Back ArrowLogo
Info
Profile

ਇਕ ਦਿਨ ਜਦ ਵਿਭਚਾਰੀ ਵਾਪਸ ਪਿਆ ਮੁੜਦਾ ਸੀ ਤਾਂ ਉਸ ਨੂੰ ਠੰਡਾ ਲੱਗਾ ਤੇ ਇਕ ਮੋਹਰ ਮਿਲੀ। ਦੂਜੇ ਪਾਸੇ ਸਤਿਸੰਗੀ ਨੂੰ ਟੁਰਦੇ ਸੂਲ ਚੁੱਭੀ ਤੇ ਖੂਨ ਵਗਿਆ। ਦੋਵੇਂ ਜਦ ਇਕੱਠੇ ਹੋਏ ਤਾਂ ਆਪਣੀ-ਆਪਣੀ ਵਾਰਤਾ ਦੱਸੀ । ਗੁਰੂ ਨਾਨਕ ਦੇਵ ਜੀ ਦਾ ਆਉਣਾ ਸੁਣ ਕੇ ਦੋਵੇਂ ਸ਼ੰਕਾ ਨਿਵਾਰਨ ਲਈ ਹਾਜ਼ਰ ਹੋਏ ਤੇ ਕਿਹਾ ਕਿ ਪਾਪ ਦੇ ਸੰਗ ਦਾ ਸਿੱਟਾ ਮੁਹਰ ਤੇ ਸਾਧ ਸੰਗ ਦਾ ਫਲ ਮੁਹਰਾ। ਗੁਰੂ ਜੀ ਨੇ ਕਿਹਾ: 'ਉਸੇ ਥਾਂ ਹੀ ਚੱਲੋ ਜਿੱਥੇ ਮੁਹਰ ਮਿਲੀ ਹੈ। ਜਦ ਉੱਥੇ ਪੁੱਜੇ ਜਿੱਥੇ ਵਿਭਚਾਰੀ ਨੂੰ ਮੁਹਰ ਮਿਲੀ ਸੀ ਤਾਂ ਰਤਾ ਕੁ ਪੁੱਟ ਕੇ ਹੇਠਾਂ ਵੇਖਿਆ ਤਾਂ ਇਕ ਗਾਗਰ ਕੋਲਿਆਂ ਨਾਲ ਭਰੀ ਪਈ ਸੀ। ਮਹਾਰਾਜ ਨੇ ਕਿਹਾ: 'ਪਾਪ ਦੇ ਸੰਗ ਦਾ ਸਿੱਟਾ ਇਹ ਹੈ ਕਿ ਹੀਰਿਆਂ ਰੂਪੀ ਜੀਵਨ ਇਸ ਨੇ ਕੋਲਾ ਬਣਾ ਲਿਆ। ਇਹ ਮੁਹਰ ਵੀ ਇਸ ਨੂੰ ਤੇਰੇ ਨਾਲ ਕੁਝ ਚਿਰ ਸੰਗ ਨਾਲ ਮਿਲੀ ਹੈ। ਜਦ ਉਥੇ ਪੁੱਜੇ ਜਿੱਥੇ ਸੂਲ ਚੁੱਭੀ ਸੀ ਤਾਂ ਸਾਰੇ ਦੇਖ ਕੇ ਹੈਰਾਨ ਹੋਏ ਕਿ ਹੇਠਾਂ ਸੱਪਾਂ ਦੀ ਖੁੱਡ ਸੀ। ਸੰਗਤ ਨਾਲ ਸੱਪ ਖੁੱਡ ਵਿਚ ਚਲੇ ਗਏ, ਜੋ ਥੋੜ੍ਹੀ ਜਿਹੀ ਹਉਮੈ ਕ੍ਰੋਧ ਜ਼ਹਿਰ ਸੀ ਉਹ ਵੀ ਬਾਹਰ ਨਿਕਲ ਗਿਆ। ਗੁਰੂ ਜੀ ਨੇ ਸਾਧ ਸੰਗਤ ਦੀ ਉਚਿਤਾ ਦਰਸਾਉਂਦੇ ਫ਼ਰਮਾਇਆ ਕਿ ਸਾਧ ਸੰਗਤਿ ਤੁਲ ਕੋਈ ਤਪ ਨਹੀਂ ਤੇ ਇਸੇ ਵਿਚ ਪਾਪ ਕੱਟਣ ਤੇ ਹਟਾਉਣ ਦੀ ਸ਼ਕਤੀ ਹੈ।

ਇਕ ਬਾਲਕ ਨੇ ਉਥੇ ਹੀ ਹੋਲਾਂ (ਭੁੱਜੇ ਹੋਏ ਛਿਲਕੇ ਸਮੇਤ ਹਰੇ ਚਨੇ) ਸ਼ਰਧਾ ਨਾਲ ਭੇਟ ਕੀਤੀਆਂ ਤਾਂ ਆਪ ਜੀ ਨੇ ਛਕੀਆਂ ਅਤੇ ਉਸ ਬਾਲਕ ਨੂੰ 'ਆਓ ਬੈਠੋ ਸੁਲਤਾਨ' ਕਹਿ ਕੇ ਕੋਲ ਬਿਠਾਇਆ। ਉਹ ਬਾਲਕ ਪਿੱਛੋਂ ਬਾਦਸ਼ਾਹ ਬਣਿਆ। ਅਕਬਰਪੁਰ ਤੋਂ ਆਪ ਜੀ ਪਟਨਾ ਗਏ।

ਪਟਨਾ ਸਾਹਿਬ : ਪਟਨਾ ਪੁਰਾਤਨ ਸ਼ਹਿਰ ਹੈ ਅਤੇ ਅਰੰਭ ਵਿਚ ਇਹ ਪਾਟਲੀ ਗਰਾਮ ਤੇ ਕੁਸਮਪੁਰ ਕਰਕੇ ਜਾਣਿਆ ਜਾਂਦਾ ਸੀ। ਫਿਰ ਪ੍ਰਸਿੱਧ ਨਾਂ ਪਾਟਲੀ ਪੁੱਤਰ ਹੋਇਆ। ਇਹ ਮੰਨਿਆ ਜਾਂਦਾ ਹੈ ਕਿ ਬੁੱਧ ਜੀ ਵੈਸ਼ਾਲੀ ਤੋਂ ਰਾਜ ਗ੍ਰੀਹ ਨੂੰ ਜਾਂਦੇ ਇਥੋਂ ਲੰਘੇ ਸਨ। ਇਸ ਸ਼ਹਿਰ ਦੀ ਮਹੱਤਤਾ ਮੋਰੀਆ ਗੁਪਤ ਕਾਲ ਤੱਕ ਬਣੀ ਰਹੀ। ਮੁਸਲਮਾਨਾਂ ਨੇ ਪਾਟਲੀ ਪੁੱਤਰ ਦੀ ਥਾਂ ਬਿਹਾਰ ਸ਼ਰੀਫ਼ ਨੂੰ ਆਪਣਾ ਕੇਂਦਰ ਬਣਾ ਲਿਆ। ਉਹ ਸ਼ੇਰ ਸ਼ਾਹ ਹੀ ਸੀ ਜਿਸ ਨੇ ਸ਼ਹਿਰ ਦੀ ਕੀਮਤ, ਜੰਗੀ ਦ੍ਰਿਸ਼ਟੀਕੋਣ ਤੋਂ ਵੀ ਜਾਣੀ ਅਤੇ ਕਿਲ੍ਹੇ ਦੀ ਉਸਾਰੀ ਕਰ ਕੇ ਗੁਆਚੀ ਸ਼ਾਨ ਮੋੜ ਆਂਦੀ। ਗੁਰੂ ਨਾਨਕ ਦੇਵ ਜੀ ਜਦ ਪਟਨਾ ਪੁੱਜੇ ਤਾਂ ਉਸ ਸਮੇਂ ਪਟਨਾ, ਅਫਗਾਨਾਂ ਦੇ ਅਧਿਕਾਰ ਵਿਚ ਸੀ। ਪਟਨਾ ਵਿਖੇ, 'ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ" ਦਾ ਪ੍ਰਮਾਣ ਦੇ ਕੇ ਦਰਸਾਇਆ।

ਭਾਈ ਮਰਦਾਨਾ ਜੀ ਨੂੰ ਇਕ ਕੀਮਤੀ ਰਤਨ ਦਿੱਤਾ ਜੋ ਉਹਨਾਂ ਨੂੰ ਗੰਗਾ ਕਿਨਾਰੇ ਮਿਲਿਆ ਸੀ ਕਿ ਉਸ ਦਾ ਮੁੱਲ ਪਵਾ ਲਿਆਏ। ਸਬਜ਼ੀ ਵਾਲੇ ਨੇ ਇਕ ਮੂਲੀ, ਲੱਕੜਹਾਰੇ ਨੇ ਚਾਰ ਲੱਕੜਾਂ, ਬਜਾਜੀ ਵਾਲੇ ਨੇ ਦੋ ਗਜ਼ ਕੱਪੜਾ, ਹਲਵਾਈ ਨੇ ਅੱਧ ਸੇਰ ਮਠਿਆਈ ਤੇ ਸੁਨਿਆਰੇ ਨੇ ਕੁਝ ਮੁੱਲ ਪਾਇਆ। ਪਰ ਭਾਈ ਮਰਦਾਨਾ ਜੀ ਜਦ ਰਤਨ ਲੈ ਕੇ ਸਾਲਿਸ ਰਾਏ ਜੌਹਰੀ ਪਾਸ ਪੁੱਜੇ ਤਾਂ ਉਹਨਾਂ ਨੇ ਸਿਰਫ਼ ਦਰਸ਼ਨ ਭੇਟਾ ਇਕ ਸੋ ਰੁਪਏ

1. ਗਉੜੀ ਮਹਲਾ ੧, ਪੰਨਾ ੧੫੬।

85 / 237
Previous
Next