5.
ਹਰਿਦੁਆਰ ਤੋਂ ਜਗਨਨਾਥ ਪੁਰੀ
ਗੁਰੂ ਅਰਜਨ ਦੇਵ ਜੀ ਦੇ ਭਤੀਜੇ ਮਨੋਹਰ ਦਾਸ 'ਮਿਹਰਬਾਨ' ਜੀ ਦੇ ਕਹਿਣ ਅਨੁਸਾਰ 'ਗੁਰੂ ਨਾਨਕ ਵੈਸਾਖੀ ਕੇ ਨਾਵਣ ਕਾ ਕਉਤਕ ਦੇਖਿ ਕਰ ਅਗਮ (ਅਗੇ) ਕਿਉਂ ਚਲਿਆ'। ਮਾਇਆਪੁਰੀ ਨੂੰ ਲਿਤਾੜਦੇ (ਹਰਿਦੁਆਰ ਨੂੰ ਮਾਇਆ ਪੁਰੀ ਵੀ ਕਹਿੰਦੇ ਹਨ। ਰਾਜੇ ਬ੍ਰਿਜ ਨਾਥ ਦੀ ਬੇਨਤੀ 'ਤੇ ਉਸ ਦੀ ਰਾਜਧਾਨੀ ਸ੍ਰੀਨਗਰ ਵੀ ਗਏ। ਉਥੇ ਗੁਰੂ ਪਾਤਸ਼ਾਹ ਦੀ ਯਾਦ ਵਿਚ 'ਚਰਨ ਪਾਦੂਕਾ ਗੁਰਦੁਆਰਾ ਹੈ। ਉਥੋਂ ਕੋਟ ਦੁਆਰਾ, ਬਦਰੀ ਨਾਥ ਤੇ ਪਹਾੜੀਆਂ ਚੀਰਦੇ ਅਲਮੋੜਾ ਪੁੱਜੇ। ਕੋਟ ਦੁਆਰ ਵੀ ਚਰਨ ਪਾਪਾਕਾ ਹੈ। ਚਰਨ ਪਾਦੂਕਾ ਨਾਂ ਦੇ ਗੁਰਦੁਆਰੇ ਜੂਨਾਗੜ੍ਹ (ਗੁਜਰਾਤ) ਅਤੇ ਢਾਕਾ (ਬੰਗਲਾ ਦੇਸ਼) ਵਿਚ ਵੀ ਹਨ। ਅਲਮੋੜਾ ਵਿਚ ਵੀ ਉਹਨਾਂ ਦੀ ਯਾਦ ਵਿਚ ਗੁਰ ਅਸਥਾਨ ਸੀ ਜੋ ਸਮੇਂ ਦੇ ਥਪੇੜ ਕਾਰਨ ਢਹਿ ਢੇਰੀ ਹੋ ਚੁੱਕਾ ਸੀ, ਪਰ ਹੁਣ ਫਿਰ ਉਸਾਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਉਥੇ ਹੀ ਸਰਜੂ ਤੇ ਗੋਮਤੀ ਨਦੀ ਦਾ ਸੰਗਮ ਹੈ। ਪੁਰਾਣੇ ਰਿਕਾਰਡ ਵਿਚ ਗੁਰੂ ਨਾਨਕ ਦੇਵਤਾ ਦਾ ਜ਼ਿਕਰ ਹੈ ਅਤੇ ਰਾਜਾ ਕਤਿਯੂਰ ਨੇ ਵੀਹ ਏਕੜ ਜ਼ਮੀਨ ਵੀ ਪਿੱਛੋਂ ਗੁਰਦੁਆਰੇ ਦੇ ਨਾਂ ਲਗਾਈ ਸੀ । ਬੀ. ਸੀ. ਲਾਅ ਦਾ ਮਾਊਨਟੇਨਜ਼ ਆਫ਼ ਇੰਡੀਆ ਵਿਚ ਕਥਨ ਹੈ ਕਿ ਹਿਮਾਲਾ ਦੀਆਂ ਇਨ੍ਹਾਂ ਹੀ ਪਹਾੜੀਆਂ ਨੂੰ ਸੁਮੇਰ ਕਹਿੰਦੇ ਹਨ। ਅਲਮੋੜਾ ਤੋਂ ਰਾਣੀ ਖੇਤ, ਕਾਠਗੁਦਾਮ ਅਤੇ ਪੀਲੀਭੀਤ ਤੋਂ ਉਸ ਥਾਂ ਪੁੱਜੇ ਜਿੱਥੇ ਅੱਜਕੱਲ੍ਹ ਨਾਨਕ ਮਤਾ ਹੈ। ਉਸ ਸਾਰੇ ਇਲਾਕੇ ਵਿਚ ਗੋਰਖ ਦਾ ਮਤ ਟੁਰਨ ਕਰਕੇ ਗੋਰਖ ਮਤਾ ਕਰਕੇ ਹੀ ਪ੍ਰਸਿੱਧ ਸੀ।
ਨਾਨਕ ਮਤਾ : ਗੁਰੂ ਨਾਨਕ ਦੇਵ ਜੀ ਜਿੱਥੇ ਭੁੱਲਿਆਂ ਨੂੰ ਰਾਹ ਪਾਉਂਦੇ ਉਥੇ ਅਟਕਿਆਂ ਨੂੰ ਅੱਗੇ ਤੁਰਨਾ ਵੀ ਸਿਖਾਲਦੇ ਸਨ। ਮਨੁੱਖ ਦੇ ਰਾਹ ਵਿਚ ਸਭ ਤੋਂ ਵੱਡੀ ਰੋਕ, ਪ੍ਰਾਪਤੀ ਦਾ ਅਹੰਕਾਰ ਹੈ। ਇਸੇ ਨੂੰ ਅਪਣੱਤ ਕਹਿੰਦੇ ਹਨ। ਅਪਣੱਤ ਪਈ ਤਾਂ ਨਾਮ ਗਿਆ। ਨਾਮ ਗਿਆ ਤਾਂ ਖੇੜਾ ਗਿਆ। ਖੇੜੇ ਰਹਿਤ ਜੀਵਨ ਭੱਠ ਹੀ ਹੈ। ਆਪ ਜੀ ਨੇ ਸਿੱਧਾਂ ਨੂੰ ਇਨ੍ਹਾਂ ਰਾਹਾਂ ਤੋਂ ਰੋਕਿਆ। ਡਿੱਗੀਆਂ ਸੁਰਤਾਂ ਵਾਲੇ ਸਿੱਧ ਉਹ