਉਸ ਦੀ ਹਵੇਲੀ ਅੱਗੇ ਪੁੱਜੇ ਤਾਂ ਡਿਉੜੀ 'ਤੇ ਕਈ ਝੰਡੇ ਝੁਲਦੇ ਦੇਖ ਪੁੱਛਿਆ ਕਿ ਇਹ ਕਿਸ ਲਈ ਝੁਲਾਏ ਜਾ ਰਹੇ ਹਨ ? ਨਾਲ ਦੇ ਨੇ ਦੱਸਿਆ ਕਿ ਜਿੰਨੇ ਲੱਖ ਰੁਪਿਆ ਦੁਨੀ ਚੰਦ ਪਾਸ ਹੈ, ਉਨੇ ਝੰਡੇ ਹਨ। ਪੁਰਾਤਨ ਜਨਮ ਸਾਖੀ ਦੇ ਕਥਨ ਅਨੁਸਾਰ ਸੱਤ ਝੰਡੇ ਭੁੱਲ ਰਹੇ ਸਨ। ਹਉਮੈ ਦਾ ਢੋਲ ਇੰਨਾ ਉੱਚਾ ਵੱਜਦਾ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਦੁਨੀ ਚੰਦ ਨੂੰ ਸੂਈ ਦਿੱਤੀ ਕਿ ਉਹ ਸਾਂਭ ਰੱਖੇ, ਅਗਲੇ ਜਹਾਨ ਲਵਾਂਗੇ। ਮਾਇਆ ਵਿਚ ਘੂਕ ਸੁੱਤੇ ਨੂੰ ਜਗਾਉਣ ਲਈ ਸੂਈ ਨੇ ਦੋ ਕੰਮ ਕਰਨੇ ਸਨ। ਸੂਈ ਦੇ ਦੋ ਹੀ ਪਾਸੇ ਹਨ। ਸੂਈ ਟੁੰਬ ਜਗਾਉਂਦੀ ਵੀ ਹੈ ਤੇ ਸੂਈ ਪਰੋ ਜੋੜਦੀ ਵੀ ਹੈ। ਗੁਰੂ ਨਾਨਕ ਜਗਾਉਣ ਵੀ ਆਏ ਸਨ ਤੇ ਜੋੜਨ ਵੀ। ਜਗਾਉਣ ਵਾਲੇ ਤਾਂ ਕਈ ਆਏ ਪਰ ਜੋੜਨ ਵਾਲਾ ਵਿਰਲਾ ਹੀ ਸੀ। ਬਾਬਾ ਨਾਨਕ ਜੀ ਜਗਾਈ ਵੀ ਗਏ ਤੇ ਜੋੜੀ ਵੀ ਗਏ ਅਤੇ ਜੁੜਨ ਲਈ ਥਾਵਾਂ 'ਸੰਗਤਾਂ' ਵੀ ਬਣਾਈ ਜਾਂਦੇ। ਜਦ ਜਾਗ ਖੁੱਲ੍ਹੀ ਤਾਂ ਦੁਨੀ ਚੰਦ ਨੇ ਆਪਣੇ ਹੱਥੀਂ ਸਭ ਝੰਡੇ ਉਤਾਰ ਦਿੱਤੇ। ਮਾਇਆ ਦਾ ਪ੍ਰਭਾਵ ਲਾਹ ਪਰ੍ਹਾਂ ਕੀਤਾ। ਮਇਆ ਦੇ ਘਰ ਆਇਆ ਅਤੇ ਉਸ ਦਾ ਘਰ ਹੀ ਲਾਹੌਰ ਦੀ ਪਹਿਲੀ ਧਰਮਸ਼ਾਲਾ ਬਣਿਆ। ਮਹਾਂਕੋਸ਼ ਦੇ ਲਿਖਾਰੀ ਅਨੁਸਾਰ "ਜਵਾਹਰ ਮੱਲ ਦੇ ਚੋਹੱਟੇ ਪਾਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ। ਇਥੇ ਹੀ ਸਤਿਗੁਰ ਨੇ ਦੁਨੀ ਚੰਦ ਨੂੰ ਪਖੰਡਾਂ ਤੋਂ ਵਰਜ ਕੇ ਗੁਰਸਿੱਖੀ ਬਖ਼ਸ਼ੀ ਸੀ। ਇਹ ਅਸਥਾਨ ਸਿਰੀ ਵਾਲੇ ਮਹੱਲੇ ਪਾਸ ਹੈ।" ਪੁਰਾਤਨ ਜਨਮ ਸਾਖੀ ਅਨੁਸਾਰ, 'ਤਦਹੁ ਦੁਨੀ ਚੰਦ ਨਾਉ ਧਰੀਕ ਸਿੱਖ ਹੋਇਆ। ਤਬ ਗੁਰੂ-ਗੁਰੂ ਲੱਗਾ ਜਪਣਿ। ਉਥੇ ਹੀ ਰਾਗ ਆਸਾ ਦੀ ਵਾਰ ਕੀਤੀ, ਪਉੜੀ ੧੫ ਪ੍ਰਥਾਇ ਦੁਨੀ ਚੰਦ ਕੀਤੀਆਂ।' ਜਿਸ ਦਾ ਭਾਵ ਹੈ ਕਿ ਦੁਨੀ ਦਾ ਪ੍ਰਭਾਵ ਉਤਾਰਨ ਲਈ ਹੀ