ਗੁਰੂ ਪਾਤਸ਼ਾਹ ਦਇਆ ਦੇ ਘਰ ਆਏ। ਪਾਸ ਹੀ ਉੱਗੀ ਇਕ ਬੂਟੀ ਦਾ ਅਰਕ ਮਰਦਾਨੇ ਦੇ ਮੂੰਹ ਵਿਚ ਪਾਇਆ ਤਾਂ ਉਹ ਸੰਭਲਿਆ। ਗੁਰੂ ਪਿਤਾ ਨੇ ਫਰਮਾਇਆ:
'ਦੇਖ ਮਰਦਾਨਿਆ! ਲਾਲਚ ਦਾ ਰੰਗ। ਪੱਲੇ ਕੁਝ ਨਹੀਂ ਬੰਨ੍ਹ ਰੱਖੀ ਦਾ।'
ਕੈਸਾ ਉਪਦੇਸ਼ ਦੇ ਗਏ ਗੁਰੂ ਜੀ ਕਿ ਵਰਤੀ ਚੀਜ਼ ਅੰਮ੍ਰਿਤ ਹੈ, ਰੱਖੀ ਜਹਿਰ ਹੋ ਜਾਵੇਗੀ।
ਉਹ ਪਾਵਨ ਥਾਂ ਜਿੱਥੇ ਪਹਿਲਾਂ ਮੇਲ ਹੋਇਆ, ਨਾਨਕ ਮਤਾ ਕਰ ਕੇ ਜਾਣੀ ਜਾਣ ਲੱਗੀ :
'ਸਿਧ ਮਤਾ ਅਸਥਾਨ, ਜਾਨਤ ਹੈ ਸਭ ਲੱਗ ਜਗ।
ਕਰ ਜੀਤਾ ਸਭ ਕੋ ਗਿਆਨ, ਨਾਨਕ ਮਤਾ ਅਬ ਕਹਤ ਹੈ। ੧੫।
ਨਾਨਕ ਮਤਾ ਦੇ ਅਸਥਾਨ 'ਤੇ ਯਾਦਗਾਰੀ ਪਿੱਪਲ ਨੂੰ ਉਖਾੜਨ ਤੇ ਸਾੜਨ ਦੇ ਕਈ ਜਤਨ ਪਿੱਛੋਂ ਹੁੰਦੇ ਰਹੇ ਪਰ ਸਾਰੇ ਹੀ ਨਿਸਫਲ ਰਹੇ। ਬਾਬਾ ਅਲਮਸਤ ਦੀ ਪੁਕਾਰ 'ਤੇ ਗੁਰੂ ਹਰਿਗੋਬਿੰਦ ਜੀ ਉਥੇ ਪੁੱਜੇ ਸਨ ਤੇ ਦੋਖੀਆਂ ਨੂੰ ਸਜ਼ਾਵਾਂ ਦਿੱਤੀਆਂ ਸਨ। ਇਸ ਅਸਥਾਨ ਦੀ ਇੰਨੀ ਮਹੱਤਤਾ ਹੋ ਗਈ ਸੀ ਕਿ ਨਵਾਬ ਮਹਿੰਦੀ ਅਲੀ ਖ਼ਾਨ ਨੇ ੪੫੦੦ ਏਕੜ ਜ਼ਮੀਨ ਨਾਨਕ ਮਤਾ ਦੇ ਨਾਂ ਲਗਵਾ ਦਿੱਤੀ ਸੀ।
ਪ੍ਰਯਾਗ : ਨਾਨਕ ਮਤਾ ਤੋਂ ਆਪ ਜੀ ਬਰੇਲੀ, ਲਖਨਊ, ਕਾਨ੍ਹਪੁਰ ਤੋਂ ਹੁੰਦੇ ਹੋਏ ਅਲਾਹਾਬਾਦ ਪੁੱਜੇ, ਜਿਸ ਨੂੰ ਪ੍ਰਯਾਗ ਕਹਿੰਦੇ ਹਨ। ਪ੍ਰਯਾਗ ਕੁਦਰਤ ਦਾ ਇਕ ਖੇਲ ਵਾਪਰ ਰਿਹਾ ਹੈ। ਉਥੇ ਗੰਗਾ ਜਮਨਾ ਤੇ ਸਰਸਵਤੀ ਦਾ ਸੰਗਮ ਹੈ। ਤੀਜੀ ਨਦੀ ਸਰਸਵਤੀ ਸੁੱਕ ਗਈ ਹੈ ਪਰ ਧਰਮ ਵੇਚ ਖਾਣ ਵਾਲਿਆਂ ਨੇ ਉਹ ਗੁਪਤ ਨਦੀ ਤੋਂ ਪ੍ਰਗਟ ਲਾਭ ਉਠਾਉਣ ਲਈ ਇਹ ਪ੍ਰਬੰਧ ਕੀਤਾ ਹੋਇਆ ਹੈ ਕਿ ਜੇ ਕੋਈ ਉਹਨਾਂ ਦੇ ਦੱਸੇ ਤਰੀਕੇ ਨਾਲ ਇਸ਼ਨਾਨ ਤੇ ਪੁੰਨ ਕਰੇਗਾ ਉਸ ਨੂੰ ਸਰਸਵਤੀ ਦੇ ਦਰਸ਼ਨ ਹੋਣਗੇ। ਫਿਰ ਉਹਨਾਂ ਇਹ ਪਖੰਡ ਜਾਲ ਵੀ ਰਚਿਆ ਹੋਇਆ ਸੀ ਕਿ ਜੇ ਕੋਈ ਆਪਣੀ ਸਾਰੀ ਪੂੰਜੀ ਲੁਟਾ ਕੇ, 'ਅਕਸਯ ਵੱਟ' ਤੋਂ ਗਿਰ ਕੇ ਜਾਨ ਦੇ ਦੇਵੇਗਾ, ਉਸ ਦੇ ਪਾਪ ਨਾਸ ਹੋ ਜਾਣਗੇ। ਗੁਰੂ ਪਾਤਸ਼ਾਹ ਨੇ ਇਹਨਾਂ ਭਰਮਾਂ ਤੋਂ ਉਤਾਂਹ ਉਠਾਇਆ ਅਤੇ ਹਿਰਦੇ ਵਿਚ ਹੀ ਗੰਗਾ ਤੇ ਜਮਨਾ ਦਾ ਸੰਗਮ ਬਣਾਉਣ ਦਾ ਉਪਦੇਸ਼ ਦਿੱਤਾ ਅਤੇ ਵੱਲ ਦੱਸਿਆ। ਸਾਰਿਆਂ ਨੂੰ ਸੁਣ ਕੇ ਸ਼ਾਂਤੀ ਮਿਲੀ ਪਰ ਸ਼ੰਕਾਵਾਦੀਆਂ ਨੇ ਜਦ ਕੁਝ ਪ੍ਰਸ਼ਨ ਕਰਨੇ ਚਾਹੇ ਤਾਂ ਆਪ ਜੀ ਨੇ ਕਿਹਾ: 'ਜੋ ਕਿਸੀ ਨੇ ਬਾਤ ਪੁੱਛਣੀ ਹੈ ਨਿਸ਼ਕ ਹੋ ਕੇ ਪੁੱਛੇ। ਮੈਨੂੰ ਖੁਸ਼ੀ ਹੁੰਦੀ ਹੈ। ਸੰਕੋਚ ਮੱਤ ਕਰੋ। ਉਹਨਾਂ ਦਾ ਸਵਾਲ ਸੀ ਕਿ ਕੀ ਸਰੀਰ ਨੂੰ ਇਸ ਤਰ੍ਹਾਂ ਨਾਸ਼ ਕਰਨ ਦਾ ਰੱਤਾ ਵੀ ਲਾਭ ਨਹੀਂ? ਮਹਾਰਾਜ ਦਾ ਉੱਤਰ ਸੀ: 'ਜ਼ਰਾ ਵੀ ਨਹੀਂ, ਦਰਗਾਹ ਵਡਿਆਈ ਤਿਸ ਹੀ ਕਉ ਹੈ ਜਿਸ ਕੇ ਅੰਤਰ ਸ਼ਬਦ ਗੁਰੂ ਜੀ ਕਾ ਰੱਖਿਆ ਹੈ। ਸੋਈ ਪ੍ਰਮੇਸ਼ਰ ਕਾ ਔਰ ਉਸ ਹੀ ਕਾ ਪ੍ਰਮੇਸ਼ਰ ਜਿਸ ਕੇ ਅੰਤਰ ਨਾਮ ਪ੍ਰਮੇਸ਼ਰ ਕਾ ਵਸੈ। ਅਹਿਨਿਸ ਪ੍ਰੇਮ ਸਾਥ ਕੀਰਤਨ ਕਰੋ। ਸੋਈ ਪ੍ਰਮੇਸ਼ਰ ਕੇ ਪਾਵੇ
1. ਸਾਖੀ ਸਿਧ ਮਤੇ ਕੀ, ਜੇ ਨਾਨਕ ਮਤਾ ਹੈ।