

ਕੱਚਾ ਰੰਗ ਉਤਾਰ ਕੇ ਸਚ ਰੰਗ ਚੜਾਯਾ।
ਨਾਨਕ ਸਤਿਗੁਰੂ ਦਇਆ ਅਮਰਾਪਦ ਪਾਇਆ ।'
ਮੁਰਸ਼ਦਾਬਾਦ ਹੁਣ ਵੀ 'ਸੰਗਤ ਸੂਜੇ ਭਗਤ ਦੀ' ਪ੍ਰਸਿੱਧ ਹੈ।
ਬੰਗਲਾ ਦੇਸ਼ : ਉਥੋਂ ਕ੍ਰਿਸ਼ਨ ਨਗਰ, ਸ਼ਾਹਜਾਦਪੁਰ, ਸੀਰਾਜਗੰਜ, ਕਾਸਗੰਜ ਤੇ ਕਲੇਰੀ ਨਦੀ ਪਾਰ ਕਰ ਕੇ ਬੰਗਾਲ ਤੇ ਆਸਾਮ ਦੀ ਧਰਤੀ 'ਤੇ ਪੁੱਜੇ। ਬੰਗਾਲ ਦਾ ਜਾਦੂ ਤੇ ਕਾਮਰੂਪ (ਆਸਾਮ) ਵਿਚ ਵਾਮ ਮਾਰਗੀਆਂ ਦਾ ਜ਼ੋਰ ਚਲਦਾ ਸੀ। ਕਮਜ਼ੋਰ ਮਨਾਂ ਵਾਲੇ ਜਾਦੂ ਤੇ ਜਾਦੂਗਰਨੀਆਂ ਦੇ ਜਾਲ ਵਿਚ ਫਸ ਜਾਂਦੇ। ਵਾਮ ਮਾਰਗੀ ਵਾਲੇ ਮਦਿਰਾ, ਮਾਸ, ਮੈਥੁਨ, ਮਾਇਆ ਤੇ ਮੁਦਾ ਦੀ ਵਰਤੋਂ ਕਰ ਕੇ ਵਿਲਾਸੀ ਜੀਵਨ ਬਤੀਤ ਕਰਦੇ ਸਨ ਤੇ ਹੈਰਾਨੀ ਇਹ ਕਿ ਫਿਰ ਕਹਿੰਦੇ ਸਨ ਕਿ ਸ਼ਿਵ ਦੇ ਇਕ ਪੱਖ (ਖੱਬੇ ਵਾਮ) ਦੀ ਪੂਜਾ ਹੋ ਰਹੀ ਹੈ ਜੋ ਔਰਤ ਦਾ ਮੰਨਿਆ ਜਾਂਦਾ ਹੈ। ਕਾਮਿਖਿਆ ਦੇਵੀ ਦੀ ਪੂਜਾ ਵੀ ਉਹ ਮਦਿਰਾ ਤੇ ਮੁਦਾ ਨਾਲ ਕਰਦੇ ਸਨ।
ਢਾਕਾ : ਮਾਣਕ ਗੰਜ ਅਤੇ ਦੇਵਪੁਰ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਦਸੰਬਰ ੧੫੦੭ ਨੂੰ ਢਾਕਾ ਪੁੱਜੇ। ਢਾਕਾ ਦੇ ੫੨ ਬਾਜ਼ਾਰ ਅਤੇ ੫੩ ਗਲੀਆਂ ਪ੍ਰਸਿੱਧ ਹਨ ਅਤੇ ਇਸ ਕਰਕੇ ਢਾਕਾ ਨੂੰ ਬਉਨ ਬਾਜ਼ਾਰ ਤੇ ਤਿਪਨ ਗਲੀ ਵੀ ਕਹਿੰਦੇ ਹਨ। ਢਾਕਾ ਪ੍ਰਵੇਸ਼ ਵੇਲੇ ਗੁਰੂ ਨਾਨਕ ਜੀ
'ਮਨੁ ਕੁੰਚਰੁ ਕਾਇਆ ਉਦਿਆਨੈ ॥
ਗੁਰੁ ਅੰਕਸੁ ਸਚੁ ਸਬਦੁ ਨੀਸਾਨੈ॥ (ਗਉੜੀ ਗੁਆਰੇਰੀ ਮਹਲਾ ੧, ਪੰਨਾ ੨੨੧)
ਦਾ ਸ਼ਬਦ ਗਾ ਰਹੇ ਸਨ । ਸ਼ਬਦ ਦੀ ਚੋਟ ਕੋਈ ਵੀ ਸਹਾਰ ਨਾ ਸਕਿਆ ਤੇ ਸਾਰੇ ਗੁਰੂ ਜੀ ਦੀ ਸ਼ਰਨ ਆਏ। ਸ਼ਰਨ ਆਇਆਂ ਵਿਚ ਕਮਾਲ ਨਾਥ, ਰੇਵਾ ਦਾਸ, ਚੰਦਰ ਨਾਥ, ਨਰੈਣ ਦਾਸ, ਸ਼ੇਖ਼ ਅਹਿਮਦ, ਨੱਥੇ ਸ਼ਾਹ ਲੂਣੀਆਂ ਸਿੱਧ ਪ੍ਰਸਿੱਧ ਹਨ। ਢਾਕਾ ਵਿਚ ਬਾਰਾਂ ਸੰਗਤਾਂ ਬਣੀਆਂ। ਇਹਨਾਂ ਸੰਗਤਾਂ ਦਾ ਇਨਾ ਪਸਾਰਾ ਸੀ ਕਿ ਅੱਜ ਦੀ ਢਾਕਾ ਯੂਨੀਵਰਸਿਟੀ ਅਤੇ ਹੋਰ ਅਸਥਾਨ ਮਹੰਤਾਂ ਕੋਲੋਂ ਜ਼ਮੀਨ ਖਰੀਦ ਕੇ ਹੀ ਬਣੇ। ਭੈਰਉ, ਕਾਮਿਖਿਆ ਤੇ ਕਬਰ ਦੀ ਪੂਜਾ ਹਟਾ ਕੇ ਪ੍ਰਮੇਸ਼ਰ ਦੀ ਭਗਤੀ ਵਿਚ ਜੋੜਿਆ। ਨੱਥੇ ਸ਼ਾਹ ਦੀ ਧਰਮਸਾਲ ਤੇ ਤਿੰਨ ਹੋਰ ਗੁਰਦੁਆਰੇ ਪ੍ਰਸਿੱਧ ਹਨ।
ਨੂਰ-ਉਨਿਸਾ : ਉਥੋਂ ਗੁਰੂ ਜੀ ਧਨਪੁਰ ਪੁੱਜੇ ਜਿੱਥੇ ਨੂਰ-ਉਨਿਸਾ (ਪ੍ਰਸਿੱਧ ਨਾ ਨੂਰ ਸ਼ਾਹ) ਨੇ ਮਾਇਆ ਜਾਲ ਤਾਣਿਆ ਹੋਇਆ ਸੀ । ਕਈ ਜੈਨੀ, ਬੋਧੀ ਭਗਤ, ਸੂਫ਼ੀ, ਬ੍ਰਹਮਚਾਰੀ ਤੇ ਸੰਨਿਆਸੀ ਉਸ ਨੇ ਵੱਸ ਕੀਤੇ ਹੋਏ ਸਨ। ਪੁਰਾਤਨ ਜਨਮ ਸਾਖੀ ਵਿਚ ਇਹ ਘਟਨਾ ਇਸ ਤਰ੍ਹਾਂ ਲਿਖੀ ਹੈ ਕਿ ਮਰਦਾਨਾ ਜੀ ਦੇ ਗੁੱਟ ਤੇ ਉਸ ਨੇ ਧਾਗਾ ਬੰਨ੍ਹਿਆ ਅਤੇ 'ਧਾਗਾ ਬੰਨ੍ਹ ਕਰ ਮੇਢਾ ਕਰ ਬਹਾ ਲਿਆ। ਅਸਲ ਵਿਚ ਮਰਦਾਨਾ ਜੀ ਛਲ ਹੇਠ ਆ ਗਏ ਸਨ। ਗੁਰੂ ਨਾਨਕ ਦੇਵ ਜੀ ਨੇ ਨੂਰ-ਉਨਿਸਾ ਦਾ ਤਲਿਸਮ ਤੋੜਿਆ ਅਤੇ ਉਸ ਦਾ ਅਸਥਾਨ ਹੀ ਧਰਮਸਾਲ ਤੇ ਸੰਗਤ ਬਣਿਆ। ਸਭ ਕਹਿ ਉੱਠੀਆਂ: ਇਹ (ਗੁਰੂ ਨਾਨਕ) ਕੋਈ ਮਾਣੁ ਨਹੀਂ, ਇਹੁ ਜੋ ਕੋਈ ਪੁਰਖ ਹੈ ਸੋ ਪ੍ਰਮੇਸ਼ਰ