

ਹੈ, ਜਿਸ ਨੂੰ ਸਾਡਾ ਮੰਤਰ ਨਹੀਂ ਚਲਦਾ। ਉਹ ਸਭ ਪੈਰੀਂ ਪਈਆਂ। ਨੂਰ-ਉਨਿਸਾ ਇੰਨੀ ਸੁਧਰੀ ਕਿ ਹੱਥੀਂ ਮਜ਼ਦੂਰੀ ਕਰ ਕੇ, ਜੋ ਕਮਾਈ ਹੋਈ, ਉਸ ਦੇ ਚਾਵਲ ਖ਼ਰੀਦ ਕੇ ਖਿਚੜੀ ਬਣਾ ਕੇ ਗੁਰੂ ਜੀ ਨੂੰ ਛਕਾਈ। ਮਹਾਰਾਜ ਨੇ ਅਸੀਸ ਦਿੱਤੀ ਅਤੇ ਫਰਮਾਇਆ :
'ਸੰਤਨ ਕੀ ਸੇਵਾ ਸਦ ਕੀਜੈ, ਤਜਹੁ ਬਹੁਰ ਅਸ ਕਾਮਾ।''
ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ :
'ਪੁਨ ਗੁਰ ਤਾਕੋ ਕਹਿਓ, ਹਰਿ ਭਗਤ ਕਰੋ ਚਿਤ ਲਾਇ।
ਇਹ ਮੰਤ੍ਰ ਜੰਤੁ ਅਤਿ ਨੀਚ ਗਤਿ ਉਤਮਿ ਭਗਤ ਪ੍ਰਭਾਇ।
ਉਥੇ ਹੀ ਹੁਣ ਗੁਰਦੁਆਰਾ ‘ਬਰਛਾ ਸਾਹਿਬ' ਹੈ। 'ਵਿਚਹੁ ਮਾਰ ਕਢੀਆਂ ਬੁਰਿਆਈਆਂ ਦਾ ਪ੍ਰਤੱਖ ਪ੍ਰਮਾਣ ਇਹ ਅਸਥਾਨ ਹੈ।
ਠੱਗ ਨਿਸਤਾਰਾ : ਉਸ ਦੇਸ਼ ਵਿਚ ਠੱਗਾਂ ਦਾ ਬਹੁਤ ਜ਼ੋਰ ਸੀ। ਠੱਗੀ ਦੇ ਨਿਸਤਾਰੇ ਲਈ ਪਹਿਲਾਂ ਸ਼ੇਰ ਸ਼ਾਹ, ਫਿਰ ਅਕਬਰ ਤੇ ਪਿੱਛੋਂ ਅੰਗ੍ਰੇਜ਼ੀ ਸਰਕਾਰ ਨੂੰ ਕਰੜੇ ਉਪਰਾਲੇ ਕਰਨੇ ਪਏ ਪਰ ਗੁਰੂ ਨਾਨਕ ਦੇਵ ਜੀ ਵਿਚ ਐਸੀ ਸ਼ਕਤੀ ਸੀ ਕਿ ਠੱਗ ਆਪਣੀ ਠੱਗੀ ਭੁੱਲ ਗਏ ਅਤੇ ਚਰਨੀਂ ਲੱਗੇ। ਜਦ ਗੁਰੂ ਜੀ ਨੇ ਸ਼ਬਦ ਉਚਾਰਨ ਕੀਤੇ ਤਾਂ ਸਾਰੇ ਪਾਪਾਂ ਵਿਚ ਘੂਕ ਸੁੱਤਿਆਂ ਦੀ ਜਾਗ ਖੁੱਲ੍ਹੀ। ਭੁੱਲਾਂ ਬਖ਼ਸ਼ਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ: 'ਤੁਸਾਡੇ ਪਾਪ ਤਬ ਹੀ ਬਿਨਾਸਿ ਹੋਵਨ ਜਿ ਇਹ ਕਿਰਤ ਛੋਡਹੁ ਅਤੇ ਕਿਰਸਾਣੀ ਕਰਹੁ ਅਤੇ ਜੋ ਕੁਛ ਵਸਤ ਠੱਗੀ ਨਾਲ ਕਮਾਈ ਹੈ ਉਹ ਪਰਮੇਸ਼ਰ ਦੇ ਨਾਇ ਦੇਵੋ।
ਉਨ੍ਹਾਂ ਸਭ ਵਸਤਾਂ ਆਣ ਅੱਗੇ ਰੱਖੀਆਂ ਅਤੇ ਗੁਰੂ ਜੀ ਨੇ ਧਰਮਸਾਲ ਬਣਾ ਦਿੱਤੀ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿਚ :
'ਮਾਨੇ ਬਚਨ ਗੁਰੂ ਕੇ ਸਭ ਹੀ।
ਦਰਬ ਲੁਟਾਇ ਦੀਨ ਤਿਨ ਤਬ ਹੀ।
ਖੇਤੀ ਕਰਨ ਲਗਯੋ ਸਭ ਗਾਮਾ।
1.ਇਹ ਵੀ ਕਹਿਆ :
ਧਰਮਸਾਲ ਕਰੋ।
ਹਰਿਨਾਮ ਹਰੋ।
ਉਰ ਭਾਉ ਧਰੋ।
ਹਰਿ ਕੈ ਕ੍ਰਿਤ ਯਾਹੀ।
ਸਿਖ ਸੰਤਨ ਸੇਵਹੁ ਹੋਇ ਭਲੇ।
ਤੁਮ ਕੀਵ ਪਰੈ ਨਹਿ ਅੰਤਕ ਵਾਹੀ।
(ਗਲੇ ਵਿਚ ਅੰਤ ਨੂੰ ਫਾਹੀ ਨਹੀਂ ਪਵੇਗੀ।
2. ਸਾਖੀ ਕਾਵਰੂ ਦੇਸ ਕੀ