

ਹੋਰ ਕਿਸੇ ਉਪਾਉ ਨਹੀਂ ਮਿਲਦਾ। ਭਾਵੇਂ ਕੋਟ ਯਤਨ ਕਰੇ।' ਬਚਨ ਕੀਤਾ :
'ਨਾਨਕ ਤਾ ਕਉ ਮਿਲੇ ਵਡਾਈ ਜਿਸ ਘਟ ਭੀਤਰ ਸਬਦ ਰਵੈ।
ਅਯੁੱਧਿਆ :ਪ੍ਰਯਾਗ ਤੋਂ ਰਾਮ ਦੇ ਦੇਸ਼ ਅਯੁੱਧਿਆ ਗਏ। ਅਵਧ ਦੇਸ਼ ਦਾ ਨਾਂ ਇਸ ਤੋਂ ਪਿਆ ਲਗਦਾ ਹੈ। ਸਰਜੂ ਨਦੀ ਦੇ ਕਿਨਾਰੇ ਹੈ। ਆਪ ਜੀ ਨੇ ਲੋਕਾਂ ਨੂੰ ਬੁੱਤ, ਤੁਲਸੀ ਤੇ ਲਕਸ਼ਮੀ ਦੀ ਪੂਜਾ ਤੋਂ ਵਰਜਿਆ। ਸਰਬ ਵਿਆਪੀ ਸੋਹਣੇ ਰਾਮ ਦੀ ਉਪਾਸ਼ਨਾ ਦਾ ਉਪਦੇਸ਼ ਦਿੱਤਾ। ਉਸ ਦੇ ਦਰ ਤੇ ਇਕ ਨਹੀਂ ਕਈ ਰਾਮ ਖੜ੍ਹੇ ਹਨ। ਇਕ ਪਰਮਾਤਮਾ ਦੀ ਪੂਜਾ ਨਾਲ ਮਨ ਭਟਕਣ ਤੋਂ ਰਹਿ ਜਾਂਦਾ ਹੈ। ਉਥੇ ਹੀ ਪਿੱਛੋਂ ਫਿਰ ਬਿਧੀ ਚੰਦ ਅਤੇ ਭਾਈ ਸੁੰਦਰ ਸ਼ਾਹ ਨੇ ਇਕੋ ਨਾਮ ਦ੍ਰਿੜਾਇਆ। ਸਾਡੇ ਇਤਿਹਾਸ ਵਿਚ ਲਿਖਿਆ ਹੈ ਕਿ ਮਹਾਰਾਜ ਦਾ ਆਉਣਾ ਸੁਣ ਕੇ ਜਿੱਥੇ ਅਯੁੱਧਿਆ ਵਾਸੀ ਆਏ, ਉਥੇ ਪੰਡਤਾਂ ਨੇ ਆ ਚਰਨ ਛੂਹੇ। ਗੁਰੂ ਨਾਨਕ ਦੇਵ ਜੀ ਦੀ ਝਾਲ ਇਤਨੀ ਸੀ ਕਿ ਕਿਸੇ ਕੋਲੋਂ ਝੱਲੀ ਨਹੀਂ ਸੀ ਜਾਂਦੀ। ਉਹ ਨੂਰਾਨੀ ਚਿਹਰੇ ਵੱਲ ਤੱਕ ਵੀ ਨਾ ਸਕੇ। ਇਕ ਨੇ ਸਾਹਸ ਕਰ ਪੁੱਛਿਆ ਕਿ ਇਤਨੀ ਕ੍ਰਿਪਾ ਕਰੋ ਕਿ ਸਾਨੂੰ ਇਹ ਦੱਸ ਜਾਓ ਕਿ ਕਿਸ ਦੇ ਪਾਸ ਬੈਠੀਏ ਤਾਂ ਕਿ ਭਵ ਸਾਗਰ ਪਾਰ ਕਰਨ ਦਾ ਵੱਲ ਆਵੇ। ਮਹਾਰਾਜ ਨੇ ਕਿਹਾ: ਤਿੰਨ ਪ੍ਰਕਾਰ ਦੇ ਪੁਰਸ਼ ਹੁੰਦੇ ਹਨ। ਇਕ ਐਸੇ ਹਨ ਜੋ ਗਿਆਨੀ ਹਨ। ਜਾਣਦੇ ਹਨ। ਥਹੁ ਪਤਾ ਹੈ। ਜਿਵੇਂ ਆਪ ਤਾਂ ਉਹ ਤਰਨਾ ਨਾ ਜਾਣਦਾ ਹੋਵੇ ਪਰ ਨਦੀ ਕਿਨਾਰੇ ਜਾ ਜਿੱਥੋਂ ਠਿਲ੍ਹ ਪਾਰ ਹੋਣਾ ਦਰਸਾ ਦੇਵੇ।
"ਅਨ ਤਾਰੂ ਜਿਉਂ ਬਚਨ ਅਲਾਇ।
ਨਦੀ ਪਾਰ ਤਟ ਦੇਹਿ ਦਿਖਾਇ।
ਆਪ ਨ ਕਰੈ ਦੇਤ ਉਪਦੇਸਾ।
ਪੰਡਿਤ ਗੁਰ ਜਾਨਹੁ ਤੁਮ ਏਸਾ ।"
ਦੂਜਾ : ਅਵਧੂਤ ਹੁੰਦਾ ਹੈ। ਜਿਸ ਪਾਸ ਅੱਖਰੀ ਗਿਆਨ ਬੇਸ਼ੱਕ ਨਾ ਹੋਵੇ। ਵਿੱਦਿਆ ਤੋਂ ਅੰਞਾਣ ਹੋਵੇ ਪਰ ਅੰਦਰਲਾ ਉਸ ਦਾ ਰੋਸ਼ਨ ਹੁੰਦਾ ਹੈ। ਮੋਹ ਮੂਲੇ ਨਹੀਂ ਹੁੰਦਾ। ਪਕੜ ਨ ਹੋਵੇ। ਆਪ ਤਾਂ ਭਵ ਸਾਗਰ ਪਾਰ ਕਰ ਗਿਆ ਹੋਵੇ ਪਰ ਦੂਜੇ ਨੂੰ ਤਾਰਨ ਦਾ ਵੱਲ ਜਾਂ ਸ਼ਕਤੀ ਨੇ ਹੋਵੇ।
"ਭਯੋ ਗਿਆਤ ਉਰ ਮੋਹਿ ਮਿਟਾਯੋ।
ਆਪ ਤਰੇ ਭਵ ਸਾਗਰ ਸੋਇ।
ਔਰ ਉਧਾਰ ਨ ਤਹਿ ਤੇ ਹੋਇ। ੧੭।"
ਤੀਜੇ ਮਹਾਂਪੁਰਖ ਹਨ। ਸਭ ਵਿੱਦਿਆ ਦੇ ਗਿਆਤਾ ਹੁੰਦੇ ਹਨ। ਉਨ੍ਹਾਂ ਪਾਸ ਗਿਆ ਹੀ ਸਹਿਜੇ ਹੀ ਗਿਆਨ ਹੋਣਾ ਅਰੰਭ ਹੋ ਜਾਂਦਾ ਹੈ। ਆਪ ਪੁੱਗੇ ਹੁੰਦੇ ਹਨ ਅਤੇ ਹੋਰਨਾਂ ਨੂੰ ਤਾਰਨ ਦੀ ਸ਼ਕਤੀ ਉਨ੍ਹਾਂ ਵਿਚ ਹੁੰਦੀ ਹੈ।
“ਸਭ ਵਿਦਿਆ ਮਹਿ ਨਿਪੁੰਨ ਪਛਾਨਹੁ।
1. ਦੇ ਗੁਰਦੁਆਰੇ ਹੋਰ ਹਨ। ਇਕ ਨਦੀ ਕਿਨਾਰੇ ਦਸਰਥ ਦੀ ਸਮਾਧ ਲਾਗ, ਗੁਰੂ ਤੇਗ ਬਹਾਦਰ ਜੀ ਦਾ ਹੈ ਅਤੇ ਦੂਜਾ ਵਿਸ਼ਿਸ਼ਟ ਕੁੰਡ ਪਾਸ ਕਲਗੀਧਰ ਜੀ ਦਾ।