

ਅਵਰ ਹੈ। ਗੁਰੂ ਨਾਨਕ ਦੇਵ ਜੀ ਨੇ ਬੇਦਾਂ ਦਾ ਤੱਤ ਤੇ ਅਸਲੀਅਤ ਦਰਸਾਂਦੇ ਕਿਹਾ ਕਿ ਬੇਦ ਜੁ ਹੈ ਸਿ ਵਪਾਰੀ ਹੈ। ਬੇਦ ਤਾਂ ਕੇਵਲ ਪਾਪ ਪੁੰਨ ਦੀ ਵੀਚਾਰ ਹੈ। ਪਾਪ ਕਰਨ ਵਾਲੇ ਨੂੰ ਨਰਕ ਤੇ ਪੁੰਨ ਕਰਨ ਵਾਲੇ ਨੂੰ ਸਵਰਗ। ਇਹ ਵਪਾਰ ਨਹੀਂ ਤਾਂ ਹੋਰ ਕੀ ਹੈ ? ਬੇਦ ਵਿਸਮਾਦ ਪੈਦਾ ਨਹੀਂ ਕਰਦਾ। ਅਸਲ ਪੂੰਜੀ ਪਾਰਬ੍ਰਹਮ ਦਾ ਗਿਆਨ ਤੇ ਸਿਮਰਨ ਹੈ। ਗਿਆਨ ਤੇ ਸਿਮਰਨ ਰਾਹੀਂ ਵਾਹ-ਵਾਹ, ਧੰਨ-ਪਰਮੇਸ਼ਰ ਕਹਿਣ ਲਗਦਾ ਹੈ। ਗਿਆਨ ਤੇ ਸਿਮਰਨ ਬਖ਼ਸ਼ਿਸ਼ ਰਾਹੀਂ ਮਿਲਦਾ ਹੈ :
'ਬੇਦ ਪੁਕਾਰੇ ਪੁੰਨ ਪਾਪ, ਸੁਰਗ ਨਰਕ ਕਾ ਬੀਉ॥
ਜੋ ਬੀਜੈ ਸੋ ਉਗਵੈ ਖਾਦਾ ਜਾਣੈ ਜੀਉ॥
ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ॥
ਸਚੁ ਬੀਜੈ ਸਚ ਉਗਵੈ ਦਰਗਹ ਪਾਈਐ ਥਾਉ॥
ਬੇਦੁ ਵਪਾਰੀ, ਗਿਆਨੁ ਰਾਸਿ ਕਰਮੀ ਪਲੈ ਹੋਇ॥
ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ॥ ੨॥
(ਸਲੋਕ ਮਹਲਾ ੧, ਸਾਰੰਗ ਕੀ ਵਾਰ ਮਹਲਾ ੪, ਪੰਨਾ ੧੨੪੩)
ਉਥੇ ਹੀ 'ਮੜੈ ਮਸਾਣ ਨ ਜਾਈ' ਦਾ ਉਪਦੇਸ਼ ਵੀ ਦਿੱਤਾ ਅਤੇ ਸਰੀਰ ਕਟਵਾਉਣ ਨਾਲੋਂ ਜਿਊਂਦਿਆਂ ਹਉ-ਰਹਿਤ ਹੋਣ ਦਾ ਵੱਲ ਦੱਸਿਆ। ਫਰਮਾਇਆ :
'ਦੇਹੀ ਜਿ ਘਰ ਹੈ ਤਿਸ ਮਹਿ ਏਕ ਬਿਦੇਹੀ ਘਰ ਹੈ। ਜਦ ਤੱਕ ਇਸ ਜੀਵ ਕਉ ਦੇਹੀ ਘਰ ਕੀ ਖ਼ਬਰ ਹੋਤੀ ਹੈ ਤਬ ਲਉ ਏਸ ਕਉ ਮਾਇਆ ਕੀ ਤ੍ਰਿਸ਼ਨਾ ਹੋਤੀ ਹੈ। ਜਬ ਏਸ ਘਰ ਮਹਿ ਘਰੁ ਗੁਰੂ ਪੂਰੇ ਦਿਖਾਇਆ ਤਬ ਏਹੁ ਬੇਦਹੀ ਹੂਆ।
ਬਿਦੇਹੀ (ਸਰੀਰ ਰਹਿਤ) ਹੁੰਦੇ ਸਾਰ ਹੀ ਮਾਇਆ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ। ਵਿਦਵਾਨਾਂ ਨੂੰ ਸਮਝਾਇਆ ਕਿ ਪ੍ਰਮੇਸ਼ਰ ਨੂੰ ਇਹ ਗੱਲ ਨਹੀਂ ਭਾਂਵਦੀ ਕਿ ਕੋਈ ਚਤੁਰਤਾ ਦਾ ਢੰਡੋਰਾ ਦਿੰਦਾ ਫਿਰੇ :
'ਪਾਂਧਾ ਪੜਿਆ ਆਖੀਐ,
ਬਿਧਿਆ ਬਿਚਰੈ ਸਹਜ ਸੁਭਾਇ ॥
ਵਿਦਵਾਨ ਤਾਂ ਉਹ ਹੀ ਹੈ ਜੋ ਆਪਣੇ ਵਿਚਾਰ ਸਹਿਜੇ ਦੇ ਜਾਏ। ਜ਼ੋਰ ਲਗਾ ਕੇ ਕਹੀ ਗੱਲ ਵਿਚ ਵਜ਼ਨ ਨਹੀਂ ਹੁੰਦਾ। ਪੰਡਤ ਹਰੀ ਲਾਲ ਤੇ ਪੰਡਤ ਕ੍ਰਿਸ਼ਨ ਲਾਲ ਨੇ ਗੁਰੂ ਨਾਨਕ ਦਾ ਦੱਸਿਆ ਰਾਹ ਅਪਣਾਇਆ। ਜਦ ਕਈਆਂ ਨੇ ਕਿਹਾ ਕਿ ਉਹ ਜ਼ਰੂਰ ਦੱਸਣ ਕਿ ਕਿਸ ਸੇਵਾ ਰਾਹੀਂ ਉਹਨਾਂ ਇਤਨਾ ਗਿਆਨ, ਸਹਿਜ ਤੇ ਪ੍ਰਮੇਸ਼ਰ ਪਾਇਆ ਹੈ ਤਾਂ ਗੁਰੂ ਜੀ ਨੇ ਕੇਵਲ ਇਤਨਾ ਹੀ ਕਿਹਾ: 'ਇਸ ਮਨੁਖ ਦੇ ਹਥਿ ਕਿਛੁ ਨਾਹੀਂ ਸਭ ਖੇਲ ਉਸ ਕਾ ਹੈ। ਆਪਣੇ ਸਾਰੇ ਉਪਦੇਸ਼ਾਂ ਦਾ ਤੱਤ ਦਿੰਦੇ ਹੋਏ ਫ਼ਰਮਾਇਆ:
'ਕਰਮਾਂ ਤੇ ਟੇਕ ਨਾ ਰੱਖੋ, ਇਹ ਜਾਣੋ ਕਿ ਸਭ ਠਾਕੁਰ ਕਾ ਹੁਕਮ ਹੋਤਾ ਹੈ, ਜਬ ਇਹ ਬੁਰੇ ਭਲੇ ਤੇ ਨਿਆਰਾ ਹੋਇਆ, ਤਬ ਇਹ ਪ੍ਰਮੇਸ਼ਰ ਜੀ ਕਾ ਹੋਇਗਾ ਤੇ ਪ੍ਰਮੇਸ਼ਰ ਇਸ ਕਾ ਹੋਵੇਗਾ। ਕਰਮ ਧਰਮ ਜੋ ਹਨ ਇਹ ਵੀ ਮਨੁੱਖ ਲਈ ਬੰਧਨ ਹਨ। ਜੋ ਕਰਮ ਧਰਮ ਕਰਨਾ ਵੀ ਹੈ ਸਿ ਆਪਾ ਮਿਟਾਇਕੇ ਕਰਨੇ। ਜਿ ਕਰੈ ਕਰਾਏ