Back ArrowLogo
Info
Profile

ਸਾਰੇ ਨਾਗਰ ਜਨ ਬਨਾਰਸ ਦੇ ਸੁਣ ਲੈਣ ਕਿ ਉਹ ਚਮਿਆਰ ਨਹੀਂ, ਚਮਿਆਰ ਉਹ ਹਨ ਜੋ ਉਨ੍ਹਾਂ ਨੂੰ ਮਾਰਨ ਉੱਠੇ ਹਨ। ਰਵਿਦਾਸ ਤਾਂ ਚਮਿਆਰਪੁਣਾ ਚਿਰੋਕਾ ਛੱਡ ਚੁੱਕਾ ਹੈ। ਉਸ ਨੇ ਸਰੀਰ ਰੂਪੀ ਚੰਮ ਨੂੰ ਮੋਹ ਦੀਆਂ ਤਾਰਾਂ ਨਾਲ ਕਦੇ ਤੋਪੇ ਨਹੀਂ ਲਗਾਏ ਤੇ ਨਾ ਹੀ ਲੋਭ ਦੀਆਂ ਟਾਕੀਆਂ ਜੋੜੀਆਂ ਹਨ। ਉਸ ਨੇ ਸਰੀਰ (ਚੰਮ) ਨਾਲ ਕਦੇ ਪਿਆਰ ਨਹੀਂ ਕੀਤਾ। ਫਿਰ ਉਹ ਤਾਂ ਗੰਗਾ ਰੂਪ ਹੋ ਗਿਆ ਹੈ ਅਤੇ ਜੋ ਉਸ ਨੂੰ ਮਾਰਨ ਨਿਕਲੇ ਹਨ, ਗੰਗਾ ਤੋਂ ਵੱਖ ਹੋ ਕੇ ਬਦਬੂਦਾਰ ਹੋ ਗਏ ਹਨ।

ਜਦ ਗੁਰੂ ਨਾਨਕ ਦੇਵ ਜੀ ਬਨਾਰਸ ਪੁੱਜੇ, ਉਸ ਸਮੇਂ ਬਨਾਰਸ ਦਾ ਰਾਜਾ ਹਰਿਨਾਥ ਸੀ।

ਗੁਰੂ ਨਾਨਕ ਦੇਵ ਜੀ ਨੇ ਬਨਾਰਸ ਵਿਚ ਆਪਣਾ ਟਿਕਾਣਾ ਲੁਕਸ਼ ਮਹੱਲ ਵਿਚ ਕੀਤਾ ਜਿੱਥੇ ਹੁਣ 'ਗੁਰੂ ਕਾ ਬਾਗ਼ ਹੈ ਅਤੇ ਗੁਰਦੁਆਰਾ ਬੜੀ ਸੰਗਤ ਹੈ। ਇਕ ਪੰਡਿਤ ਚਤਰ ਦਾਸ ਨੇ ਗੁਰੂ ਨਾਨਕ ਦੇਵ ਜੀ ਦੇ ਗਲ ਨਾ ਮਾਲਾ, ਨਾ ਤੁਲਸੀ ਦਾ ਟਿੱਕਾ ਤੇ ਨਾ ਹੀ ਸਾਲਿਗਰਾਮ ਪਹਿਣਿਆ ਦੇਖ ਕੇ ਕਿਹਾ ਕਿ ਤੁਸੀਂ ਕੈਸੇ ਸਾਧੂ ਹੋ, ਜੋ ਇਹ ਤਿੰਨ ਵਸਤੂਆਂ ਨੂੰ ਪਾਸ ਨਹੀਂ ਰੱਖਦੇ। ਗੁਰੂ ਜੀ ਨੇ ਫਰਮਾਇਆ: 'ਇਨ੍ਹਾਂ ਦਾ ਰੱਖਣਾ ਤੇ ਪਹਿਨਣਾ ਕੱਲਰ ਸਿੰਚਨ ਦੇ ਤੁਲ ਹੈ ਤੇ ਕੱਲਰ ਸਿੰਚਨ ਵਾਲਾ ਅਮੋਲਕ ਸਮਾਂ ਵਿਅਰਥ ਹੀ ਗਵਾਉਂਦਾ ਹੈ' :

'ਕਾਹੇ ਕਲਰਾ ਸਿੰਚਹੁ ਜਨਮ ਗਵਾਵਹੁ ॥

ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ ॥

ਅਸਲ ਜ਼ਿੰਦਗੀ ਹੈ ਭਜਨ ਤੇ ਆਚਰਨ ਉੱਚਾ ਕਰਨਾ, ਵਿਕਾਰਾਂ ਤੋਂ ਬਚਣਾ ਤੇ ਵੈਰ ਵਿਰੋਧ ਦੀ ਭਾਵਨਾ ਤਿਆਗਣੀ; ਕਾਮ ਵੱਸ ਨਾ ਹੋਣਾ ਤੇ ਕ੍ਰੋਧ ਅਧੀਨ ਕੋਈ ਕੰਮ ਨਾ ਕਰਨਾ। ਐਸਾ ਕਰਨ ਵਾਲਾ ਹੀ ਸੁਖੀ ਹੁੰਦਾ ਹੈ :

'ਕਾਮੁ ਕ੍ਰੋਧ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ॥

ਜਿਉ ਗੋਡਹੁ ਤਿਉ ਤੁਮ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ॥

(ਬਸੰਤ ਮਹਲਾ ੧)

ਜਦ ਕੁਝ ਪੰਡਤਾਂ ਨੇ ਸੁੱਚਾ ਭੋਜਨ ਕਰਨ ਦੀ ਗੱਲ ਕਹੀ ਤਾਂ ਆਪ ਜੀ ਨੇ ਕਿਹਾ: 'ਜਿਸ ਮਨਿ ਜੂਠਾ, ਮੁੱਖ ਜੂਠਾ, ਦੇਹੀ ਸਾਸ ਗਿਰਾਸ ਸਭ ਜੂਠੇ, ਜੂਠ ਹੀ ਬੋਲੈ, ਸਿ ਸਦਾ ਖੁਆਰ ਹੋਇ, ਮੁੱਖ ਨ ਪਵੈ ਜੂਠਾ। ਪਿੰਡਾ ਧੋਤੇ ਸੁੱਚਾ ਨਾਹੀਂ ਬਿਨ ਸਚ ਨਾਮ ਸਿਮਰਨ ਤੇ। ਰਸੋਈ ਸੁੱਚਾ ਪਕਾਈ ਨਾਲ ਸਚਾਈ ਨਹੀਂ ਆਉਂਦੀ।

ਪੰਡਤਾਂ ਇਹ ਵੀ ਪੁੱਛਿਆ ਕਿ ਜੀਵਨ ਜਨਮ ਕੌਣ ਹਾਰਦਾ ਹੈ ਤਾਂ ਗੁਰੂ ਜੀ ਨੇ ਫਰਮਾਇਆ : 'ਜੋ ਸ਼ਬਦ ਕੇ ਬੀਚ ਨਹੀਂ ਚਲਤੇ, ਮਨ ਕੇ ਬੀਚਾਰ ਚਲਤੇ ਹੈਂ, ਉਹਨਾਂ ਹੀ ਆਪਣਾ ਮਨੁਖਹੁ ਜਨਮ ਹਾਰਿਆ ਹੈ।'

'ਸਬਦ ਸਹਿਜ ਨਹੀਂ ਬੂਝਿਆ,

ਜਨਮ ਪਦਾਰਥ ਮਨ ਮੁੱਖ ਹਾਰਿਆ॥'

ਇਹ ਸਭ ਸੁਣ ਪੰਡਤਾਂ ਨੇ ਕਿਹਾ: ‘ਤੁਸੀਂ ਕੁਝ ਹੋਰ ਕਹਿੰਦੇ ਹੋ ਤੇ ਬੇਦ ਤਾਂ ਕਿਛੁ

81 / 237
Previous
Next