ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਲਿਖਿਆ ਹੈ ਕਿ ਬਾਬਰ ਨੇ ਦੋਲਤ ਖ਼ਾਨ ਲੋਧੀ ਕੋਲੋਂ ਪੁੱਛਿਆ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਦੀਦਾਰ ਨੂੰ ਚੱਲਿਆ ਹੈ, ਭੇਟ ਕੀ ਕਰੇ ਤਾਂ ਦੌਲਤ ਖ਼ਾਨ ਨੇ ਕਿਹਾ : ਬਾਬਰ! ਤੇਰੇ ਕੋਲ ਹੈ ਕੀ ਹੈ, ਬਾਬੇ ਨੂੰ ਭੇਟ ਕਰਨ ਲਈ। ਮੀਰੀ ਪੀਰੀ ਦਾ ਮਾਲਕ ਤਾਂ ਗੁਰੂ ਨਾਨਕ ਆਪ ਹੈ।
“ਮੀਰੀ ਪੀਰੀ ਉਨ ਦੋਨੋਂ ਪਾਹਿ।
ਦੇਖੋਗੇ ਤੁਮ ਨੇੜੇ ਜਾਹਿ ।"
ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਵਿਚ ਆਉਂਦਾ ਹੈ ਕਿ ਜਦ ਭਾਈ ਲਾਲੋ ਜੀ ਨੇ ਪਿੱਛੋਂ ਸਿੱਖ ਪੰਥ ਬਾਰੇ ਭਵਿੱਖ ਵਾਕ ਕਰਨ ਲਈ ਬੇਨਤੀ ਕੀਤੀ ਤਾਂ ਜੋ ਗੁਰੂ ਨਾਨਕ ਜੀ ਨੇ ਫਰਮਾਇਆ ਸੀ ਉਹ ਸਦਾ ਰਾਹ ਦਿਖਾਂਦਾ ਰਵੇਗਾ। ਆਪ ਜੀ ਦੇ ਬਚਨ ਸਨ :
ਜੇ ਆਪਸ ਵਿਚ ਇਤਫ਼ਾਕ ਕਰਨਗੇ ਤਾਂ ਹੋਰਨਾਂ ਵਲਾਇਤਾਂ ਦਾ ਵੀ ਰਾਜ ਮਾਲ ਲਵਣਗੇ। ਜੇ ਆਪਸ ਮੇਂ ਵਿਰੋਧ ਕਰਨਗੇ ਤਾਂ ਹਿੰਦੁਸਤਾਨ ਵਿਚ ਹੀ ਪਏ ਦੁੱਖ ਪਾਵਨਗੇ।
ਇਹ ਵੀ ਯਾਦ ਰਵੇ ਕਿ ਭਾਈ ਲਾਲੋ ਜੀ ਦੀ ਇਕੋ-ਇਕ ਪੁੱਤਰੀ ਸੀ ਤੇ ਉਸ ਦੀ ਸੰਤਾਨ ਪਿੰਡ ਤਤਲਾ ਵਿਚ ਹੁਣ ਵੀ ਰਹਿੰਦੀ ਹੈ।
ਐਮਨਾਬਾਦ ਹੀ ਗੁਰੂ ਜੀ ਦੇ ਚਾਚਾ ਭਾਈ ਲਾਲੂ ਜੀ ਆਏ ਤੇ ਰਾਇ ਬੁਲਾਰ ਦੀ ਵਿਗੜੀ ਸਿਹਤ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਉਹ ਯਾਦ ਕਰ ਰਿਹਾ ਹੈ। ਗੁਰੂ ਜੀ ਉਥੋਂ ਤਲਵੰਡੀ ਆਏ। ਸਭ ਨੇ ਗੁਰੂ ਜੀ ਨੂੰ ਫਿਰ ਰੋਕਣਾ ਚਾਹਿਆ। ਰਾਇ ਬੁਲਾਰ ਨੇ ਇਥੋਂ ਤੱਕ ਕਿਹਾ : ‘ਤੁਸੀਂ ਇਥੇ ਹੀ ਗੁਜ਼ਰ ਕਰੋ। ਕਾਮੇ ਰੱਖ ਦਿੰਦੇ ਹਾਂ. ਖੇਤੀ ਕਰਾਉ। ਤੁਹਾਡੇ ਕੋਲੋਂ ਹਾਲਾ ਵੀ ਨਹੀਂ ਲਿਆ ਜਾਏਗਾ।' ਪਰ ਬਾਬਾ ਜੀ ਨੇ ਦ੍ਰਿੜ੍ਹ ਇਰਾਦਾ ਦੱਸਿਆ। ਪੰਜ ਦਿਨ ਤਲਵੰਡੀ ਰਹੇ। ਰਾਇ ਬੁਲਾਰ ਨੂੰ ਤੇਰੇ ਭਾਣੈ ਤੇ 'ਸਾਈ ਕਾਰ ਕਮਾਵਣੀ ਜੋ ਉਸ ਕੋ ਭਾਵੇਂ' ਦਾ ਉਪਦੇਸ਼ ਦੇ ਕੇ ਹਰਿਦੁਆਰ ਵੱਲ ਚੱਲ ਪਏ। ਕੀਰਤਪੁਰ ਦੇ ਰਾਹ ਹਰਿਦੁਆਰ ਗਏ। ਪੀਰ ਬੁੱਢਨ ਸ਼ਾਹ ਦੀ ਸ਼ਰਧਾ ਪੂਰੀ ਕੀਤੀ।
ਹਰਿਦੁਆਰ : ਹਰਿਦੁਆਰ ਪੁੱਜਣ ਤੱਕ ਆਪ ਜੀ ਨੂੰ ਛੇ ਮਹੀਨੇ ਲੱਗੇ। ਜਦ ਆਪ ਜੀ ਉਥੇ ਪੁੱਜੇ ਤਾਂ ਵੈਸਾਖੀ ਦਾ ਮੇਲਾ ਲੱਗਾ ਹੋਇਆ ਸੀ । ਗੁਰੂ ਜੀ ਗੰਗਾ ਕਿਨਾਰੇ, ਜਿੱਥੇ ਹੁਣ ਨਾਨਕਵਾੜਾ ਹੈ, ਜਾ ਟਿਕੇ। ਆਪ ਜੀ ਨੇ ਜਦ ਮਰਦਾਨਾ ਦੀ ਰਬਾਬ ਨਾਲ ਸ਼ਬਦ ਗਾਇਆ ਤਾਂ ਲੁਕਾਈ ਉਧਰ ਹੀ ਟੁੱਟ ਪਈ। ਆਪ ਜੀ ਨੇ ਉਸ ਸਮੇਂ ਦਰਿਆ ਗੰਗਾ ਵਿਚ ਜਾ ਕੇ ਬੁੱਕਾਂ ਨਾਲ ਪੱਛਮ ਵੱਲ ਤੇਜ਼ੀ ਨਾਲ ਪਾਣੀ ਸੁੱਟਣਾ ਅਰੰਭ ਕਰ
1 . ਆਪਸ ਮਹਿ ਮਿਲ ਕਰ ਜਬ ਬਹੇ।
ਰਾਜ ਮੁਲਕ ਕਾ ਕਰਤੇ ਰਹੇ।
ਨਿਜ ਨਿਕੇਤ ਜਬ ਉਠੇ ਬਖੇਰਾ।
ਤਬ ਹੀ ਰਾਜ ਜਾਇ ਬਿਨ ਦੇਰਾ। (ਗੁਰ ਪ੍ਰਕਾਸ਼)