Back ArrowLogo
Info
Profile

'ਭਾਈ ਲਾਲੋ ਕੀ ਪਿਆ ਕਰਨਾ ਹੈ ?'

'ਜੀ ਕਿੱਲੇ ਪਿਆ ਘੜਦਾ ਹਾਂ।

'ਲਾਲੋ ਸਾਰੀ ਉਮਰ ਕਿੱਲੇ ਹੀ ਘੜਦਾ ਰਹੇਗਾ '

ਭਾਈ ਲਾਲੋ ਨੂੰ ਉਸ ਸਮੇਂ ਸੂਝ ਆਈ ਕਿ ਕਿੱਲੇ ਘੜਨ ਤੋਂ ਇਲਾਵਾ ਵੀ ਹੋਰ ਕੋਈ ਕੰਮ ਹੈ ਤੇ ਉਸ ਨੇ ਨਿਰੰਕਾਰੀ ਬਾਬੇ ਦੇ ਚਰਨ ਪਕੜੇ ਤੇ ਜੀਵਨ ਸੰਗ੍ਰਾਮ ਵਿਚ ਜੂਝਣ ਲਈ ਤਿਆਰ ਹੋ ਗਿਆ। ਉਹੀ ਲਾਲੋ ਜੋ ਪਹਿਲਾਂ ਆਪਣੀ ਝੁੱਗੀ ਤੋਂ ਬਾਹਰ ਨਹੀਂ ਸੀ ਝਾਕਦਾ ਹੁਣ ਹਾਕਮਾਂ ਨਾਲ ਟੱਕਰ ਲੈਣ ਜੋਗਾ ਹੋ ਗਿਆ। ਉਸ ਦਾ ਘਰ ਧਰਮ ਸਿੱਖਣ ਦਾ ਟਿਕਾਣਾ ਬਣ ਗਿਆ। ਉਸ ਵਿਚ ਸਵੈਮਾਨ ਜਾਗ ਉੱਠਿਆ ਤੇ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਘਰ ਹੀ ਟਿਕੇ ਰਹਿਣ ਦੀ ਬੇਨਤੀ ਕੀਤੀ। ਉਹ ਜਾਣਦਾ ਸੀ ਕਿ ਐਸਾ ਕਰ ਕੇ ਉਹ ਉੱਚ ਜਾਤੀਆਂ ਦੇ ਗੁੱਸੇ ਦਾ ਸ਼ਿਕਾਰ ਹੋਵੇਗਾ। ਪਰ ਲਾਲੋ ਨੂੰ ਹੁਣ ਕਿੱਲੇ ਘੜਨ ਤੋਂ ਇਲਾਵਾ ਹੋਰ ਕੰਮ ਕਰਨ ਦੀ ਸੋਝੀ ਵੀ ਆ ਚੁੱਕੀ ਸੀ। ਲੋਕਾਂ ਨੂੰ ਇਕ ਵਾਰੀ ਫੇਰ ਭਾਈ ਲਾਲੋ ਰਾਹੀਂ :

'ਰਾਜਨ ਕਉਨ ਤੁਮਾਰੈ ਆਵੈ

ਐਸੇ ਭਾਉ ਬਿਦਰ ਕੇ ਦੇਖਿਓ,

ਓਹ ਗਰੀਬ ਮੋਹਿ ਜਾਵੇ।

ਦਾ ਪ੍ਰਤੱਖ ਪ੍ਰਮਾਣ ਸੈਦਪੁਰ ਮਿਲਿਆ।

ਇਹ ਵੀ ਲਿਖਿਆ ਮਿਲਦਾ ਹੈ ਕਿ ਜਦ ਭਾਈ ਲਾਲੋ ਨੇ ਗੁਰੂ ਨਾਨਕ ਦੇਵ ਜੀ ਲਈ ਪ੍ਰਸ਼ਾਦਿ ਤਿਆਰ ਕੀਤਾ ਤਾਂ ਗੁਰੂ ਪਾਤਸ਼ਾਹ ਜੀ ਨੂੰ ਜਾ ਕੇ ਲਾਲੋ ਜੀ ਨੇ ਕਿਹਾ ਕਿ ਉਨ੍ਹਾਂ ਦੇ ਭੋਜਨ ਕਰਨ ਲਈ ਵੱਖਰਾ ਚੌਂਕਾ ਤਿਆਰ ਕਰ ਦਿੱਤਾ ਗਿਆ ਹੈ ਅਤੇ ਉਹ ਆ ਕੇ ਪ੍ਰਸ਼ਾਦਿ ਪਾਉਣ ਤਾਂ ਗੁਰੂ ਜੀ ਨੇ ਕਿਹਾ: "ਲਾਲੋ। ਸਾਰੀ ਧਰਤੀ ਹੀ ਮੇਰਾ ਚੌਂਕਾ ਹੈ ਅਤੇ ਜਿਹੜਾ ਸੱਚ ਨਾਲ ਪਿਆਰ ਕਰਦਾ ਹੈ ਉਹ ਸੁੱਚਾ ਹੈ" :

ਸ੍ਰੀ ਮੁਖ ਕਹਤ, ਧਰਤ ਹੈ ਜਿਤਨੀ ਤਿਤਨੇ ਚੌਕਾ ਜਾਨੋ।

ਸਚ ਰਤੇ ਸੇ ਸੁਚੇ ਹੂਏ ਮਨ ਕੇ ਭਰਮ ਮਿਟਾਨੋ।                                    (ਨਾਨਕ ਪ੍ਰਕਾਸ)

ਇਸ ਲਈ ਆਪਣੇ ਮਨ ਵਿਚੋਂ ਇਹ ਭਰਮ ਵੀ ਦੂਰ ਕਰ ਦੇਹ। ਭਾਈ ਲਾਲੋ ਨੇ ਪ੍ਰਸ਼ਾਦਿ ਤਿਆਰ ਕੀਤਾ ਤੇ ਸਾਰਿਆਂ ਨੇ ਇਕ ਥਾਂ ਬੈਠ ਕੇ ਛਕਿਆ।

ਜਦ ਗੁਰੂ ਜੀ ਨੇ ਅਸੀਸ ਦਿੱਤੀ ਤਾਂ ਅਨੁਭਵ ਠਹਿਰ ਗਿਆ ਤੇ ਲਿਵ ਲੱਗ ਗਈ :

'ਉਪਰ ਸੀਸ ਉਠਾਵਹਿ ਨ, ਜਬ ਸ੍ਰੀ ਗੁਰੂ ਹਾਥ ਧਰਾ ਸਿਰ ਤਾਹੀ।

ਛੂਵਤਿ ਹਾਥ ਕਪਾਟ ਖੁਲੇ ਤਿਹ, ਲੋਕਨ ਕੀ ਸੁਧ ਭੀ ਮਨ ਮਾਹੀ ।

ਗੁਰੂ ਨਾਨਕ ਦੇਵ ਜੀ ਦਾ ਭਾਈ ਲਾਲੋ ਜੀ ਦੇ ਘਰ ਆਉਣਾ, ਬੈਠਣਾ ਤੇ ਫਿਰ ਪ੍ਰਸ਼ਾਦਿ ਪਾਉਣਾ ਸੁਣ ਕੇ ਤਾਂ ਉੱਚ ਜਾਤੀਆਂ ਨੇ ਉਨ੍ਹਾਂ ਨੂੰ ਕੁਰਾਹੀਆ' ਕਹਿਣਾ ਅਰੰਭ ਕਰ ਦਿੱਤਾ। ਇਕ ਵਾਰੀ ਤਾਂ ਭਾਈ ਲਾਲੋ ਜੀ ਨੇ ਵੀ ਉਥੋਂ ਜਾਣ ਲਈ ਕਹਿ ਦਿੱਤਾ ਮਤੇ ਗੁਰੂ ਨਾਨਕ ਦੇਵ ਜੀ ਦੀ ਬਦਨਾਮੀ ਹੁੰਦੀ ਹੋਵੇ ਪਰ ਗੁਰੂ ਜੀ ਨੇ ਇਹ ਕਹਿ ਕੇ

66 / 237
Previous
Next