

ਤਿਨ ਕੋ ਮਿਲਹਿ ਮਨੁਜ ਜੋ ਜਾਈ। ਹੈ
ਉਧਾਰ ਸਹਿਜੇ ਗਤਿ ਪਾਈ। ੧੮।
ਇਹ ਬਚਨ ਸੁਣਦੇ ਉਨ੍ਹਾਂ ਦੀ ਬੁੱਧੀ ਵਿਚ ਐਸੀ ਲਾਗ ਲੱਗੀ ਕਿ ਲਿਵ ਲੱਗੀ। ਹੱਥ ਜੋੜ ਕਹਿਣ ਲੱਗੇ ਕਿ ਸਿੱਖ ਬਣਾਓ। ਉਪਦੇਸ਼ ਦਿਓ। ਮਹਾਰਾਜ ਨੇ ਫਰਮਾਇਆ:
ਪੰਡਤ ਜਨੋ! ਜਗਤ ਨੂੰ ਸੱਚਮੁੱਚ ਹੀ ਨਾਸਵੰਤ ਜਾਣਹੁ। ਪ੍ਰੇਮ ਨਾਲ ਚਿੱਤ ਲਗਾ ਕੇ ਸਤਿਨਾਮੁ ਜਪੋ। ਮਨ ਨੂੰ ਉੱਡ ਬਾਹਰ ਨਾ ਜਾਣ ਦਿਓ। ਕੋਸ਼ਿਸ਼ ਕਰਕੇ ਵੀ ਰੋਕੋ। ਇਸ ਤਰ੍ਹਾਂ ਸੁਖ ਨੂੰ ਵਧਾਉਣ ਲਈ ਸੰਗਤ ਕਰੋ।
"ਜਗਤ ਜਾਨੀਐ ਰਿਦੈ ਅਨਿੱਤਾ।
ਸਤਿਨਾਮ ਸਿਮਰਹੁ ਹਿਤ ਦਿੱਤਾ।
ਮਨ ਰੋਕਨ ਕੇ ਕਰ ਅਭਯਾਸਾ।
ਹੈ ਤੁਮ ਕੋ ਸੁਖ ਰਾਸਾ।"
ਭਾਈ ਬਿਧੀ ਚੰਦ ਜੀ ਦੀ ਸਮਾਧੀ ਇਥੋਂ ੧੮ ਕੋਹ ਦੂਰ ਦਿਓ ਨਗਰ ਵਿਚ ਹੈ।
ਬਨਾਰਸ : ਅਯੁੱਧਿਆ ਤੋਂ ਆਪ ਜੀ ਬਨਾਰਸ ਪੁੱਜੇ ਜਿਸ ਨੂੰ ਹੁਣ ਵਾਰਾਨਸੀ ਕਿਹਾ ਜਾਂਦਾ ਹੈ। ਇਹ ਦੋ ਨਦੀਆਂ ਵਿਚਕਾਰ ਵੱਸਿਆ ਸ਼ਹਿਰ ਹੈ। ਅਗਹੋਰੀ ਜਾਤ ਦੇ ਲੋਕੀਂ ਵੀ ਉਥੇ ਹੀ ਰਹਿੰਦੇ ਹਨ ਜੋ ਵਾਮ ਮਾਰਗੀਆਂ ਦਾ ਇਕ ਅੰਗ ਆਖੇ ਜਾਂਦੇ ਹਨ। ਉਥੇ ਹੀ ਕਰਵਤਰ (ਆਰਾ) ਸੀ, ਜਿਸ ਹੇਠਾਂ ਸਵਰਗ ਦੇ ਚਾਹਵਾਨ ਸਿਰ ਰੱਖ ਆਪਣੇ ਆਪ ਨੂੰ ਕਟਵਾਂਦੇ ਸਨ। ਬਨਾਰਸ ਨੂੰ ਸ਼ਿਵ ਦੀ ਨਗਰੀ ਵੀ ਕਿਹਾ ਜਾਂਦਾ ਹੈ। ਇਹ ਮਨੌਤ ਵੀ ਤੁਰੀ ਆਉਂਦੀ ਹੈ ਕਿ ਜੋ ਬਨਾਰਸ ਆਪਣੇ ਪ੍ਰਾਣ ਤਿਆਗੇਗਾ, ਉਹ ਸਵਰਗ ਦਾ ਭਾਗੀ ਹੋਵੇਗਾ। ਵਿੱਦਿਆ ਦਾ ਕੇਂਦਰ ਹੋਣ ਕਰਕੇ ਵਿਦਵਾਨਾਂ ਦਾ ਗੜ੍ਹ ਵੀ ਸੀ। ਫ਼ਾਹਯਾਨ ਚੀਨੀ ਯਾਤਰੀ ਨੇ ਬਨਾਰਸ ਵਿਖੇ 'ਬ੍ਰਾਹਮਣਾਂ ਦਾ ਵਿਸ਼ਵ- ਵਿਦਿਆਲਾ' ਦਾ ਵਰਨਣ ਕੀਤਾ ਹੈ। ਕਬੀਰ ਜੀ ਨੇ ਧਰਮ ਦੇ ਨਾਂ ਹੇਠਾਂ ਪਾਪ ਤੇ ਠੱਗੀ ਹੁੰਦੀ ਦੇਖ ਕੇ ਹੀ 'ਬਾਨਾਰਸ ਕੇ ਠੱਗ' ਲਿਖਿਆ ਸੀ। ਇਥੇ ਹੀ ਕਬੀਰ ਜੀ ਅਤੇ ਰਵਿਦਾਸ ਜੀ ਜਾਤ ਦੇ ਅਭਿਮਾਨੀਆਂ ਨੂੰ ਕਹੁਝੇ ਰਾਹਾਂ ਤੋਂ ਹਟਣ ਦਾ ਦਲੇਰੀ ਨਾਲ ਉਪਦੇਸ਼ ਦਿੰਦੇ ਰਹੇ। ਕਬੀਰ ਜੀ ਨੂੰ ਤਾਂ ਕਈ ਪ੍ਰਕਾਰ ਦੇ ਤਸੀਹੇ ਵੀ ਝੱਲਣੇ ਪਏ। ਉਨ੍ਹਾਂ ਨੇ ਚੁਣੌਤੀ ਸਵੀਕਾਰ ਕਰਕੇ ਬਨਾਰਸ ਛੱਡ ਦਿੱਤਾ ਤੇ ਆਪਣਾ ਟਿਕਾਣਾ 'ਮਗਹਰ' (ਹੜੱਬਾ) ਬਣਾਇਆ ਜਿਸ ਬਾਰੇ ਧਰਮ ਅਭਿਮਾਨੀਆਂ ਨੇ ਪ੍ਰਸਿੱਧ ਕੀਤਾ ਹੋਇਆ ਸੀ ਕਿ ਉਥੇ ਮਰਨ ਵਾਲਾ ਨਰਕ ਜਾਏਗਾ। 'ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਣ ਤਰਾਈ” ਕਬੀਰ ਜੀ ਨੇ ਬਾਣੀ ਉਚਾਰੀ। ਰਵਿਦਾਸ ਜੀ ਨੂੰ ਕਈ ਵਾਰੀ ਉੱਚੀ ਜਾਤ ਦੇ ਅਭਿਮਾਨੀ ਮਾਰਨ ਤੇ ਸਾੜਨ ਆਏ ਪਰ ਜਦ ਉੱਚੀ ਆਵਾਜ਼ ਨਾਲ ਉਨ੍ਹਾਂ ਇਹ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਮਾਰਿਆ ਜਾ ਰਿਹਾ ਹੈ ਕਿ ਉਹ ਚਮਿਆਰ ਹਨ ਤਾਂ
1. ਸ੍ਰੀ ਗੁਰਪੁਰ ਪ੍ਰਕਾਸ।
2. ਆਸਾ ਕਬੀਰ ਜੀ, ਪੰਨਾ ੪੮੪।