

ਲਾਲਾਂ ਦਾ ਜੜਾਉ ਕਰਾਂ। ਅਗਰ ਚੰਦਨ ਦਾ ਲੇਪ ਦੇਵਾਂ। ਤਬਿ ਗੁਰੂ ਬਾਬਾ ਬੋਲਿਆ, ਸ਼ਬਦ ਸਿਰੀ ਰਾਗ :
'ਮੋਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ॥
ਕਸਤੂਰੀ, ਕੁੰਗੂ, ਅਗਰ ਚੰਦਨਿ ਲੀਪਿ ਆਵੈ ਚਾਉ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੧॥
ਹਰਿ ਬਿਨੁ ਜੀਉ ਜਲਿ ਬਲਿ ਜਾਉ॥
ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ॥ ੧॥ ਰਹਾਉ॥ (ਸਿਰੀ ਰਾਗ ਮਹਲਾ ੧, ਪੰਨਾ ੧੪)
ਤਬ ਫਿਰ ਕਲਯੁਗ ਆਖਿਆ: ਜੋ ਜੀ ਜਵੇਹਰਾਂ ਦੀ ਧਰਤੀ ਕਰਾਂ, ਅਰੁ ਲਾਲਾਂ ਦਾ ਜੁੜਾਉ ਕਰਾਂ, ਇੰਦਰ ਦੀਆਂ ਮੋਹਣੀਆਂ ਲਿਆਵਾਂ। ਤਬ ਗੁਰੂ ਪਉੜੀ ਦੂਜੀ ਆਖੀ :
ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ॥
ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥੨॥
ਤਬਿ ਕਲਯੁਗ ਕਿਹਾ : ਜੋ ਜੀ ਇਹ ਵੀ ਨਹੀਂ ਲੈਂਦਾ ਤਾਂ ਸਿੱਧ ਲੈ ਜੋ ਰਿਧਿ ਆਵੈ ਅਤੇ ਗੁਪਤ ਧਰਤੀ ਵਿਚ ਚਲੂ ਅਰ ਹਜ਼ਾਰ ਕੋਹਾਂ ਜਾਇ ਪ੍ਰਗਟਿ ਹੋਇ। ਤਬ ਬਾਬਾ ਜੀ ਪਉੜੀ ਤੀਜੀ ਆਖੀ:
'ਸਿਧੁ ਹੋਵਾਂ ਸਿਧਿ ਲਾਈ ਰਿਧਿ ਆਖਾਂ ਆਉ॥
ਗੁਪਤੁ ਪਰਗਟੁ ਹੋਇ ਬੈਸਾ ਲੋਕੁ ਚਾਖੈ ਭਾਉ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੩॥
ਤਬ ਕਲਯੁਗ ਆਖਿਆ: ਕਛੂ ਲੇਵਹੁ ਸੁਲਤਾਨ ਹੋਵਹੁ ਰਾਜ ਕਰਹੁ।' ਤਬ ਗੁਰੂ ਜੀ ਚੌਥੀ ਪਉੜੀ ਕਹੀ :
'ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥
ਹੁਕਮੁ ਹਾਸਲੁ ਕਰੀ ਬੈਠਾ, ਨਾਨਕਾ ਸਭ ਵਾਉ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨਾ ਆਵੈ ਨਾਉ॥ ੪॥੧॥
ਤਬ ਕਲਯੁਗ ਪ੍ਰਦੱਖਣਾ ਕੀਤੀ। ਆਇ ਪੈਰੀਂ ਪਇਆ, ਆਖਿਉ: ਜੀ ਮੇਰੀ ਗਤਿ ਕਿਉਂ ਕਰਿ ਹੋਵੇ ? ਤਬ ਗੁਰੂ ਨਾਨਕ ਆਖਿਆ: 'ਮੇਰਾ ਸਿੱਖ ਕੋਟੁ ਮਧੇ ਕੋਈ ਹੋਵੇਗਾ ਤਿਸ ਕਾ ਸਦਕਾ ਤੇਰੀ ਗਤਿ ਹੋਵੇਗੀ।'
ਕਲਯੁਗ ਨੇ ਵੀ ਕਿਹਾ :
'ਤੁਮ ਸੰਗਤ ਕੇ ਨਿਕਟ ਨ ਜੇ ਹੋ।
ਆਨ ਜੀਵ ਦੰਭੀ ਦੁਖ ਦੇ ਹੋ।
ਤੁਮਰੈ ਬਚਨ ਜਿ ਸਿਖ ਕਮਾਵੈ।
ਤਿਨ ਪਰ ਮੇਰੋ ਕਛ ਨ ਬਧਾਵੇ ।