

ਰਾਮ, ਹਮ ਥੀ ਕਿਛੁ ਨਾਹੀਂ, ਨ ਪੁੰਨ ਹੀ, ਨ ਪਾਪ ਹੀ, ਬਸ ਗੁਰੂ ਕਾ ਧਿਆਨ ਰੱਖਣਾ, ਪ੍ਰਮੇਸ਼ਰ ਕਾ ਨਾਮ ਸਿਮਰਨਾ, ਜਿ ਕਿਛੁ ਗੁਰੂ ਕਾ ਸ਼ਬਦ ਕਹੋ ਤਿਤੁ ਰਾਹਿ ਚਲਣਾ। ਉਹ ਮਨਿ ਵਸ ਜਾਏ ਤਾਂ ਭੇਖ ਮੁੱਕ ਗਿਆ। 'ਮਨਿ ਵਸਿਆ ਚੂਕਾ ਭੇਖ'।
ਚਾਰੇ ਪਾਸੇ ਗੁਰੂ ਨਾਨਕ ਦੇਵ ਜੀ ਦੀ ਸੋਭਾ ਫੈਲੀ। ਸਭ ਪਾਸੇ ਇਹ ਹੀ ਚਰਚਾ ਚਲ ਪਈ ਕਿ 'ਗੁਰੂ ਨਾਨਕ ਦੀ ਸ਼ੋਭਾ ਦਰਸ਼ਨ ਕੀ ਕਿਛੁ ਬਰਨੀ ਨਹੀਂ ਜਾਤੀ, ਸਤਿਵਾਦੀ ਹੈ, ਸ਼ੋਭਾ ਅਨੰਨ, 'ਗਿਆਨ ਗੰਮਿ', ਸਿੱਧੀ ਪਹੁੰਚ ਹੈ। ਏਕ ਬਾਰ ਦੇਖਣੇ ਸੇ ਹੀ ਸੰਤੋਖ ਮਿਲਤਾ ਹੈ। ਠੀਕ ਲਿਖਿਆ ਹੈ ਇਤਿਹਾਸ ਵਿਚ ਕਿ ਗੁਰੂ ਅਜਿਹਾ ਸੂਰਜ ਹੈ ਜੋ ਦੰਭ ਦੇ ਹਨੇਰੇ ਨੂੰ ਛੱਟ ਚਾਨਣ ਕਰਦਾ ਹੈ।
ਸਮਕਾਲੀ ਭਗਤਾਂ ਦਾ ਮੇਲ : ਇਲਾਕੇ ਦੇ ਅਤੇ ਪ੍ਰਸਿੱਧ ਸਮਕਾਲੀ ਭਗਤ ਵੀ ਦਰਸ਼ਨਾਂ ਨੂੰ ਆਏ ਤੇ ਉਹਨਾਂ ਦਰਸ਼ਨ ਕਰ ਕੇ ਕਿਹਾ ਕਿ (ਗੁਰੂ) ਨਾਨਕ ਐਸਾ ਹੈ, ਜੋ ਕਿਸੀ ਬਾਤ ਦਾ ਦਾਅਵਾ ਨਹੀਂ ਧਰਦਾ, ਨ ਕਮਾਈ ਕਾ, ਨ ਭਗਤੀ ਕਾ, ਨ ਸਿਮਰਨ ਕਾ, ਨ ਜਪ ਕਾ, ਨ ਤਪ ਕਾ, ਨ ਧਰਮ ਕਾ, ਨ ਪੁੰਨ ਕਾ, ਨ ਇਸ਼ਨਾਨ ਕਾ, ਨ ਸੀਲ ਕਾ, ਨ ਸੰਜਮ ਕਾ, ਨ ਜੁਗਤ ਕਾ, ਨ ਰਹਤ ਕਾ, ਨ ਨਾਮ ਕਾ, ਨ ਕਾਹੂ ਸੇਵਾ ਕਾ, ਆਪਣੇ ਆਪ ਨੂੰ ਕੀਟ ਕਰ ਜਾਨਤਾ ਹੈ ਅਰੁ ਕਰਨ ਹਾਰ ਉਸ ਕਉ ਪਛਾਨਤਾ ਹੈ। ਕਰਮ ਕਰਿ-ਕਰਿ, ਨਿਹਕਰਮ ਆਪਣੇ ਆਪ ਨੂੰ ਜਾਣਦਾ ਹੈ। ਭਗਤਾਂ ਨੇ ਜਦ ਪੁੱਛਿਆ ਕਿ ਉਹਨਾਂ ਕੈਸੇ ਪਾਇਆ ਤਾਂ ਗੁਰੂ ਜੀ ਨੇ ਕਿਹਾ ।
ਹਉ ਹੋਵੇ ਤਾਂ ਉਹ ਨਾਹੀਂ। ਉਸ ਸਾਥਿ ਜ਼ੋਰ ਕਿਛੁ ਨਾਹੀ ਚਲਤਾ। ਸਿਫ਼ਤ ਨਾਲ ਹੀ ਸਿਫਤ ਵਿਚ ਸਮਾ ਸਕੀਦਾ ਹੈ। 'ਸਿਫਤੀ ਸਿਫਤ ਸਮਾਇ। ਉਹਨਾਂ ਸਾਰਿਆਂ ਨੇ ਗੁਰੂ ਜੀ ਦੇ ਬਚਨ ਸੁਣ ਕੇ ਕਿਹਾ: 'ਕਲਿ ਵਿਖੇ ਤੇਰਾ ਪੰਥ ਚਲੇਗਾ, ਤਿਹ ਲੋਅ ਮਹਿ ਨਾਨਕ ਹੀ ਨਾਨਕ ਹੋਇ ਜਾਇਗਾ।'
ਬਨਾਰਸ ਦਾ ਰਾਜਾ ਹਰਿਨਾਥ ਵੀ ਆਇਆ ਤੇ ਉਸ ਨੇ ਸੰਸਾਰ ਤਿਆਗਣ ਦੀ ਗੱਲ ਕਹੀ ਤਾਂ ਗੁਰੂ ਜੀ ਨੇ ਉਪਦੇਸ਼ ਦਿੰਦੇ ਹੋਏ ਫ਼ਰਮਾਇਆ: 'ਸਾਡਾ ਰਾਹ ਸੰਸਾਰ ਛੱਡਣ ਵਾਲਾ ਨਹੀਂ। ਸਾਡਾ ਇਹ ਮਤ ਨਹੀਂ ਕਿ ਤੂੰ ਰਾਜ ਛੋਡ ਕਰ ਭੀਖ ਮੰਗਦਾ ਫਿਰੋਂ। ਹਮਾਰੇ ਮਿਲਨੇ ਦਾ ਵਿਸੇਖ (ਵਾਧਾ) ਤਾਂ ਹੈ ਜੇ • ਤੂੰ ਰਾਜ ਹੀ ਮਹਿ ਪ੍ਰਮੇਸ਼ਰ ਕਾ ਪਰਮ ਪਦ ਪਾਵਹਿ। ਰਾਜ ਵਿਚ ਜੋਗ ਮਿਲਦਾ ਹੈ, ਜੇ ਪ੍ਰਮੇਸ਼ਰ ਦਾ ਸਿਮਰਨ ਸੇਵਾ ਜਾਣ ਕਰ ਕਰੇਂ । ਨਾਮ, ਦਾਨ, ਸੀਲ, ਸੰਜਮ, ਦਇਆ, ਭਾਉ, ਗਰੀਬੀ ਧਾਰਨ ਕਰੇਂ ਤਾਂ ਰਾਜ ਮੈਂ ਹੀ ਮੁਕਤਾ ਹੋਇ।
ਗਿਆਨੀ ਗਿਆਨ ਸਿੰਘ ਦੇ ਕਥਨ ਅਨੁਸਾਰ ਬਨਾਰਸ ਆਪ ਜੀ ਪੰਦਰਾਂ ਦਿਨ ਰਹੇ। ਭਗਤ ਰਵਿਦਾਸ ਜੀ ਵੀ ਉਥੇ ਮਿਲੇ ਕਹੇ ਜਾਂਦੇ ਹਨ। ਉਥੋਂ ਭਗਤ ਕਬੀਰ ਜੀ ਨੂੰ ਮਿਲਣ ਲਈ ਮਗਹਰ, ਗੋਰਖਪੁਰ ਦੇ ਨੇੜੇ ਚਲੇ ਗਏ। ਕਬੀਰ ਜੀ ਬੜੇ ਤਪਾਕ ਨਾਲ ਮਿਲੇ। ਕਬੀਰ ਜੀ ਨੇ ਨਿੰਮਤਾ ਵਿਚ ਕਿਹਾ: 'ਰਾਖ ਲੇਹੁ ਹਮ ਤੇ ਬਿਗਰੀ' ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ : ਕਬੀਰ। ਪ੍ਰੇਮ ਭਗਤ ਮਹਿ ਤੁਮ ਗੰਭੀਰ। ਸੱਤ ਦਿਨ ਉਥੇ