Back ArrowLogo
Info
Profile

ਬ੍ਰਹਮ ਭੋਜ ਹੈ। ਕਿਰਤ ਦੀ ਕਮਾਈ ਹੀ ਬ੍ਰਹਮ ਦੇ ਮੂੰਹ ਵਿਚ ਪੈਣ ਵਾਲਾ ਭੋਜ ਹੈ। ਤੇਰੇ ਅੰਨ ਵਿਚ ਲਹੂ ਹੈ, ਧਰਮੀਆਂ ਦੇ ਭੋਜਨ ਜੋਗ ਨਹੀਂ।' ਮਰਦਾਨਾ ਮਰਾਸੀ ਨਹੀਂ, ਰਬਾਬੀ ਹੈ ਜੋ 1 ਭੁੱਲਿਆਂ ਨੂੰ ਸ਼ਬਦ ਸੁਣਾ-ਸੁਣਾ ਕੇ ਰਾਹੇ ਪਾਉਂਦਾ ਹੈ। ਕਿਸੇ ਦੇ ਤੇ ਜ਼ੋਰ ਨਾਲ ਅੰਨ ਪਾਉਣ ਨੂੰ ਮੈਂ ਕਦੇ ਤਿਆਰ ਨਹੀਂ ਤੇ ਜਿਸ ਰਾਹ 'ਤੇ ਤੁਰ ਰਿਹਾ ਹਾਂ ਇਹ ਹੀ ਅਸਲ ਵਿਚ ਠੀਕ ਰਾਹ ਹੈ। ਜੇ ਤੈਨੂੰ ਕੋਈ ਸ਼ੰਕਾ ਹੈ ਤਾਂ ਆਪਣਾ ਤਿਆਰ ਕੀਤਾ ਭੋਜਨ ਵੀ ਲੈ ਆਉ, ਉਧਰੋਂ ਭਾਈ ਲਾਲੋ ਜੀ ਕੋਧਰੇ ਦੀ ਰੋਟੀ ਲੈ ਆਉਂਦੇ ਹਨ।

ਦੋਹਾਂ ਦੀਆਂ ਰੋਟੀਆਂ ਜਦ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਹਾਂ ਪਾਵਨ ਹੱਥਾਂ 'ਤੇ ਰੱਖ ਕੇ ਨਪੀੜੀਆਂ ਤਾਂ ਪ੍ਰਤੱਖ ਦਰਸਾ ਦਿੱਤਾ ਕਿ ਕੱਧਰੇ ਵਿਚ ਦੁੱਧ ਹੈ ਤੇ ਪਕਵਾਨਾਂ ਵਿਚ ਲਹੂ ਤੇ ਉਹ ਵੀ ਨਿਰਦੋਸ਼ਾਂ ਦਾ :

'ਲੇ ਪਿੰਡੀ ਸਾਗ ਕਰ ਮਹਿ ਦਬਾਈ।

ਸਵਤ ਦੁਧ ਤਾ ਮੇ ਅਧਿਕਾਈ।

ਭੋਜਨ ਜਗ ਕਰ ਮੋ ਲੱ ਮਲਾ।

ਰਕਤ ਦੀ ਧਾਰਾ ਤਾਂ ਸੇ ਚਲਾ।

ਅਤੇ ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿਚ :

'ਇਕ ਤੇ ਦੁਧ ਰਕਤ ਇਕ ਨਿਸਰੀ

ਗੰਗ ਸਰਸਰੀ ਸੀ ਤਹਿ ਪਸਰੀ।''

ਗੁਰੂ ਜੀ ਨੇ ਬਚਨ ਕੀਤੇ :

'ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ ਪਰ ਜਦ ਬੀਜ ਦਿਓ, ਬੂਟਾ ਉੱਗ ਪਏ ਤਾਂ ਕੰਡੇ ਸੂਲਾਂ ਆਪੇ ਨਿਕਲ ਆਉਂਦੇ ਹਨ। ਧੰਦੇ ਨਾਲ ਇਕੱਠੇ ਕੀਤੇ ਪਦਾਰਥ ਦੁਖਦਾਈ ਨਹੀਂ ਭਾਸਦੇ ਪਰ ਜਦ ਨਿਰਮਲ ਹਿਰਦਿਆਂ ਵਾਲੇ ਖਾਂਦੇ ਹਨ ਤਾਂ ਪੀੜਤ ਹੁੰਦੇ ਹਨ। ਧਿਆਨ ਉੱਖੜਦਾ ਹੈ, ਸਿਮਰਨ ਟੁੱਟ ਜਾਂਦਾ ਹੈ, ਰਸ ਗੁੰਮ ਹੋ ਜਾਂਦਾ ਹੈ। ਕਿਸ ਦਾ ਜੀਅ ਕਰਦਾ ਹੈ ਪਕਵਾਨ ਛੱਡ ਕੋਧਰਾ ਖਾਵੇ ਪਰ ਕਿਸ ਦਾ ਜੀਅ ਕਰੇਗਾ ਸਾਹਮਣੇ ਖੰਡ ਵਿਚ ਲਪੇਟਿਆ ਜ਼ਹਿਰ ਖਾਵੇ। ਭਾਗੋ ਦੀ ਜਾਗ ਖੁਲ੍ਹੀ ਤੇ ਉਸ ਦੇ ਸੁੱਤੇ ਹੋਏ ਭਾਗ ਜਾਗ ਉੱਠੇ। ਮਲਕ ਭਾਗੋ ਨੂੰ ਪਾਤਸ਼ਾਹ ਨੇ ਉਪਦੇਸ਼ ਦਿੰਦੇ ਹੋਏ ਕਿਹਾ : 'ਬੰਦਗੀ, ਭਜਨ ਤੇ ਨਾਮ ਉਸ ਦੀ ਹਜੂਰੀ ਵਿਚ ਕਰਨ ਨਾਲ ਸਰੀਰ ਦਾ ਅਭਿਮਾਨ ਟੁੱਟਦਾ ਹੈ ਅਤੇ ਕਿਰਤ ਕਰੋ, ਧਰਮ ਨਾਲ ਕਰੋ, ਕਿਰਤ ਦੀ ਕਮਾਈ ਛਕੋ। ਧਰਮ ਕਿਰਤ ਤੇ ਨਾਮ ਇਕੱਠੇ ਰੱਖਣ ਨਾਲ ਜੀਵਨ ਭਰ ਸ਼ਾਂਤੀ ਰਹਿੰਦੀ ਹੈ।

1. ਇਹ ਰਕਤ ਭੋਜਨ ਹਮ ਕੈਸੇ ਖਾਵੈ। (ਮਹਿਮਾ ਪ੍ਰਕਾਸ਼)

2. ਮਹਿਮਾ ਪ੍ਰਕਾਸ਼

3. ਬੂਟੇ ਸ਼ਾਹ ਦੇ ਲਿਖਣ ਅਨੁਸਾਰ ਜਦ ਦੇਹਾਂ ਖਾਣਿਆ ਨੂੰ ਹੱਥਾਂ ਵਿਚ ਫੜਿਆ ਅਤੇ ਨਚੜਿਆ। ਹਾਕਮ ਦੇ ਖਾਣੇ ਵਿਚੋਂ ਲਹੂ ਨਿਕਲਿਆ ਤੇ ਲਾਲ ਤਰਖਾਣ ਦੇ ਵਿਚ ਦੁੱਧ।

ਤੁਆਮ ਹਾਕਮ ਖੂਨ ਬਰਾਮਦ

ਵੋ ਅਜ ਤੁਆਮ ਨਜਾਰ ਸੀਰ ਨਕੀਦ।

68 / 237
Previous
Next