

ਰਹੇ। ਵਾਰ ਮਾਝ ਤੇ ਮਲਾਰ ਦੀਆਂ ਕਈ ਪਉੜੀਆਂ ਉਥੇ ਹੀ ਉਚਾਰੀਆਂ। ਗੁਰੂ ਜੀ ਨੇ ਉਥੇ ਇਹ ਗੱਜ ਵਜਾ ਕੇ ਕਿਹਾ ਕਿ ਕਲਿਯੁਗ ਵਿਚ ਹੋਰ ਕੋਈ ਦਾਰੂ ਨਹੀਂ ਲਗਦਾ। ਨ ਤੰਤਰ, ਨ ਮੰਤਰ, ਸਿਰਫ਼ ਪ੍ਰਭੂ ਦਾ ਸਿਮਰਨ ਤੁਰਦਾ ਹੈ :
ਅਵਰ ਨ ਅਉਖਧੁ ਤੰਤ ਨ ਮੰਤਾ॥
ਹਰਿ ਹਰਿ ਸਿਮਰਣ, ਕਿਲਵਿਖ ਹੰਤਾ (ਆਸਾ ਮਹਲਾ ੧)
ਗਯਾ : ਉਥੋਂ ਆਪ ਜੀ ਗੋਰਖਪੁਰ ਤੇ ਫਿਰ ਬਨਾਰਸ ਹੁੰਦੇ ਹੋਏ ਗਯਾ ਗਏ। ਇਹ ਮਨੌਤ ਹੈ ਕਿ ਗਯਾ ਵਿਚ ਗਆਸੁਰ ਰਾਕਸ਼ ਦਾ ਸਰੀਰ ਦੱਬਿਆ ਪਿਆ ਹੈ। ਕਹਿੰਦੇ ਹਨ ਕਿ ਗਿਆਸੁਰ ਨੇ ਭਗਤੀ ਕਰ ਇਹ ਵਰ ਲਿਆ ਸੀ ਕਿ ਉਸ ਨੂੰ ਦੇਖਣ ਨਾਲ ਹੀ ਜੀਵ ਨਰਕਾਂ ਤੋਂ ਛੁੱਟ ਜਾਣਗੇ। ਜਦ ਨਰਕ ਹੀ ਖ਼ਾਲੀ ਹੋ ਗਿਆ ਤਾਂ ਦੇਵਤਿਆਂ ਨੇ ਗੁਆਸੁਰ ਕੋਲੋਂ ਸਰੀਰ ਦਾਨ ਵਜੋਂ ਮੰਗਿਆ ਤੇ ਉਹ ਪੱਥਰ ਹੋ ਗਿਆ। ਉਸ ਦਾ ਪੱਥਰ ਸਰੀਰ ਗਯਾ ਵਿਚ ਹੈ ਤੇ ਧਰਮ ਦੇ ਨਾਂ 'ਤੇ ਪਖੰਡ ਕਰਨ ਵਾਲਿਆਂ ਨੇ ਇਹ ਪ੍ਰਸਿੱਧ ਕਰ ਦਿੱਤਾ ਕਿ ਜੇ ਕੋਈ ਉਸ ਦੇ ਸਰੀਰ ਦੇ ਅਸਥਾਨ 'ਤੇ ਆ ਕੇ ਪੁੰਨ ਦਾਨ ਕਰੇਗਾ, ਉਸ ਦੀ ਗਤੀ ਹੋਵੇਗੀ। ਤਿਲ, ਜੌਂ ਅਤੇ ਚੌਲਾਂ ਦੇ ਨੌਂ ਪਿੰਨੇ ਪਿੰਡ ਵੱਟ ਕੇ ਵੰਡੇ ਜਾਂਦੇ ਹਨ। ਪਹਿਲੇ ਦਾ ਸਿਰ, ਦੂਜੇ ਦੀ ਗਰਦਨ ਤੀਜੇ ਦੀ ਛਾਤੀ, ਚੌਥੇ ਦੀ ਪਿੱਠ, ਪੰਜਵੇਂ ਦਾ ਪੱਟ, ਛੇਵੇਂ ਦਾ ਲੱਕ, ਸੱਤਵੇਂ ਦਾ ਪੇਟ, ਅੱਠਵੇਂ ਦੇ ਗੋਡੇ ਅਤੇ ਨੌਵੇਂ ਦੇ ਪੈਰ ਬਣਾ ਕੇ ਪੂਰੀ ਦੇਹੀ ਦਾ ਬਣਨਾ ਪ੍ਰਸਿੱਧ ਕੀਤਾ ਹੋਇਆ ਹੈ। ਇਸ ਤੋਂ ਹੋਰ ਕਈ ਪਦਾਰਥ ਹਥਿਆ ਲਏ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਨੇ 'ਦੀਵਾ ਮੇਰਾ ਏਕ ਨਾਮ ਦਾ ਉਪਦੇਸ਼ ਦਿੰਦੇ ਹੋਏ ਫ਼ਰਮਾਇਆ :
“ਲੋਕਾ ਮਤ ਕੋ ਫਕੜਿ ਪਾਇ॥
ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ॥ ਰਹਾਉ॥
ਪਿੰਡ ਪਤਲਿ ਮੇਰੀ ਕੇਸਉ, ਕਿਰਿਆ ਸਚੁ ਨਾਮੁ ਕਰਤਾਰੁ ॥
ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥੨॥
(ਆਸਾ ਮਹਲਾ ੧, ਪੰਨਾ ੩੨੮)
ਗਯਾ ਤੋਂ ਬੋਧ ਗਯਾ ਪੁੱਜੇ। ਮੱਠ ਦੇ ਮਹੰਤ ਦੇਵ ਗਿਰੀ ਨੇ ਬਾਬੇ ਦੇ ਬਚਨਾਂ ਵਿਚ ਸ਼ਾਂਤੀ ਅਨੁਭਵ ਕੀਤੀ। ਜੋ ਬੀਜ ਗੁਰੂ ਜੀ ਪਾ ਆਏ ਸਨ ਉਸ ਨੇ ਫਲ ਗੁਰੂ ਹਰਿਗੋਬਿੰਦ ਜੀ ਵੇਲੇ ਦਿੱਤਾ। ਦੇਵ ਗਿਰੀ ਤੋਂ ਤੀਜੀ ਪੀੜ੍ਹੀ ਭਗਤ ਗਿਰ ਮਹੰਤ ਆਪਣੇ ਤਿੰਨ ਸੌ ਸੱਠ (੩੬੦) ਮਹੰਤਾਂ ਸਮੇਤ ਗੁਰੂ ਘਰ ਦਾ ਸੇਵਕ ਬਣਿਆ, ਜੋ ਹੁਣ ਵੀ ਉਸ ਦੇਸ਼ ਵਿਚ ਭਗਤ ਭਗਵਾਨ ਦੇ ਸਦਾਉਂਦੇ ਹਨ। ਉਥੋਂ ਰਜੌਲੀ ਗਏ ਤੇ ਕਲ੍ਹਣ ਸ਼ਾਹ ਨੂੰ ਨਾਮ ਬਖ਼ਸ਼ਿਆ। ਅਟਕਿਆਂ ਨੂੰ ਗੁਰੂ ਜੀ ਅੱਗੇ ਤੋਰ ਰਹੇ ਸਨ। ਉਥੋਂ ਚਾਰ ਮੀਲ ਦੂਰ ਅਕਬਰਪੁਰ ਦੇ ਪਿੰਡ ਇਕ ਐਸੀ ਵਾਰਤਾ ਹੋਈ ਜਿਸ ਦੁਆਰਾ ਗੁਰੂ ਜੀ ਨੇ ਸੰਗਤ ਦੀ ਮਹਿਮਾ ਦ੍ਰਿੜਾਈ।
ਮੁਹਰ ਤੇ ਮੁਹਰਾ : ਦੋ ਦੁਕਾਨਦਾਰ ਨਿੱਤ ਰਾਤ ਮਗਰੋਂ ਇਕੱਠੇ ਤੁਰਦੇ ਅਤੇ ਦੋਰਾਹ 'ਤੇ ਪੁੱਜ ਵੱਖ ਹੋ ਜਾਂਦੇ। ਇਕ ਵੇਸਵਾ ਪਾਸ ਚਲਾ ਜਾਂਦਾ ਅਤੇ ਦੂਜਾ ਸਤਿਸੰਗ ਵਿਚ।