Back ArrowLogo
Info
Profile

ਭਾਈ ਲਾਲੋ' : ਵੀਹ ਦਿਨ ਲਾਹੌਰ ਰਹਿ ਕੇ ਗੁਰੂ ਨਾਨਕ ਦੇਵ ਜੀ ਸੈਦਪੁਰ, ਜਿਸ ਨੂੰ ਐਮਨਾਬਾਦ ਕਿਹਾ ਜਾਂਦਾ ਹੈ, ਵੱਲ ਚੱਲ ਪਏ। ਗੁਰੂ ਜੀ ਵੇਖ ਰਹੇ ਸਨ ਕਿ ਇਧਰ ਸ਼ਹਿਰਾਂ ਵਿਚ ਮੌਲਵੀ ਜਬਰ ਨਾਲ ਧਰਮ ਫੈਲਾ ਰਹੇ ਹਨ ਤਾਂ ਉਧਰ ਪਿੰਡਾਂ ਵਿਚ ਬੇਰਾਗੀਆਂ ਦੀਆਂ ਜਮਾਤਾਂ ਦੇ ਸ਼ਸਤਰਧਾਰੀ, ਘੋੜੇ, ਊਠ ਲੈ ਕੇ ਲੋਕਾਂ ਨੂੰ ਸਤਾਉਂਦੇ ਫਿਰਦੇ ਹਨ। ਹਰ ਪਿੰਡ ਵਿਚੋਂ ਭੀਖ ਇੰਨੇ ਜ਼ੋਰ ਜਬਰ ਨਾਲ ਲੈਂਦੇ ਸਨ ਕਿ ਪਿੰਡ ਦੇ ਸਾਰੇ ਦਰਵਾਜ਼ੇ ਰੋਕ ਬੈਠਦੇ। ਆਵਾਜਾਈ ਬੰਦ ਕਰ ਛੱਡਦੇ। ਬੈਰਾਗੀ, ਸੰਨਿਆਸੀ, ਫਕੀਰਾਂ ਨੇ ਅੰਧਘੋਰ ਦੇ ਕਠੋਰ ਰਾਹ ਲੋਕਾਂ ਨੂੰ ਪਾ ਰੱਖਿਆ ਸੀ। ਗੁਰੂ ਨਾਨਕ ਦੇਵ ਜੀ ਪ੍ਰਮੇਸ਼ਰ ਜੀ ਦੀ ਭਗਤੀ ਦਾ ਗਿਆਨ ਦੇ ਕੇ ਸੱਚੇ ਤੇ ਸੁਖਾਲੇ ਰਾਹ ਦ੍ਰਿੜਾਉਣ ਲਈ ਨਿਕਲੇ ਸਨ। ਗੁਰੂ ਨਾਨਕ ਦੇਵ ਜੀ ਸ਼ਿਕਾਰ 'ਤੇ ਚੜ੍ਹੇ ਪਰ ਨਾ ਹੀ ਉਨ੍ਹਾਂ ਪਾਸ ਘੋੜੇ ਸਨ ਤੇ ਨਾ ਕੋਈ ਹਥਿਆਰ । ਨਾ ਜਬਰ ਸੀ ਤੇ ਨਾ ਰੁਅਬ। ਸਿਰਫ਼ ਸਹਿਜ ਤੇ ਬਾਣੀ ਸੀ। ਗੁਰੂ ਅਰਜਨ ਦੇਵ ਜੀ ਨੇ ਭੈਰਉ ਰਾਗ ਵਿਚ ਫ਼ਰਮਾਇਆ ਹੈ :

'ਦਸ ਮਿਰਗੀ ਸਹਿਜੇ ਬੰਧਿਆਨੀ॥

ਪਾਂਚ ਮਿਰਗ ਬੇਧੇ ਸਿਵ ਕਾ ਬਾਣੀ॥

ਸੰਤ ਸੰਗਿ ਲੇ ਚੜਿਓ ਸਿਕਾਰ ॥

ਮ੍ਰਿਗ ਪਕਰੇ ਬਿਨੁ ਘੋਰ ਹਥੀਆਰ॥'

ਉਹਨਾਂ ਅੱਗੇ ਪਖੰਡ ਰੂਪੀ ਹਿਰਨ ਭੱਜਦੇ ਹੀ ਗਏ।

ਗੁਰੂ ਨਾਨਕ ਦੇਵ ਜੀ ਨੇ ਸੈਦਪੁਰ ਪੁੱਜ ਕੇ ਆਪਣਾ ਡੇਰਾ ਸ਼ਹਿਰ ਤੋਂ ਬਾਹਰ ਰੱਖਿਆ। ਉਹ ਸਾਰੀ ਧਰਤੀ ਰੋੜ ਵਾਲੀ ਸੀ ਤੇ ਬਾਬੇ ਦੇ ਪੁੱਜਣ ਨਾਲ ਪੂਜਣ ਯੋਗ ਹੋ ਗਈ।

ਉਸੇ ਸ਼ਹਿਰ ਵਿਚ ਘਟਾਉੜਾ ਗੋਤ ਦਾ ਇਕ ਤਰਖਾਣ ਰਹਿੰਦਾ ਸੀ, ਜਿਸ ਦਾ ਪਾਵਨ ਨਾਮ ਭਾਈ ਲਾਲੋ ਸੀ। ਉਸ ਦੀ ਸਿੱਧੀ ਸਾਦੀ ਸ਼ਖਸੀਅਤ ਨੇ ਗੁਰੂ ਨਾਨਕ ਦੇਵ ਜੀ ਨੂੰ ਖਿੱਚ ਲਿਆ। ਭਾਈ ਲਾਲੋ ਜੀ ਅਤੇ ਉਨ੍ਹਾਂ ਦੀ ਘਰ ਵਾਲੀ ਸਬੰਧੀ ਮਹਿਮਾ ਪ੍ਰਕਾਸ਼ ਨੇ ਲਿਖਿਆ ਹੈ :

'ਲਾਲੋ ਸਾਧ ਬੜਾ ਸੰਤੋਖੀ।

ਕਰ ਧਰਮ ਮਜੂਰੀ ਕਾਇਆ ਪੇਖੀ।

ਤਿਆ ਤਾਕੀ ਬੜੀ ਸੁਜਾਨ।

ਭਰਤਾ ਕੇ ਜਾਨੇ ਭਗਵਾਨ ।

ਮਿਲ ਪੈਸਾ ਤਬ ਅੰਨ ਲੈ ਖਾਵੇ।

ਨਹੀਂ ਤ੍ਰਿਯਾ ਸਾਗ ਚੁਗ ਲਿਆਵੇ ।'

ਮਹਾਰਾਜ ਨੇ ਉਸ ਪਾਸ ਜਾ ਕੇ ਧੰਨ ਨਿਰੰਕਾਰ ਦੀ ਧੁਨੀ ਲਗਾਈ। ਮਿਲਦੇ ਸਾਰ ਜੋ ਵਾਰਤਾਲਾਪ ਹੋਇਆ ਉਹ ਪੜ੍ਹਨ ਨਾਲ ਸੰਬੰਧ ਰੱਖਦਾ ਹੈ। ਪੁੱਜਦਿਆਂ ਆਵਾਜ਼ ਦਿੱਤੀ:

'ਭਾਈ ਲਾਲੋ।'

'ਜੀ ਮਹਾਰਾਜ।

1. ਵਿਸਥਾਰ ਲਈ ਮੇਰੀ ਹੀ ਰਚਿਤ 'ਪੁਰਾਤਨ ਇਤਿਹਾਸਕ ਜੀਵਨੀਆਂ' ਤੱਕ।

65 / 237
Previous
Next