ਦਿੱਤਾ। ਐਸਾ ਕਰਦਾ ਦੇਖ ਕੇ ਹੋਰ ਬਹੁਤ ਲੋਕ ਆਲੇ-ਦੁਆਲੇ ਇਕੱਠੇ ਹੋ ਗਏ। ਲੋਕਾਂ ਹੈਰਾਨੀ ਪ੍ਰਗਟ ਕੀਤੀ ਤੇ ਕਹਿਣ ਲੱਗੇ ਕਿ ਇਹ ਕੀ ਕਰ ਰਹੇ ਹਨ? ਕਿਸੇ ਨੇ ਕਿਹਾ ਕਿ ਕੋਈ ਦੀਵਾਨਾ ਹੈ ਤੇ ਕੋਲੋਂ ਤੀਜਾ ਬੋਲਿਆ ਕੋਈ ਤੁਰਕੁ ਹੈ। ਇਕ ਨੇ ਅੱਗੇ ਹੋ ਕੇ ਪੁੱਛ ਹੀ ਲਿਆ ਕਿ ਪੱਛਮ ਵੱਲ ਪਾਣੀ ਕਿਉਂ ਸੁੱਟ ਰਹੇ ਹੋ? ਗੁਰੂ ਜੀ ਨੇ ਅੱਗੋਂ ਪੁੱਛਿਆ ਕਿ ਤੁਸੀਂ ਪੂਰਬ ਵੱਲ ਪਾਣੀ ਕਿਉਂ ਸੁੱਟ ਰਹੇ ਹੋ? ਤਾਂ ਇਕ ਸਿਆਣੇ ਨੇ ਕਿਹਾ ਕਿ ਪਿਤਰਾਂ ਨੂੰ ਪਾਣੀ ਦਿੰਦੇ ਹਾਂ। ਗੁਰੂ ਜੀ ਦਾ ਅਗਲਾ ਪ੍ਰਸ਼ਨ ਸੀ ਕਿ ਪਿਤਰ ਲੋਕ ਕਿਤਨੀ ਦੂਰ ਹੈ ਤਾਂ ਪਾਣੀ ਸੁੱਟਣ ਵਾਲੇ ਨੇ ਕਿਹਾ, 'ਕਰੋੜ ਉਣਵੰਜਾਹ' ਸੁਣੀਦਾ ਹੈ। ਐਸਾ ਸੁਣਨ ਸਾਰ ਗੁਰੂ ਜੀ ਪੱਛਮ ਵੱਲ ਹੋਰ ਤੇਜ਼ੀ ਨਾਲ ਪਾਣੀ ਸੁੱਟਣ ਲੱਗ ਪਏ। ਜਦ ਲੋਕਾਂ ਨੇ ਆਪਣੇ ਸੁਆਲ ਦਾ ਚੇਤਾ ਕਰਾਇਆ ਕਿ ਗੁਰੂ ਜੀ ਨੇ ਉਨ੍ਹਾਂ ਸੁਆਲਾ ਦਾ ਉੱਤਰ ਨਹੀਂ ਦਿੱਤਾ ਤੇ ਨਾ ਹੀ ਆਪਣੇ ਬਾਰੇ ਕੁਝ ਦੱਸਿਆ ਹੈ ਤਾਂ ਗੁਰੂ ਜੀ ਨੇ ਫਰਮਾਇਆ : 'ਲਾਹੌਰ ਦੇ ਨਜ਼ਦੀਕ ਹਮਾਰਾ ਘਰ ਹੈ ਅਤੇ ਖੇਤ ਹਨ। ਉਥੇ ਮੀਂਹ ਨਹੀਂ ਪਿਆ ਅਤੇ ਘਰ ਕੋਈ ਪਾਣੀ ਦੇਣ ਵਾਲਾ ਨਹੀਂ। ਮੈਂ ਖੇਤ ਨੂੰ ਪਾਣੀ ਦਿੰਦਾ ਹਾਂ। ਸਾਰੇ ਖਿੜਖਿੜਾ ਕੇ ਹੱਸ ਪਏ ਤੇ ਕਹਿਣ ਲੱਗੇ ਕਿ ਸੱਚਮੁੱਚ ਹੀ ਕੋਈ ਦੀਵਾਨਾ ਹੈ। ਫਿਰ ਵੀ ਵਿਚੋਂ ਇਕ ਨੇ ਕਿਹਾ: 'ਰੱਬ ਦੇ ਸਵਾਰੇ। ਲਾਹੌਰ ਕੀ ਧਰਤੀ ਇਹ ਪਾਣੀ ਭਲਾ ਜਾ ਸਕਦਾ ਹੈ? ਸਮਾਂ ਸੰਭਾਲ ਕੇ ਗੁਰੂ ਜੀ ਨੇ ਆਖਿਆ: ਭਲਿਓ ਲੋਕੋ, ਉਣਵਜਾਹ ਕਰੋੜੀ ਦੇਵ ਲੋਕ ਜਾਏਗਾ ਅਤੇ ਲਾਹੌਰ ਕੀ ਧਰਤੀ ਨਾ ਜਾਏਗਾ। ਇਥੇ ਤੇ ਰੁੜਿਆ ਤਾਂ ਗਿਆ। ਦੇਵ ਲੋਕ ਕੈਸੇ ਜਾਏਗਾ ਜੇ ਲਾਹੋਰ ਕੀ ਧਰਤੀ ਨਾ ਜਾਸੀਉ। ਲਾਹੌਰ ਤਾਂ ਨਵੇਂ ਵੀਹ ਕੋਹ (੩੬੯ ਮੀਲ) ਹੈ। ਸਿਰਫ਼ ਸਰਹੰਦ ਪਾਰ ਕਰਨੀ ਹੈ ਤੇ ਲਾਹੌਰ ਆਇਆ।' ਲੋਕੀਂ ਆਪਣਾ ਵਿਅਰਥ ਕਰਮ ਸਮਝ ਗਏ ਤੇ ਸਭ ਕਹਿਣ ਲੱਗੇ ਕਿ ਇਹ ਕੋਈ ਮਹਾਂਪੁਰਸ਼ ਹੈ। ਖ਼ੁਦ ਪ੍ਰਮੇਸ਼ਰ ਆਇਆ ਹੈ। ਸੱਚੀ ਗੱਲ ਤਾਂ ਇਹ ਹੈ ਕਿ ਗੁਰੂ ਬਾਬੇ ਦੀ ਦਿਬ ਦ੍ਰਿਸ਼ਟੀ ਸੀ ਜੋ ਪਾਰਦਰਸ਼ੀ ਸੀ। ਸਾਡੇ ਲੋਕਾਂ ਦੀ ਚਮ ਦ੍ਰਿਸ਼ਟੀ ਹੈ, ਜੋ ਨੱਕ ਦੀ ਘੋੜੀ ਅੱਗੇ ਵੀ ਨਹੀਂ ਦੇਖ ਸਕਦੀ। ਉਥੇ ਹੀ ਜਦ ਮਰਦਾਨਾ ਜੀ ਨੇ ਪੁੱਛਿਆ ਕਿ ਤੀਰਥਾਂ 'ਤੇ ਲੋਕੀਂ ਆਏ ਹਨ, ਉਹਨਾਂ ਨੂੰ ਕੁਝ ਨ ਕੁਝ ਤਾਂ ਲਾਭ ਮਿਲਦਾ ਹੀ ਹੋਵੇਗਾ। ਗੁਰੂ ਨਾਨਕ ਜੀ ਨੇ ਫਰਮਾਇਆ: 'ਜੇ ਤੂੰਬੜੀ ਧੋਈ ਜਾਈਏ ਤਾਂ ਕੀ ਉਸ ਵਿਚਲੀ ਜ਼ਹਿਰ ਚਲੀ ਜਾਂਦੀ ਹੈ ? ਕਦੇ ਨਹੀਂ । ਸਾਧ ਸਾਧ, ਚੋਰ ਸੇ ਚੋਰ, ਨਾਤੇ ਧੋਤੇ, ਨਾ ਹੀ ਹੁੰਦਾ ਭਾਈ ਜੀ। ਨਾਤਾ ਸੋਈ ਜਿਸ ਦਾ ਮਨ ਹੱਛਾ :
'ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥
ਸਾਧ ਭਲੇ ਅਣਨਾਤਿਆਂ, ਚੋਰ ਸਿ ਚੋਰਾ ਚੋਰ ॥'
(ਸੂਹੀ ਕੀ ਵਾਰ, ਸਲੋਕ ਮਹਲਾ ੧. ਪੰਨਾ ੭੮੯)
ਅਗਲੇ ਦਿਨ ਤੜਕਸਾਰ ਭਾਈ ਮਰਦਾਨਾ ਜੀ ਗੰਗਾ ਦੇ ਕੱਢੇ ਇਕ ਵੈਸ਼ਨਵ ਸਾਧੂ
ਤਿਹ ਕੇ ਨੀਰ ਦੇਉ ਮੇ ਆਏ।