Back ArrowLogo
Info
Profile

ਪ੍ਰਮੇਸ਼ਰ ਕਾ ਨਾਮ ਚਿਤਵੈ ਤਾਂ ਇਸ ਦੇਹੀ ਤੇ ਹੀ ਪ੍ਰਮੇਸ਼ਰ ਪਾਵੇ। ਉਹ ਮਨੁੱਖ ਜਨਮ ਦਾ ਲਾਭ ਨਹੀਂ ਉਠਾ ਸਕਦਾ ਜੋ ਸੁਕ੍ਰਿਤ ਨਹੀਂ ਕਰਦਾ। ਸੁਕ੍ਰਿਤ ਹੈ-ਬੁਰੇ ਉਪਰਿ ਪੈਰ ਨ ਰੱਖੇ, ਵੀਚਾਰ ਮਹਿ ਚਲੈ, ਜਿਤਨੀ ਦੁਬਿਧਾ ਹੈ ਤਿਆਗ ਦੇਵੇ ਤੇ ਨਿਰੋਕਾਰ ਸਾਥ ਸਮਾਵੇ। ਮੁਕਤੀ ਦੀ ਪਉੜੀ, ਪ੍ਰਮੇਸ਼ਰ ਦਾ ਜਸ ਅਤੇ ਗੁਰੂ ਦੇ ਸ਼ਬਦ ਦੀ ਵੀਚਾਰ ਹੈ। ਸ਼ਬਦ ਦੀ ਵੀਚਾਰ ਤੋਂ ਹੀ ਸਹਿਜ ਅਨੰਦ ਪ੍ਰਾਪਤ ਹੁੰਦਾ ਹੈ। ਉਹ ਫਿਰ ਪ੍ਰਭੂ ਦੀ ਟੇਕ ਤੋਂ ਸਿਵਾ ਹੋਰ ਕਿਸੇ ਦੀ ਓਟ ਨਹੀਂ ਭਾਲਦਾ। ਉਸ ਦਾ ਸੁਭਾਉ ਧੀਰਜ ਵਾਲਾ ਹੋ ਜਾਂਦਾ ਹੈ ਅਤੇ ਮਨੁੱਖੀ ਜੀਵਨ ਦੇ ਫ਼ਰਜ਼ ਨੂੰ ਪਛਾਣ ਲੈਂਦਾ ਹੈ। ਮਾਇਆ ਦਾ ਕੋਈ ਰੂਪ ਉਸ ਨੂੰ ਭਰਮਾ ਨਹੀਂ ਸਕਦਾ। ਬਸ ਜੀਵਨ ਤੱਤ ਇਹ ਹੈ:

ਸਚ ਕੀ ਸਿਫਤ ਕਰੇ। ਸਚ ਹੀ ਕਉ ਸਾਲਾਹੇ। ਸਚ ਹੀ ਕਉ ਮਾਂਗੇ।

ਸਚ ਹੀ ਕੀ ਸਰਨੀ ਪੜੇ। ਸਚ ਹੀ ਕਉ ਜਾਨੇ। ਸਚ ਹੀ ਕਉ ਮਾਨੇ।

ਸਚ ਹੀ ਸਿਉ ਜਾਇ ਪਹੁੰਚੇ, ਸਚ ਹੀ ਬੋਲੇ, ਸਚ ਹੀ ਹੋਇ।

ਆਪ ਜੀ ਦਾ ਜਸ ਸੁਣ ਕੇ ਗੜ੍ਹਵਾਲ ਦਾ ਰਾਜਾ ਵਿਜੈ ਪ੍ਰਕਾਸ਼ ਵੀ ਆਇਆ। ਉਸ ਨੇ ਜਦ ਜਾਤ ਬਾਰੇ ਪੁੱਛਿਆ ਤਾਂ ਆਪ ਜੀ ਨੇ ਫਰਮਾਇਆ ਕਿ ਉਨ੍ਹਾਂ ਦੀ ਕੋਈ ਜਾਤ ਨਹੀਂ। ਸਿਰਫ਼ ਪ੍ਰਭੂ ਦਾ ਗੀ ਹੈ। ਜਿਵੇਂ ਉਹ ਰੱਖਦਾ ਹੈ, ਤਿਵੇਂ ਰਹਿੰਦਾ ਹਾਂ। ਕਿਸੇ ਸ੍ਰੇਣੀ ਵਿਚ ਹੋਣ ਦਾ ਕੋਈ ਮਾਣ ਨਹੀਂ। 'ਤੂੰ ਸਾਹਿਬ ਹਉ ਸਾਂਗੀ ਤੇਰਾ ਪ੍ਰਣਵੇ ਨਾਨਕ ਜਾਤਿ ਕੈਸੀ। ਉਹ ਹਰਿਦੁਆਰ ਜਿੱਥੇ ਲਿਖਿਆ ਸੀ, 'ਗੈਰ ਹਿੰਦੂ ਨੂੰ ਆਉਣ ਦੀ ਆਗਿਆ ਨਹੀਂ", ਉੱਥੇ ਹਰੀ ਦਾ ਠੀਕ ਦਰ ਦਰਸਾ ਕੇ ਗੜ੍ਹਵਾਲ ਦੇ ਜਿਲ੍ਹਾ ਪਉੜੀ ਦੇ ਇਕ ਨਗਰ ਕੋਟਦੁਆਰਾ ਵੱਲ ਚਲੇ ਗਏ।

74 / 237
Previous
Next