Back ArrowLogo
Info
Profile

ਆਸਾ ਦੀ ਵਾਰ ਰਚੀ। ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ ਕਿ ਉਹ ਹੀ ਦੁਨੀ ਚੰਦ ਜਿਸ ਮਾਇਆ ਦੀ ਖੇਡ ਰਚੀ ਹੋਈ ਸੀ ਹੁਣ :

'ਮਿਲੇ ਸਤਿਸੰਗਤ ਸਮਾਂ ਬਤਾਏ।

ਸਿਮਰਹਿ ਵਾਹਿਗੁਰੂ ਸਤਿਨਾਮੁ।

ਤਜੇ ਵਿਅਰਥ ਜਿ ਘਰ ਕੇ ਕਾਮੁ।

ਥਾ ਨਿਰ ਤਤਕਾਲ ਬਿਸਾਲਾ।

ਧਰਿ ਉਪਦੇਸ਼ ਜੋ ਦਯੋ ਦਿਆਲਾ ।'

ਸਾਡਾ ਇਤਿਹਾਸ ਕਹਿੰਦਾ ਹੈ ਕਿ ਜਦ ਦੁਨੀ ਚੰਦ ਨੇ ਪੁੱਛਿਆ ਕਿ ਅੱਗੇ ਪੁੱਜਦਾ ਕੀ ਹੈ ਤਾਂ ਮਹਾਰਾਜ ਨੇ ਕਿਹਾ : ਤੂੰ ਦੇਖ ਹੀ ਲਿਆ ਆਪਣੇ ਪਿਤਾ ਦੇ ਹਸ਼ਰ ਤੋਂ, ਜਿਸ ਵਾਸ਼ਨਾ ਨਹੀਂ ਸੀ ਮਾਰੀ ਤੇ ਕਲਕਲ ਕਰ ਧਨ ਇਕੱਠਾ ਕੀਤਾ ਸੀ। ਅੱਗੇ ਪੁੱਜਦਾ ਹੈ:

'ਸਤਿ ਕਿਰਤ ਕਰ ਦਿਹੈ ਜੁ ਦਾਨ॥

ਪ੍ਰਾਪਤ ਤਿਹ ਫਲ ਮਹਿਦ ਮਹਾਨ॥

ਫਿਰ ਸਮਝਾਇਆ ਕਿ ਇਨਸਾਨ ਸਮਝਦਾ ਹੈ ਕਿ ਧਨ, ਪਰਿਵਾਰ ਤੇ ਕਰਮ ਤਿੰਨੇ ਸਹਾਇਕ ਹੋਣਗੇ ਪਰ ਇਨ੍ਹਾਂ ਤਿੰਨਾਂ ਦਾ ਸਾਥ ਕੂੜਾ ਹੈ। ਅੱਗੇ ਨਾਮ, ਕੀਤੀ ਸੰਗਤ ਤੇ ਪਾਵਨ ਜੀਵਨ ਨੇ ਹੀ ਕੰਮ ਆਉਣਾ ਹੈ।

"ਆਗੈ ਹੋਵਹਿ ਤੋਹਿ ਸਹਾਈ॥

ਸਤਿਨਾਮ ਜਪੀਐ ਲਿਵ ਲਾਈ।।

ਸਤਿ ਸੰਗਤ ਕੋ ਕਰਹੁ ਮਿਲਾਪਾ ॥

ਤਜੀਏ ਅਪਰ ਬਿਕਾਰ ਕਲਾਪਾ॥" ੪੩

ਲਾਹੌਰ ਵਿਖੇ ਹੀ ਸਕੰਦਰ ਲੋਧੀ ਦਾ ਪੀਰ ਸੱਯਦ ਅਹਿਮਦ ਤੱਕੀ ਆਪ ਜੀ ਨੂੰ ਮਿਲਿਆ। ਕਹਿੰਦੇ ਹਨ ਕਿ ਸੱਯਦ ਤੱਕੀ ਬਹੁਤ ਹੀ ਜ਼ਿੱਦੀ ਅਤੇ ਕੱਟੜ ਖ਼ਿਆਲੀਆ ਸੀ। ਇਸੇ ਦੇ ਕਹੇ ਅਨੁਸਾਰ ਸਕੰਦਰ ਟੁਰਦਾ ਸੀ । ਸਕੰਦਰ ਲੋਧੀ ਦੇ ਜ਼ੁਲਮਾਂ ਵਿਚ ਉਸ ਦਾ ਹੱਥ ਸੀ। ਕਬੀਰ ਜੀ ਨੂੰ ਜ਼ੰਜੀਰ ਨਾਲ ਬੰਨ੍ਹ ਕੇ ਦਰਿਆ ਗੰਗਾ ਵਿਚ ਇਸ ਨੇ ਹੀ ਸੁਟਵਾਇਆ ਸੀ। ਇਹ ਵੱਖਰੀ ਗੱਲ ਹੈ ਕਿ ਕਬੀਰ ਜੀ ਪ੍ਰਭੂ ਦੀ ਕ੍ਰਿਪਾ ਨਾਲ ਉੱਪਰ ਤਰ ਆਏ। ਸੱਯਦ ਤੱਕੀ ਮੌਲਾਣਿਆਂ ਨੂੰ ਲੈ ਕੇ ਚਰਚਾ ਕਰਨ ਆਇਆ। ਗੁਰੂ ਨਾਨਕ ਦੇਵ ਜੀ ਨੇ ਜਦ ਇਕ ਅਲਾਹ ਤੇ ਉਸ ਦੀ ਖ਼ਲਕ ਦੀ ਗੱਲ ਕਹੀ ਤਾਂ ਉਹ ਝੁਕ ਗਿਆ। ਗੁਰੂ ਜੀ ਨੇ 'ਸ਼ਰਹ ਦੇ ਜਾਲ' ਵਿਚੋਂ ਨਿਕਲਣ ਲਈ ਕਿਹਾ ਅਤੇ ਹਰ ਪ੍ਰਾਣੀ ਨਾਲ ਪਿਆਰ ਕਰਨ ਦਾ ਉਪਦੇਸ਼ ਦਿੱਤਾ। ਗਿਆਨੀ ਗਿਆਨ ਸਿੰਘ ਜੀ ਨੇ ਟੂਕ ਦਿੰਦੇ ਲਿਖਿਆ ਹੈ :

"ਭਲਾ, ਸ਼ਰਹ ਦੇ ਜਾਲ ਵਿਚ ਬੱਧੇ ਹੋਏ ਬਟੇਰੇ ਅਕਾਸ਼ਚਾਰੀ ਹੰਸਾਂ ਨਾਲ ਕੀਕੂ ਉੱਡ ਸਕਦੇ ਹਨ। ਇਕ ਗੱਲ ਨਾ ਕਰ ਸਕੇ। ਸੈਂਕੜੇ ਲਾਹੌਰੀ ਲੋਕ ਗੁਰੂ ਜੀ ਦੇ ਸੇਵਕ ਬਣੇ।" ਪੀਰ ਸੱਯਦ ਤੱਕੀ ਦੀ ਕਬਰ ਉੱਚ ਪਿੰਡ ਵਿਚ ਹੈ।

64 / 237
Previous
Next