ਇਕ ਸ੍ਰੀ ਨਾਨਕ ਧੂਣੀ ਮਾਹੀ।
ਔਰ ਹੁਤਾਸਨ (ਅੱਗੇ) ਕਿਤਹੂੰ ਨਾਹੀ।'
ਐਸਾ ਹੀ ਸਦਾ ਹੁੰਦਾ ਰਵੇਗਾ। ਸਮੇਂ ਦੀ ਹਨੇਰੀ ਨਾਲ ਬਾਕੀ ਸਿਧਾਂਤ ਤਾਂ ਮੁੱਕ ਜਾਂ ਬੁੱਝ ਜਾਣਗੇ ਪਰ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਸਦਾ ਪ੍ਰਜਵਲਤ ਰਹੇਗਾ, ਭਾਵੇਂ ਕਿੰਨੀਆਂ ਨਾਸਤਕਤਾ ਜਾਂ ਪੱਛਮ ਦੀਆਂ ਹਨੇਰੀਆਂ ਵਗਣ। ਮਹਿਮਾ ਪ੍ਰਕਾਸ਼ ਨੇ ਠੀਕ ਲਿਖਿਆ ਹੈ :
'ਜਾ ਕੀ ਸਿਧ ਸਭ ਦਾਸ ਤਾ ਕੋ ਸਿਧ ਬਲ ਕੀਆ ਕਰੇ।
ਕਲਾ ਭਈ ਸਭ ਨਾਸ਼, ਖੋਚ ਸਿਧ ਸਤਗੁਰ ਲਈ । ੧੨।
ਜਦ ਉਹਨਾਂ ਪ੍ਰਸ਼ਾਦ ਮੰਗਿਆ ਤਾਂ ਪਾਤਸ਼ਾਹ ਨੇ ਰੀਠਿਆਂ ਦਾ ਫਲ ਦਿੱਤਾ । ਜਦ ਸਿੱਧਾ ਨੇ ਮੂੰਹ ਵਿਚ ਪਾਇਆ ਤਾਂ ਉਹ ਮਿੱਠੇ ਸਨ । ਸੱਚਮੁੱਚ ਗੋਠਿਆਂ ਦੀ ਕੁੜੱਤਣ ਜਾ ਚੁੱਕੀ ਸੀ। ਰੀਠਿਆਂ ਦੀ ਹੀ ਨਹੀਂ, ਸਿੱਧਾਂ ਦੀ ਵੀ ਜਾ ਚੁੱਕੀ ਸੀ। ਸਿੱਧੇ ਰਾਹ ਟੁਰਨ ਯੋਗ ਹੋ ਗਏ ਸਨ। ਰੀਠਾ ਮਿੱਠਾ ਨਾਨਕ ਮਤਾ ਤੋਂ ਪੰਜਾਹ ਕੁ ਮੀਲ ਦੀ ਦੂਰੀ 'ਤੇ ਹੈ। ਇਥੋਂ ਪ੍ਰਗਟ ਹੁੰਦਾ ਹੈ ਕਿ ਇਹ ਚਰਚਾ ਕਈ ਥਾਵਾਂ 'ਤੇ ਹੋਈ ਸੀ। ਸੂਰਜ ਪ੍ਰਕਾਸ਼ ਨੇ ਰੀਠੇ ਮਿੱਠੇ ਹੋਣ ਦੀ ਗਵਾਹੀ ਦਿੱਤੀ ਹੈ ਕਿ ਇਕ ਡਾਲ ਦੇ ਕੌੜੇ ਤੇ ਦੂਜੇ ਦੇ ਮਿੱਠੇ ਹਨ :
'ਇਕ ਕੇ ਫਲ ਮਧੁਰੇ, ਇਕ ਕੌੜੇ।'
ਮੁਨਸ਼ੀ ਸੋਹਣ ਲਾਲ ਨੇ ਲਿਖਿਆ ਹੈ ਕਿ ਇਕ ਦਿਨ ਭੁੱਖ ਤੋਂ ਤੰਗ ਆਏ ਮਰਦਾਨਾ ਜੀ ਨੇ ਕੁਝ ਖਾਣ ਦੀ ਇੱਛਾ ਪ੍ਰਗਟ ਕੀਤੀ। ਗੁਰੂ ਸਾਹਿਬ ਨੇ ਕਿਹਾ ਕਿ ਉਹ ਸਾਹਮਣੇ ਗੋਠੇ ਦਾ ਦਰੱਖ਼ਤ ਹੈ, ਉਥੋਂ ਕੁਝ ਰੀਠੇ ਤੋੜ ਕੇ ਖਾ ਲੈ। ਮਰਦਾਨੇ ਨੇ ਕੁਝ ਤੋੜ ਕੇ ਖਾ ਲਏ। ਜਿਸ ਟਹਿਣੀ ਤੋਂ ਗੁਰੂ ਸਾਹਿਬ ਨੇ ਮਰਦਾਨੇ ਨੂੰ ਰੀਠੇ ਤੋੜਨ ਲਈ ਕਿਹਾ ਸੀ, ਅੱਜ ਤੱਕ ਉਸ ਟਹਿਣੀ ਦੇ ਗੋਠੇ ਮਿੱਠੇ ਹਨ ਅਤੇ ਹੋਰਨਾਂ ਸਾਰੀਆਂ ਦੇ ਕੌੜੇ ਹੀ ਹਨ। (ਉਮਦਤ-ਉਤ-ਤਵਾਰੀਖ਼, ਪੰਨਾ ੧੬। ਸਾਡੇ ਇਤਿਹਾਸ ਵਿਚ ਇਹ ਵੀ ਲਿਖਿਆ ਹੈ ਕਿ ਜਦ ਮਰਦਾਨਾ ਭੁੱਖ ਨਾਲ ਅਕੁਲਾਇਆ ਤਾਂ ਮਹਾਰਾਜ ਨੇ ਰੀਠੇ ਦੇ ਬੂਟੇ ਵੱਲ ਇਸ਼ਾਰਾ ਕਰਕੇ ਕਹਿਆ: 'ਮਰਦਾਨਿਆ ਇਸ ਨੂੰ ਭੁੱਖ ਉਤਾਰਨ ਲਈ ਖਾ ਲੈ।' ਮਰਦਾਨਾ ਕਹਿਣ ਲੱਗਾ : 'ਕਿਵੇਂ ਖਾਵਾਂ, ਇਹ ਤਾਂ ਜ਼ਹਿਰ ਹੈ।
ਗੁਰੂ ਜੀ ਨੇ ਕਿਹਾ : ਮਰਦਾਨਿਆ ਰਲ ਕੇ ਖਾਵਾਂਗੇ। ਜਿਤਨੀ ਭੁੱਖ ਹੈ ਉਤਨਾ ਖਾਈਏ ਤਾਂ ਕੌੜੇ ਜ਼ਹਿਰੀਲੇ ਨਹੀਂ ਲੱਗਣਗੇ। ਲਾਲਚ ਹੀ ਅਸਲ ਜ਼ਹਿਰ ਹੈ। ਪੱਲੇ ਨ ਬੰਨ੍ਹੀਂ।
ਮਰਦਾਨੇ ਨੂੰ ਰੀਠਿਆਂ ਦਾ ਬੜਾ ਮਜ਼ਾ ਆਇਆ। ਭੁੱਖ ਲੱਥੀ । ਲਾਲਚ ਵੱਸ ਮਰਦਾਨੇ ਨੇ ਚਾਦਰ ਦੀ ਕੰਨੀ ਕੁਝ ਰੀਠੇ ਬੰਨ੍ਹ ਲਏ। ਭੁੱਖ ਲੱਗੀ। ਮੂੰਹ ਵਿਚ ਇਕੋ ਵਾਰੀ ਪਾ ਲਏ । ਵਿਆਕੁਲ ਹੋਆ । ਹਾਇ ਹਾਇ ਕਰਨ ਲੱਗਾ। ਕਦੇ ਪੇਟ ਮਲੇ, ਕਦੇ ਜ਼ਮੀਨ 'ਤੇ ਲੇਟੇ।
1 ਸਾਖੀ ਸਿਧ ਮਤੇ ਕੀ, ਜੋ ਨਾਨਕ ਮਤਾ ਹੈ।