Back ArrowLogo
Info
Profile

ਦਿੱਤੀ ਤੇ ਕਿਹਾ, ਐਸੇ ਰਤਨ ਦੇ ਦਰਸ਼ਨ ਹੀ ਭਾਗਾਂ ਨਾਲ ਹੁੰਦੇ ਹਨ। ਉਸਦੇ ਨੌਕਰ ਅਧਰਕਾ ਨੂੰ ਵੀ ਸੂਝ ਮਿਲੀ । ਗੁਰੂ ਜੀ ਨੇ ਸੋ ਰੁਪਿਆ ਮੋੜ ਦਿੱਤਾ ਤੇ ਪਹਿਲਾਂ ਦ੍ਰਿਸ਼ਟੀ ਦੀ ਮਹੱਤਤਾ ਦੱਸੀ। ਉਹ ਦ੍ਰਿਸ਼ਟੀ ਹੀ ਹੈ ਜੋ ਪੱਥਰ ਤੇ ਹੀਰੇ ਨੂੰ ਪਰਖ ਲੈਂਦੀ ਹੈ। ਪਰਖਣ ਲਈ ਇਕ ਢੰਗ ਵਿੱਦਿਆ ਦਾ ਹੈ, ਮਾਪ ਤੋਲ ਦਾ ਹੈ ਪਰ ਸਭ ਤੋਂ ਉੱਤਮ ਦ੍ਰਿਸ਼ਟੀ ਦਾ ਹੈ। ਇਹ ਦ੍ਰਿਸ਼ਟੀ ਮਿਲਦੀ ਹੈ ਅਭਿਆਸ ਨਾਲ, ਬਖ਼ਸ਼ਿਸ਼ ਨਾਲ । ਗੁਰੂ ਨਾਨਕ ਦੇਵ ਜੀ ਨੇ ਪਟਨਾ ਵਿਖੇ ਰਤਨ ਰੂਪੀ ਜੀਵਨ ਨੂੰ ਅਜਾਈਂ ਗੁਆਉਣ ਵਾਲਿਆਂ ਨੂੰ ਸਮਝਾਇਆ ਕਿ ਬਹੁਤੇ ਜੀਵਨ ਨੂੰ ਤੁੱਛ ਹੀ ਜਾਣਦੇ ਹਨ। ਕਈ ਲੱਕੜਹਾਰੇ ਵਾਂਗੂ ਵੱਢੀ ਜਾਂਦੇ ਹਨ ਤੇ ਸਾੜੀ ਜਾਂਦੇ ਹਨ। ਕੁਝ ਲੋਕ ਸਾਰਾ ਜੀਵਨ ਹੀ ਭੇਖ ਕਰ, ਦਿਖਾਵੇ ਦਾ ਬਤੀਤ ਕਰ ਜਾਂਦੇ ਹਨ ਅਤੇ ਕੁਝ ਇਹ ਕਹੀ ਜਾਂਦੇ ਹਨ, 'ਖਾਉ ਪੀਉ ਕਰੋ ਅਨੰਦ' ਥੋੜ੍ਹਿਆਂ ਨੂੰ ਸੋਝੀ ਆਈ ਹੈ ਪਰ ਕੋਈ ਵਿਰਲਾ ਸਾਲਸ ਰਾਇ ਜੌਹਰੀ ਹੈ ਜੋ ਦਰਸ਼ਨ ਭੇਟ ਦੇ ਕੇ ਜਾਂਦਾ ਹੈ। ਜਿਨ੍ਹਾਂ ਨੂੰ ਕਰਤਾਰ ਨੇ ਦ੍ਰਿਸ਼ਟੀ ਬਖ਼ਸ਼ੀ ਹੈ ਉਹ ਮਨੁੱਖੀ ਜੀਵਨ ਦੀ ਕਦਰ ਕਰਦੇ ਹਨ। ਵਿਸ਼ੈ-ਵਿਕਾਰਾਂ ਵਿਚ ਪੈ ਕੇ ਜੀਵਨ ਗੁਆ ਲੈਣਾ ਠੀਕ ਨਹੀਂ। ਪ੍ਰਮੇਸ਼ਰ ਦੀ ਭਗਤੀ ਗਿਆਨ ਬਿਨਾਂ ਮਨੁੱਖ ਪਸੂ ਦੇ ਸਮਾਨ ਹੈ। ਸਾਲਸ ਰਾਇ ਵਿਚ ਵੀ ਉਤਸ਼ਾਹ ਤੇ ਉਮਾਹ ਦਾ ਫੁਹਾਰਾ ਫੁੱਟ ਪਿਆ ਤੇ ਉਸ ਗੁਰੂ ਉਪਮਾ ਵਿਚ ਕਿਹਾ:

'ਸਤਿਗੁਰ ਦਾਤਾ ਨਾਮ ਕਾ ਦੀਨੇ ਖੋਲ ਕਪਾਟ।

ਏਕ ਜੋ ਵਣਜ ਵਣਜਿਆ, ਬਹੁਰ ਨਾ ਆਵੇ ਘਾਟ।'

ਸਤਿਗੁਰ ਨਾਨਕ ਪੂਰਾ। ਬਚਨ ਕਾ ਪੂਰਾ।

ਇਹ ਵੀ ਯਾਦ ਰਹੇ ਕਿ ਇਸੇ ਸਾਲਸ ਰਾਇ ਜੌਹਰੀ ਦੀ ਔਲਾਦ ਵਿਚੋਂ ਫ਼ਤਹਿ ਚੰਦ ਮੈਨੀ ਖੱਤਰੀ ਦਸਵੇਂ ਪਾਤਸ਼ਾਹ ਦਾ ਪਰਮ ਭਗਤ ਹੋਇਆ ਜਿਸ ਦੇ ਘਰ ਦਸਵੇਂ ਪਾਤਸ਼ਾਹ ਹਮੇਸ਼ਾ ਜਾ ਕੇ ਖੇਡਦੇ ਸਨ ਤੇ ਦੋਧੀ ਪੂੜੀਆਂ, ਦੁੱਧ ਭਿੱਜੇ ਛੋਲੇ, ਤਲੇ ਹੋਏ ਛਕਦੇ ਸਨ। ਉਸ ਦੇ ਨਾਮ ਦੀ 'ਮੈਨੀ ਸੰਗਤ ਹੁਣ ਤੱਕ ਕਾਇਮ ਹੈ। ਅਧਰਕਾ ਦੀ ਸੰਤਾਨ ਵਿਚੋਂ ਹੀ ਘਨਿਸ਼ਾਮ, ਗੁਲਾਬ ਰਾਇ, ਦਸਵੇਂ ਗੁਰੂ ਦੇ ਮਸੰਦ, ਮੁਸੇ ਦੀ ਸੰਗਤ ਨੂੰ ਅਨੰਦਪੁਰ ਲੈ ਜਾਂਦੇ ਰਹੇ। ਜਦ ਸਾਲਸ ਰਾਇ ਨੇ ਫੇਰ ਕਦੇ ਦਰਸ਼ਨ ਦੇਣ ਦੀ ਬੇਨਤੀ ਕੀਤੀ ਤਾਂ ਆਪ ਜੀ ਨੇ ਫਰਮਾਇਆ: 'ਗੁਰਮੁਖਾਂ ਨੂੰ ਸਦਾ ਹੀ ਦਰਸ਼ਨ ਹਨ। 'ਆਪ ਜੀ ਦੀ ਪ੍ਰਸੰਨਤਾ ਕਿਵੇਂ ਲਵਾਂ' ਦੀ ਗੱਲ ਜਦ ਉਸ ਕਹੀ ਤਾਂ ਆਪ ਜੀ ਨੇ ਕਿਹਾ।

'ਜੇ ਚਾਹੁ ਪ੍ਰਸੰਨਤਾ।

ਸੇਵਾ ਕਰਹੁ ਅਧਰਕਾ ਸੰਤਾ।'

ਬਾਬੇ ਦੇ ਸਰੂਪ ਬਾਰੇ ਲਿਖਿਆ ਹੈ ਕਿ ਸਰੂਪ ਐਸਾ ਸੋਹਣਾ ਹੈ ਜਿ ਦੇਖਿਆ ਬਣ ਆਵੇ। ਭਾਵੇਂ ਉਹ ਘਰ ਵਾਲੀ, ਮਾਪਿਆਂ ਤੇ ਪਰਿਵਾਰ ਤੋਂ ਚਿਰਾਂ ਤੋਂ ਵਿਛੜੇ ਸਨ ਪਰ ਉਹਨਾਂ ਨੂੰ ਰਤਾ ਵੀ ਮਲਾਲ ਨਹੀਂ ਸੀ। ਪਟਨੇ ਵਿਖੇ ਲੰਗਰ ਦੀ ਬੁਨਿਆਦ ਵੀ ਰੱਖੀ। ਸਭ ਪੰਗਤਾਂ ਵਿਚ ਬੈਠ ਖਾਣ ਲੱਗੇ। ਰਾਜ ਗ੍ਰੀਹ ਵੱਲ ਜਾਂਦੇ ਕੁਝ ਪੈਂਡਾ ਜਦ ਨਿਰਾ ਹੀ ਉਜਾੜ ਆਇਆ ਤਾਂ ਮਰਦਾਨਾ ਜੀ ਨੇ ਕਿਹਾ: ਲੰਮੀ ਉਜਾੜ ਹੈ, ਵਸਦੀ ਕਦ ਆਵੇਗੀ ਤਾਂ ਗੁਰੂ ਨਾਨਕ ਜੀ ਨੇ ਫਰਮਾਇਆ :

86 / 237
Previous
Next