

'ਬੜੇ ਨਗਰ ਵਸਈ ਅਭਿਰਾਮੁ ॥
ਸਿਮਰਨ ਹੋਇ ਜਹਾ ਸਤਿਨਾਮੁ॥
ਜਿਹ ਪ੍ਰਮੇਸਰ ਚਿਤ ਨ ਆਵੈ॥
ਸੋ ਵਸਦੀ ਉਦਿਆਨ ਲਖਾਵੇ॥
ਰਾਜ ਗ੍ਰਿਹ : ਗਿਆਨੀ ਗਿਆਨ ਸਿੰਘ ਜੀ ਦੇ ਕਥਨ ਅਨੁਸਾਰ ੨੪ ਫੱਗਣ ੧੫੯੩ ਬਿਕਰਮੀ, (੨੮ ਫਰਵਰੀ ੧੫੦੭) ਨੂੰ ਪਟਨਾ ਤੋਂ ਚੱਲ ਕੇ ਰਾਜ ਗ੍ਰਹ ਠਹਿਰੇ। ਉਥੇ ਹੋਲੀ ਦਾ ਮੇਲਾ ਸੀ। ਆਪ ਜੀ ਨੇ ਉਥੇ ‘ਧਨ ਜੋਬਨ ਅਰ ਫੁਲੜਾ ਨਾਠੀਅੜੇ ਦਿਨ ਚਾਰਿ' ਦਾ ਸ਼ਬਦ ਗਾਇਆ। ਜੀਵਨ ਕੈਸਾ ਹੋਵੇ. ਦਾ ਗਿਆਨ ਦੇ ਕੇ ਸਹਿਜ ਵਿਚ ਵਿਚਰਨ ਦਾ ਉਪਦੇਸ਼ ਦਿੱਤਾ। ਉਥੇ ਤਿੰਨ ਚਸ਼ਮੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਦੇ ਨਾਂ ਦੇ ਸਨ। ਤਿੰਨੇ ਹੀ ਤੱਤੇ ਪਾਣੀ ਦੇ ਸਨ। ਲੋਕਾਂ ‘ਸ਼ਾਂਤੀ ਦੇ ਅਵਤਾਰ ਗੁਰੂ ਨਾਨਕ ਦੇਵ ਜੀ ਨੂੰ ਠੰਢਾ ਜਲ ਪ੍ਰਦਾਨ ਕਰਨ ਦੀ ਬੇਨਤੀ ਕੀਤੀ।' ਜਿਸ ਥਾਂ ਆਪ ਜੀ ਨੇ ਸ਼ਬਦ ਗਾਇਆ ਸੀ ਉਥੇ ਪਾਣੀ ਦਾ ਚਸ਼ਮਾ ਵਹਿ ਤੁਰਿਆ ਜੋ ਸੀਤਲ ਜਲ ਦਾ ਸੀ। ਗੱਲ ਠੀਕ ਹੈ, ਸਾਰੇ ਹੀ ਬ੍ਰਹਮਾ, ਵਿਸ਼ਨੂੰ, ਸ਼ਿਵ ਤੱਤੇ ਹਨ, ਇਕ ਠੰਢਾ ਹੈ ਤਾਂ ਬਾਬਾ ਜਾਂ ਉਸਦਾ ਉਚਾਰਿਆ ਸ਼ਬਦ। ਉਥੇ ਹੀ ਬੋਧੀਆਂ ਦੇ ਇਕ ਮੱਠ ਵਿਚ ਰਹਿੰਦੇ ਭਿਖਸ਼ੂ ਮਹੰਤਾਂ ਨੂੰ ਸਮਝਾਇਆ ਕਿ ਰੱਬ ਤੋਂ ਵਿਛੜੇ ਹਰੇ ਨਹੀਂ ਰਹਿ ਸਕਦੇ। ਮੋਈ ਹੋਈ ਟਹਿਣੀ ਵਿਚ ਨਾ ਹਰਾਪਣ ਹੈ, ਨਾ ਲਚਕ ਤੇ ਨ ਪਕਿਆਈ। ਜਿਊਂਦੀ ਟਹਿਣੀ ਵਿਚ ਪਕਿਆਈ ਵੀ ਹੈ, ਲਚਕ ਵੀ ਹੈ ਤੇ ਹਰਿਆਵਲ ਵੀ ਹੈ। ਕਈਆਂ ਪੁੱਛਿਆ ਕਿ ਤੁਸੀਂ ਮੌਤ ਤੋਂ ਕਿਉਂ ਨਹੀਂ ਡਰਦੇ ਤਾਂ ਆਪ ਜੀ ਨੇ ਕਿਹਾ ਕਿ ਕਾਲ ਤੋਂ ਉਹ ਉਤਾਂਹ ਹੋ ਜਾਂਦਾ ਹੈ ਜੋ ਗੁਰੂ ਕਾ ਸ਼ਬਦ ਧਾਰਨ ਕਰਦਾ ਹੈ। ਖ਼ਾਨ, ਸੁਲਤਾਨ, ਰਾਜੇ, ਚਉਧਰੀ, ਸਿਕਦਾਰ, ਰਯਤ, ਪੀਰ, ਆਗੂ, ਫ਼ਕੀਰ ਸਭ ਫ਼ਰਜ਼ ਭੁੱਲ ਚੁੱਕੇ ਹਨ, ਸੋ ਡਰਦੇ ਹਨ। 'ਨਾਮਹੁ ਭੂਲੇ ਜਮ ਕਾ ਦੁਖ ਸਹਨਾ । ਕੁਸ਼ਬਦ ਕੇ ਰੂਪ ਜਿਹਬਾ ਕੇ ਬਿਖੇ ਰਹਿਤਾ ਹੈ ਜੇ ਸ਼ਬਦ ਬੋਲੇ ਤਊ ਕਾਲ ਕੇ ਵੱਸ ਨਾ ਰਹੇ। ਕੂਪ ਦ੍ਰਿਸਟੀ ਕਰਿ-ਕਰਿ, ਕ੍ਰੋਧ ਕੀ ਦ੍ਰਿਸ਼ਟੀ ਦੇਖਦਾ ਹੈ। ਸੋ ਇਹ ਹੀ ਕਾਲ ਕਾ ਰੂਪ ਹੈ। ਜੇ ਦਇਆ ਦੀ ਦ੍ਰਿਸ਼ਟੀ ਰੱਖੇ ਤਾਂ ਕਾਲ ਭੱਜ ਜਾਏ।
ਭਾਈ ਸੂਜਾ : ਪਟਨਾ ਤੋਂ ਹਾਜੀਪੁਰ, ਮੁੰਘੇਰ, ਭਾਗਲਪੁਰ, ਸਾਹਿਬ ਗੰਜ, ਰਾਜ ਮਹੱਲ, ਨਗਰਾਂ ਤੋਂ ਹੁੰਦੇ ਹੋਏ ਮਾਲਦਾ ਪੁੱਜੇ। ਉਥੇ ਰਾਮ ਬਾਬੂ ਦੇ ਬਾਗ਼ ਵਿਚ ਠਹਿਰੇ ਜੋ ਹੁਣ ਗੁਰੂ ਕਾ ਬਾਗ਼ ਕਰਕੇ ਪ੍ਰਸਿੱਧ ਹੈ। ਉਥੇ ਮਖਸੂਦਾਬਾਦ (ਮੁਰਦਾਬਾਦ) ਜਾ ਟਿਕੇ ਤੇ ਸੂਜੇ ਨੂੰ ਸੂਝ ਦਿੱਤੀ ਤਾਂ ਉਹ ਪੁਕਾਰ ਉੱਠਿਆ !
'ਸਤਿਗੁਰ ਨਾਨਕ ਪਰਸਿਆ ਸਭ ਪਾਪ ਬਿਨਾਸੇ।
ਨਾਮ ਅਮੋਲਕ ਪਾਇਆ ਕਾਰਜ ਭਏ ਰਾਸੇ।
ਆਗਮ ਨਿਗਮ ਜਿਸ ਗਾਂਵਦੇ ਸੋ ਸਤਿਗੁਰ ਏਹਾ।
ਜਿਨ ਕੀ ਕ੍ਰਿਪਾ ਤੇ ਭਯੋ ਮੈਂ ਮੁਕਤਿ ਸੰਦੇਹਾ।