Back ArrowLogo
Info
Profile

ਪੁਰਬ ਕੇ ਤਜ ਦਯੋ ਕੁਕਾਮਾ।

ਧਰਮਸਾਲ ਮਿਲ ਸਕਲ ਸਵਾਰੀ।

ਭਾਓ ਭਗਤਿ ਕੇ ਤੇ ਅਧਿਕਾਰੀ'

ਭੂਮੀਆ : ਐਸਾ ਹੀ ਇਕ ਭੂਮੀਆ ਚੋਰ ਸੀ ਜਿਸ ਨੇ ਕਿਹਾ ਕਿ ਉਸ ਦਾ ਚੋਰੀ ਦਾ ਧੰਦਾ ਛੱਡਣਾ ਮੁਸ਼ਕਲ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਜੇ ਧੰਦਾ ਨਹੀਂ ਛੁੱਟਦਾ ਤਾਂ ਘੱਟ ਤੋਂ ਘੱਟ ਤਿੰਨ ਗੱਲਾਂ ਜ਼ਰੂਰ ਧਾਰਨ ਕਰ । ਇਕ, ਸੱਚ ਬੋਲਿਆ ਕਰ. ਦੂਜੀ, ਜਿਸ ਦਾ ਲੂਣ ਖਾਵੇਂ ਤਿਸ ਦਾ ਬੁਰਾ ਨਹੀਂ ਮੰਗਣਾ ਅਤੇ ਤੀਜੀ, ਗਰੀਬ ਮਾਰ ਨਹੀਂ ਕਰਨੀ। ਭੂਮੀਆ ਦਾ ਜੀਵਨ ਐਸਾ ਸੁਧਰਿਆ ਕਿ ਸਭ ਧੰਦਾ ਛੁਡੀ ਗਿਆ। ਇਕ ਵਾਰੀ ਰਾਜੇ ਦੇ ਘਰ ਚੋਰੀ ਕਰ ਬੈਠਾ ਪਰ ਗਰੀਬ ਮਾਰ ਹੁੰਦੀ ਸੁਣ ਦੇਖ ਆਪ ਪੇਸ਼ ਹੋਇਆ ਅਤੇ ਫਿਰ ਐਸੇ ਧੰਦੇ ਤੋਂ ਹੱਟਿਆ।

ਕਲਯੁਗ : ਪੁਰਾਤਨ ਜਨਮ ਸਾਖੀ ਅਨੁਸਾਰ ਕਲਯੁਗ ਵੀ ਬੰਗਾਲ ਵਿਚ ਮਿਲਿਆ। ਇੰਝ ਲਗਦਾ ਹੈ ਕਿ ਜਦ ਜਾਦੂ ਟੁੱਟਦੇ, ਠੱਗ ਨੱਸਦੇ ਤੇ ਚੋਰ ਭੱਜਦੇ ਡਿੱਠੇ ਤਾਂ ਕਲਯੁਗ ਨੂੰ ਫਿਕਰ ਹੋਇਆ ਕਿ ਉਸ ਦਾ ਕੀ ਬਣੇਗਾ। ਦੂਜੇ ਅਰਥਾਂ ਵਿਚ ਕਲਯੁਗੀ ਸੁਭਾਅ ਮਿਟਦਾ ਦੇਖ ਕੇ ਐਸੀ ਰੁਚੀ ਰੱਖਣ ਵਾਲੇ ਲੋਕੀ ਗੁਰੂ ਨਾਨਕ ਦੇਵ ਜੀ ਕੋਲ ਆਏ ਤੇ ਜੀਵਨ ਜੁਗਤੀ ਲੈ ਕੇ ਗਏ। ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿਚ 'ਕਲਿਯੁਗ ਛਲਣਿ ਕਉ ਆਇਆ। ਅਣਿ ਰੂਪੁ ਧਾਰਿਉਸ। ਤਬ ਬਾਬਾ ਦੇਖੇ ਤਾਂ ਅੰਧੇਰੀ ਬਹੁਤ ਆਈ। ਦਰੱਖਤ ਲੱਗੇ ਉੱਡਣੇ। ਤਬ ਮਰਦਾਨਾ ਬਹੁਤ ਭੈਮਾਨ ਹੋਇਆ। ਆਖਿਉਸ ਜੀਉ ਪਾਤਸ਼ਾਹ, ਆਣ ਉਜਾੜਿ ਵਿਚ ਪਾਇ ਮਾਰਿਓ, ਗੋਰ ਖਫਣਹੁ ਭੀ ਗਏ। ਤਬ ਗੁਰੂ ਬਾਬੇ ਕਿਹਾ : 'ਮਰਦਾਨਿਆ ਕਾਹਲਾ ਹੋਹੁ ਨਾਹੀਂ। ਤਬ ਮਰਦਾਨੇ ਆਖਿਆ : 'ਅੱਜ ਤੋੜੀ ਏਡਾ ਹੋਇਆ ਹਾਂ। ਇਹ ਬਲਾ ਤਾਂ ਨਹੀਂ ਡਿੱਠੀ, ਚ ਇਹ ਕਿ ਆਇਆ ਹੈ ਅਸਾਡੇ ਤਾਈਂ ?' ਤਬ ਅਗਨਿ ਕਾ ਰੂਪੁ ਦਿਖਾਲਿਆ ਜੋ ਧੂੰਆਂ ਚਹੁਂ ਧਿਰਾਂ ਤੋਂ ਉੱਠਿਆ, ਚਾਰੇ ਕੁੰਡਾ ਅਗਨਿ ਹੋਈਆਂ। ਤਬਿ ਮਰਦਾਨਾ ਮੂੰਹ ਢੱਕ ਕੇ ਸੋ ਗਿਆ। ਆਖਿਓਸ : 'ਜੀਵਣਾ ਰਿਹਾ। ਤਬ ਫੇਰ ਪਾਣੀ ਕਾ ਰੂਪ ਹੋਇਆ, ਘਟਾ ਬਨਿ ਆ ਵੱਸਿਆ। ਲੱਗਾ ਬਰਸਣ ਪਾਣੀ। ਪਰ ਬਾਬੇ ਤੇ ਦੂਰ ਪਵੇ। ਤਬ ਗੁਰੂ ਕਿਹਾ : 'ਮਰਦਾਨਿਆ ਮੂੰਹ ਉਘਾੜ, ਉੱਠ ਬੈਠ। ਰਬਾਬ ਵਜਾਇ ।' ਤਬ ਮਰਦਾਨਾ ਉੱਠ ਬੈਠਾ, ਰਬਾਬ ਵਜਾਇਉਸ। ਰਾਗ ਮਾਰੂ ਕੀਤਾ। ਬਾਬੇ ਸ਼ਬਦ ਉਚਾਰਿਆ। ਤਬਿ ਦੈਂਤ ਕਾ ਰੂਪ ਧਾਰਿ ਆਇਆ, ਚੋਟੀ ਅਸਮਾਨ ਨਾਲ ਕੀਤੀਆਸ। ਜਿਉਂ-ਜਿਉਂ ਬਾਬੇ ਦੇ ਨੇੜੇ ਆਵੇ ਘਟਦਾ ਜਾਏ । ਤਬਿ ਮਨੁੱਖ ਦਾ ਸਰੂਪ ਕਹਿ ਕੇ ਆਇਆ। ਹੱਥ ਜੋੜ ਕਰ ਖੜ੍ਹਾ ਹੋਇਆ। ਤਬ ਬਾਬੇ ਪੁੱਛਿਆ, ਭਾਈ ਤੂੰ ਕੌਣ ਹੈਂ ? ਤਬਿ ਉਨ ਆਖਿਆ, ਜੀ ਮੈਨੂੰ ਤੂੰ ਨਾਹੀਂ ਜਾਣਦਾ ? ਮੈਂ ਕਲਯੁਗ ਹਾਂ, ਅਰ ਤੇਰੇ ਮਿਲਣੇ ਨੂੰ ਆਇਆ ਹਾਂ, ਤੂੰ ਕਰਤੇ ਪੁਰਖ ਕਾ ਵਜ਼ੀਰ ਹੈਂ। ਤਬ ਬਾਬੇ ਨੂੰ ਨਮਸਕਾਰ ਕੀਤੀ। ਆਖਿਉਸ: 'ਜੀ ਕਿਛੁ ਮੈਂ ਤੇ ਲੇਵਹੁ ਮੇਰੇ ਵਚਨ ਚਲ। ਤਬ ਬਾਬੇ ਪੁੱਛਿਆ: ਤੋਂ ਪਾਸ ਕਿਆ ਹੈ ? ਤਾਂ ਕਲਯੁਗ ਆਖਿਆ: ਮੇਰੇ ਪਾਸ ਸਭ ਕੁਝ ਹੈ, ਜੇ ਆਖਹੁ ਤਾਂ ਮੋਤੀਆਂ ਦੇ ਮੰਦਰ ਉਸਰਹਿ ਅਤੇ ਰਤਨਾਂ ਕਾ,

90 / 237
Previous
Next