ਸਭ ਨੂੰ ਸ਼ਾਂਤ ਕਰ ਦਿੱਤਾ :
'ਜਾਤੀ ਦੇ ਕਿਆ ਹਥਿ ਸਚੁ ਪਰਖੀਐ॥
ਮੁਹਰਾ ਹੋਵੈ ਹਥਿ, ਮਰੀਐ ਚਖੀਐ॥ (ਮਾਝ ਕੀ ਵਾਰ, ਮਹਲਾ ੧)
ਐਮਨਾਬਾਦ ਦੇ ਹਾਕਮ ਦਾ ਨਾਂ ਜ਼ਾਲਮ ਖ਼ਾਂ ਸੀ ਅਤੇ ਉਸ ਦਾ ਇਕ ਕਰਮਚਾਰੀ ਹੋਰੜ ਜਾਤ ਦਾ ਖੱਤਰੀ ਮਲਕ ਭਾਗੋ ਸੀ। ਉਸ ਨੂੰ ਆਪਣੀ ਉੱਚ ਜਾਤ ਦਾ ਪੁੱਜ ਕੇ ਅਹੰਕਾਰ ਸੀ। ਉਸ ਬਾਰੇ ਇਹ ਵੀ ਪ੍ਰਸਿੱਧ ਸੀ ਕਿ ਉਹ ਇਨਸਾਫ਼ ਕਰਦਾ ਨਹੀਂ ਤੋਲਦਾ ਸੀ। ਜਿਸ ਦੀ ਵੱਢੀ ਬਹੁਤ ਹੁੰਦੀ ਸੀ, ਉਸਦਾ ਪੱਲੜਾ ਭਾਰੀ ਹੋ ਜਾਂਦਾ ਸੀ। ਇਕ ਪਾਸੇ ਪਰਜਾ ਜ਼ਾਲਮ ਖ਼ਾਨ ਹੱਥੋਂ ਦੁਖੀ ਸੀ, ਦੂਜੇ ਪਾਸੇ ਆਪਣੇ ਜਾਤ ਭਰਾ ਭਾਗੋ ਦੇ ਹੱਥੋਂ ਤੰਗ ਆਈ ਹੋਈ ਸੀ। ਮਲਕ ਭਾਗੋ ਨੇ ਸ਼ਾਹੀ ਜ਼ੋਰ ਦਾ ਸਹਾਰਾ ਲੈ ਕੇ ਗੁਰੂ ਨਾਨਕ ਦੇਵ ਜੀ ਨੂੰ ਗਰੀਬਾਂ ਨਾਲ ਪਿਆਰ ਕਰਨ ਵਾਲੇ ਰਾਹ ਤੋਂ ਹਟਾਉਣਾ ਚਾਹਿਆ ਪਰ ਗੁਰੂ ਜੀ ਡਟੇ ਰਹੇ।
ਮਲਕ ਭਾਗੋ ਨੇ ਸਾਰਿਆਂ ਦੇ ਸਾਹਮਣੇ ਗੁਰੂ ਨਾਨਕ ਦੇਵ ਜੀ ਨੂੰ ਨੀਵਾਂ ਦਿਖਾਉਣ ਲਈ ਇਕ ਹੋਰ ਉਪਰਾਲਾ ਕੀਤਾ। ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ ਅਤੇ ਸ਼ਾਸਤਰਾਂ ਦੀ ਦੱਸੀ ਰਹੁ-ਰੀਤੀ ਅਨੁਸਾਰ ਚਹੁੰ ਵਰਣਾਂ ਦੇ ਬੰਦਿਆਂ ਨੂੰ ਸੱਦਿਆ ਅਤੇ ਹਰ ਇਕ ਲਈ ਵੱਖ-ਵੱਖ ਥਾਂ ਤੇ ਚੁੱਕੇ ਤੇ ਖਾਣੇ ਦਾ ਪ੍ਰਬੰਧ ਕੀਤਾ। ਭਾਗੋ ਨੇ ਆਪਣਾ ਉਚੇਚਾ ਅਹਿਲਕਾਰ ਗੁਰੂ ਨਾਨਕ ਦੇਵ ਜੀ ਪਾਸ ਭੇਜਿਆ ਅਤੇ ਕਹਿਲਾਇਆ ਕਿ ਮਲਕ ਭਾਗੋ ਨੂੰ ਚਹੁੰ ਵਰਣਾਂ ਦਾ ਖਾਣਾ ਤਿਆਰ ਕੀਤਾ ਹੈ, ਉਹ ਉਥੇ ਪੁੱਜਣ। ਗੁਰੂ ਜੀ ਨੇ ਮੋੜਵਾਂ ਉੱਤਰ ਦਿੱਤਾ, 'ਮੈਨੂੰ ਕਿਉਂ ਬੁਲਾਇਆ ਗਿਆ ਹੈ ?' ਮੈਂ ਤਾਂ ਚਹੁੰ ਵਰਣਾਂ ਵਿਚੋਂ ਕਿਸੇ ਇਕ ਦਾ ਵੀ ਨਹੀਂ। ਅਹਿਲਕਾਰ ਨੇ ਕਿਹਾ ਕਿ ਇਸੇ ਕਾਰਨ ਤਾਂ ਆਪ ਜੀ ਨੂੰ ਕੁਰਾਹੀਆ ਕਿਹਾ ਜਾਂਦਾ ਹੈ ਅਤੇ ਮਲਕ ਭਾਗੋ ਆਪ ਜੀ ਦੇ ਉੱਥੇ ਨਾ ਪੁੱਜਣ 'ਤੇ ਕ੍ਰੋਧ ਕਰੇਗਾ। ਮਹਾਰਾਜ ਨੇ ਕੇਵਲ ਮੁਸਕਰਾ ਦਿੱਤਾ। ਕੁਧੀ ਹੋਏ ਮਲਕ ਭਾਗੋ ਨੇ ਜਦ ਗੁਰੂ ਨਾਨਕ ਦੇਵ ਜੀ ਨੂੰ ਪਕੜ ਮੰਗਵਾਇਆ ਤਾਂ ਚਾਰੇ ਪਾਸੇ ਹਾਹਾਕਾਰ ਮੱਚ ਗਈ। ਗੁਰੂ ਨਾਨਕ ਦੇਵ ਜੀ ਪਹਿਲੇ ਵਾਂਗ ਹੀ ਅਡੋਲ ਸਨ। ਜਦ ਗੁਰੂ ਨਾਨਕ ਦੇਵ ਜੀ ਸਾਹਮਣੇ ਹੋਏ ਤਾਂ ਮਲਕ ਭਾਗੋ ਨੇ ਕਿਹਾ :
'ਤੁਸੀਂ ਮੇਰੀ ਰੋਟੀ ਕਿਉਂ ਨਹੀਂ ਖਾਧੀ ?
ਉੱਤਮ ਜਾਤ ਦੇ ਖੱਤਰੀ ਹੋ ਕੇ ਲਾਲੋ ਸ਼ੂਦਰ ਦੇ ਘਰ ਰੋਟੀ ਕਿਉਂ ਖਾਂਦੇ ਹੋ?
ਮਰਾਸੀ ਮਰਦਾਨੇ ਨੂੰ ਪਾਸ ਕਿਉਂ ਰੱਖਿਆ ਹੋਇਆ ਹੈ ?
ਬ੍ਰਹਮ ਭੇਜ 'ਤੇ ਬੁਲਾਇਆ ਵੀ ਕਿਉਂ ਨਹੀਂ ਆਏ ਅਤੇ ਇਹ ਕੈਸਾ ਪੁੱਠਾ ਰਾਹ ਤੁਸਾਂ ਫੜਿਆ ਹੈ ?'
ਗੁਰੂ ਨਾਨਕ ਦੇਵ ਜੀ ਨੇ ਨਿਰਭੈ ਹੋ ਕੇ ਕਿਹਾ: 'ਲਾਲੋ ਦੀ ਕੋਧਰੇ ਦੀ ਰੋਟੀ ਹੀ ਅਸਲ