ਕੋਲੋਂ, ਜਿਸ ਨੇ ਪੋਚਾ ਦੇ ਕੇ ਚੌਂਕਾ ਤਿਆਰ ਕੀਤਾ ਸੀ, ਅੱਗ ਲੈਣ ਲਈ ਪੁੱਜੇ। ਭਾਈ ਮਰਦਾਨਾ ਜੀ ਨੂੰ ਚੌਕੇ `ਤੇ ਪੈਰ ਰੱਖਦੇ ਦੇਖ ਕੇ ਉਸ ਚਵਾਤੀ ਚੁੱਕ ਲਈ ਤੇ ਮਰਦਾਨਾ ਜੀ ਨੂੰ ਗਾਲ੍ਹਾਂ ਕੱਢਦਾ ਤੇ ਗੁਰੂ ਜੀ ਨੂੰ ਦੇਖ ਕੇ ਉਹਨਾਂ `ਤੇ ਵੀ ਵਰੁਨ ਲੱਗ ਪਿਆ। ਕ੍ਰੋਧ ਵਿਚ ਕੁਬੋਲ ਸੁਣ ਕੇ ਗੁਰੂ ਜੀ ਨੇ ਬੜੇ ਸਹਿਜ ਨਾਲ ਕਿਹਾ ਕਿ ਲੋੜਵੰਦਾਂ ਨੂੰ ਦੂਰੇ ਦੂਰੇ ਕੀਤਿਆਂ ਪਰਮਾਤਮਾ ਪ੍ਰਸੇਨ ਨਹੀਂ ਹੁੰਦਾ। ਉਸ ਨੇ ਹਿਰਦੇ ਵਿਚ ਆ ਕੇ ਵੱਸਣਾ ਹੈ ਤੇ ਹਿਰਦਾ ਸਾਫ਼ ਹੋਣਾ ਚਾਹੀਦਾ ਹੈ। ਹਿਰਦੇ ਨੂੰ ਖੋਟੀ ਮੱਤ ਤੇ ਨਰਦਈਪੁਣਾ ਕਸਾਇਣ, ਪਰਾਈ ਨਿੰਦਾ ਚੂਹੜੀ, ਕ੍ਰੋਧ ਚੰਡਾਲ ਤੋਂ ਬਚਾਉਣਾ ਜ਼ਰੂਰੀ ਹੈ। ਬਾਹਰਲੇ ਭੇਖ ਤੇ ਚੌਂਕੇ ਦਾ ਕੋਈ ਲਾਭ ਨਹੀਂ ਜੋ ਹਿਰਦਾ ਸਵੱਛ ਨਹੀਂ।
'ਕੁਬੁਧਿ ਡੂਮਣੀ ਕੁਦਇਆ ਕਸਾਇਣਿ,
ਪਰ ਨਿੰਦਾ ਘਟ ਚੂਹੜੀ, ਮੁਠੀ ਕ੍ਰੋਧਿ ਚੰਡਾਲਿ॥
ਕਾਰੀ ਕਢੀ ਕਿਆ ਥੀਐ,
ਜਾਂ ਚਾਰੇ ਬੈਠੀਆਂ ਨਾਲਿ॥
(ਸ੍ਰੀ ਰਾਗ ਕੀ ਵਾਰ ਮਹਲੇ ਚੌਥੇ ਦੀ, ਮਹਲਾ ੧. ਪੰਨਾ ੯੧)
ਮੇਹਰਬਾਨ ਜੀ ਲਿਖਦੇ ਹਨ :
'ਸਚੁ ਸੰਜਮੁ ਕਰਣੀ ਕਾਰਾਂ, ਨਾਵਣੁ ਨਾਉ ਜਪੇਹੀ'
ਦਾ ਗੀਤ ਗਾਇਆ ਤਾਂ ਕਈ ਯਾਤਰੂਆਂ ਨੇ ਜਨੇਊ ਲਾਹਿ ਕਰਿ ਗੰਗਾ ਬੀਚ ਡਾਰੇ (ਸੁੱਟ ਦਿੱਤੇ)। ਉਹਨਾਂ ਦੀ ਚੰਮ ਦ੍ਰਿਸ਼ਟੀ ਦੂਰ ਹੋਈ। ਬਾਬੇ ਦੀ ਰਹਿਮਤ ਨਾਲ ਦਿਬ ਦ੍ਰਿਸ਼ਟੀ ਮਿਲੀ। ਆਪ ਜੀ ਨੇ ਸਮਝਾਇਆ ਕਿ ਮਨੁੱਖ ਦੀ ਵੱਡੀ ਮੁਸ਼ਕਿਲ ਇਹ ਹੈ ਕਿ ਮਨ ਤਾਂ ਟਿਕਿਆ ਨਹੀਂ ਹੁੰਦਾ ਤੇ ਲੋਕਾਂ ਨੂੰ ਪਖੰਡ ਕਰ ਦੱਸਣਾ ਚਾਹੁੰਦਾ ਹੈ ਕਿ ਉਹ ਇਕਾਗਰਚਿਤ ਹੈ। ਦਰਸਾਉਣ ਲਈ ਮਾਲਾ ਪਕੜ ਲੈਂਦਾ ਹੈ ਪਰ ਚਿੱਤ ਤਾਂ ਛਿਨ ਮਾਤ੍ਰ ਵੀ ਟਿਕਿਆ ਨਹੀਂ ਹੁੰਦਾ।
'ਦੇਖਹ! ਮਨੁਜ ਪਖੰਡ ਕਮਾਵੇ।
ਮਨ ਥਿਰ ਨਾਹਿ ਲੋਕ ਦਿਖਰਾਵੇ।
ਲੇ ਮਾਲਾ ਬੈਠੇ ਕਰ ਮਾਹੀ।
ਮਨ ਇਸਥਿਰ ਇਕ ਛਿਨ ਭੀ ਨਾਹੀ।'
ਸਮਝਾਇਆ ਕਿ ਪ੍ਰੇਮ ਹੀ ਹੈ ਜੋ ਮਨ ਨੂੰ ਰੰਗ ਚਾੜ੍ਹਦਾ ਹੈ ਤੇ ਯਾਦ ਨਾ ਵਿਸਰਨ ਦਿੱਤਿਆਂ ਟਿਕ ਜਾਂਦਾ ਹੈ । ਹਰਿਦੁਆਰ ਕਈ ਗੋਸ਼ਟਾਂ ਹੋਈਆਂ। ਗੁਰੂ ਜੀ ਦ੍ਰਿੜ੍ਹ ਕਰਾਂਦੇ ਰਹੇ ਕਿ ਪ੍ਰਮੇਸ਼ਰ ਦੇ ਨਾਂ ਤੋਂ ਬਿਨਾਂ ਕੁਝ ਵੀ ਥਾਵੇਂ ਨਹੀਂ ਪੈਂਦਾ। ਠਾਕਰ ਨੂੰ ਕੇਵਲ ਭਗਤੀ ਹੀ ਭਾਵਦੀ ਹੈ। ਭਰਮ ਦੀ ਭੀਤ ਤੋੜਨ ਨਾਲ ਊਚ ਨੀਚ ਦਾ ਭੇਦ ਵੀ ਮੁੱਕ ਜਾਂਦਾ ਹੈ। ਗੁਰ ਸ਼ਬਦ ਵਿਚ ਸਭ ਕੁਝ ਹੈ। ਗੁਰੂ ਪਾਸ ਨਾਮ ਦਾਨ ਇਸ਼ਨਾਨ ਹੈ। ਸੀਲ, ਸੰਜਮ, ਦਇਆ, ਧਰਮ, ਸੰਤੋਖ ਦਾ ਉਹ ਪੁੰਜ ਹੈ। ਬਿਕਰਮਾ ਤੇ ਰਹਿਤ ਤੇ ਸੁਕ੍ਰਿਤ ਕਾ ਗਾਹਕ ਹੈ। ਮਨੁੱਖ ਦੀ ਭਟਕਣਾ ਗੁਰੂ ਪਾਸ ਆਇਆ, ਸ਼ਬਦ ਗਾਇਆ ਮੁੱਕ ਜਾਂਦੀ ਹੈ । ਸਰੋਵਰ ਇਹ ਸਰੀਰ ਹੈ। ਹੰਸ ਇਹ ਮਨ ਹੈ। ਰਤਨ ਪ੍ਰਮੇਸ਼ਰ ਕਾ ਨਾਮ ਹੈ। ਮਨ ਚਿੱਤ ਨਾਲ