Back ArrowLogo
Info
Profile

ਝੰਡਾ ਬਾਢੀ : ਉਥੋਂ ਆਪ ਜੀ ਸਿਲਹਟ', ਇਮਫਲ, ਧੁਬੜੀ, ਮਨੀਪੁਰ, ਕੋਹੀਮਾ ਤੇ ਗੋਹਾਟੀ ਪੁੱਜੇ। ਗੋਹਾਟੀ ਨੂੰ ਪ੍ਰਾਗਜੋਤ ਵੀ ਕਹਿੰਦੇ ਹਨ। ਇਸ ਨੂੰ ਬਿਸਆਰ ਦੇਸ਼ ਵੀ ਕਿਹਾ ਜਾਂਦਾ ਹੈ। ਉਥੇ ਝੰਡਾ ਬਾਢੀ ਜੀ ਨੂੰ ਮਿਲੇ ਜੋ ਨਿਮਰਤਾ ਦੀ ਮੂਰਤ ਸੀ। ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸੰਗਤ ਵਿਚ ਜੁੜਨ ਦਾ ਉਪਦੇਸ਼ ਦਿੱਤਾ। ਇੰਦਰ ਸੈਨ, ਜੋ ਰਾਜੇ ਸੁਧਰ ਸੈਣ ਦਾ ਭਣੇਵਾਂ ਸੀ, ਨੂੰ ਝੰਡਾ ਬਾਢੀ ਨਾਲ ਸੰਗਤਾਂ ਵਿਚ ਨਾਮ ਦੀ ਮਹਿਮਾ ਪ੍ਰਚਾਰਨ ਲਈ ਪ੍ਰੇਰਿਆ। ਸੁਧਰਸੈਣ ਨੂੰ ਇਹ ਵੀ ਕਿਹਾ ਕਿ ਕਿਸੇ ਨਾਲ ਕ੍ਰਿਤ ਕਾਰ ਕਰਕੇ ਨਫ਼ਰਤ ਨਾ ਕਰਨੀ। ਕਿੰਨਾ ਕੁ ਪ੍ਰਭਾਵ ਦੋਨਾਂ ਦਾ ਪਇਆ ਅਤੇ ਸੰਗਤਾਂ ਕਿਵੇਂ ਆ ਕੇ ਜੁੜਦੀਆਂ ਸਨ, ਉਸ ਦੀ ਉਦਾਹਰਨ ਉਨ੍ਹਾਂ ਦਾ ਲੰਗਰ ਹੈ :

'ਪੰਜ ਸੋ ਮਣ ਚੂਣ (ਆਟਾ) ਤਿਸਕੇ ਲੰਗਰ ਮੇ ਲਗਤਾ ਥਾ.

ਅਤੇ ਚਉਦਾ ਸੋ ਸ਼ਹਿਰ ਝੰਡੇ ਦੀ ਪੈਰੀ ਪੜਤਾ ਥਾ।'

ਮੁਹੰਮਦ ਕਾਜ਼ਿਮ ਨੇ ਆਪਣੀ ਪੁਸਤਕ 'ਏ ਡਿਸਕ੍ਰਿਪਸ਼ਨ ਔਫ ਆਸਾਮ' ਵਿਚ ਲਿਖਿਆ ਹੈ ਕਿ ਇਹ ਇਲਾਕਾ ਪਹਾੜਾਂ ਦੀ ਲੜੀ ਹੈ ਅਤੇ ਲੋਕ ਆਪਣੇ ਆਪ ਨੂੰ ਨਾਨਕ ਕਬੀਲਾ ਹੁਣ ਤੱਕ ਕਹਿੰਦੇ ਹਨ।

ਲੋਕਾਂ ਨੂੰ ਪੱਥਰ ਪਾਣੀ ਦੀ ਪੂਜਾ ਛੱਡਣ ਦਾ ਉਪਦੇਸ਼ ਦਿੰਦੇ, ਨਾਗਾਲੈਂਡ ਪੁੱਜੇ। ਉਨ੍ਹਾਂ ਦੇ ਆਗੂ ਦੇਵ ਲੂਤ ਨੂੰ ਮਿਲ ਕੇ ਈਸ਼ਵਰ ਦਾ ਭਜਨ ਕਰਨ ਲਈ ਲਗਾਇਆ। ਨੰਗੇਜ ਢੱਕਣ ਲਈ ਕਿਹਾ :

ਸ਼ੰਕਰ ਦੇਵ ਨਾਲ ਮੁਲਾਕਾਤ : ਆਸਾਮ ਵਿਚ ਸ਼ੰਕਰ ਦੇਵ ਨਾਂ ਦਾ ਇਕ ਭਗਤ ਵੀ ਇਕ ਅਕਾਲ ਦੀ ਪੂਜਾ ਕਰਨ ਲਈ ਪ੍ਰੇਰਨਾ ਕਰ ਰਿਹਾ ਸੀ। ਸ਼ੰਕਰ ਦੇਵ ਦੇ ਅਨੁਆਈਆਂ ਵਿਚ ਬੁੱਤ-ਪ੍ਰਸਤੀ ਨਹੀਂ ਹੈ। ਭਾਗਵਤ ਪੁਰਾਣ ਨੂੰ ਖੋਲ੍ਹ ਕੇ ਰੱਖਦੇ ਹਨ ਅਤੇ ਵਾਕ ਵੀ ਲੈਂਦੇ ਹਨ। ਜੋ ਆਰਤੀ ਉਹ ਕਰਦੇ ਹਨ ਉਸ ਵਿਚ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਦੇ ਸ਼ਬਦ ਹਨ। ਜਾਤ-ਪਾਤ ਤੇ ਬ੍ਰਾਹਮਣੀ ਰੀਤਾਂ-ਰਸਮਾਂ ਵਿਚ ਵਿਸ਼ਵਾਸ ਨਹੀਂ ਰੱਖਦੇ। ਇਸ ਤੋਂ ਪ੍ਰਗਟ ਹੁੰਦਾ ਹੈ ਕਿ ਉਨ੍ਹਾਂ ਦੇ ਆਗੂ ਸ਼ੰਕਰ ਦੇਵ ਜੀ ਗੁਰੂ ਨਾਨਕ ਜੀ ਨੂੰ ਮਿਲੇ ਹੋਣਗੇ ਅਤੇ ਸ਼ਬਦ ਦੇ ਲੜ ਲੱਗੇ ਹੋਣਗੇ।

ਇਸ ਇਲਾਕੇ ਦੀ ਇਕ ਰਾਣੀ ਗੋਰਜਾਂ ਮਹਾਰਾਜ ਦੀ ਦੀਖਿਆ ਲੈ ਸਿੱਖ ਬਣੀ। ਪਿੱਛੋਂ ਇਸ ਦਾ ਪੋਤਰਾ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਆਇਆ ਅਤੇ ਉਨ੍ਹਾਂ ਕੋਲੋਂ ਪੁੱਤਰ ਦੀ ਦਾਤ ਦਾ ਵਰ ਮਿਲਿਆ। ਇਸ ਦਾ ਪੁੱਤਰ ਰਤਨ ਰਾਇ ਹੀ ਪ੍ਰਸ਼ਾਦੀ ਹਾਥੀ ਅਤੇ ਪੰਚਕਲਾ ਸ਼ਾਸਤਰ ਭੇਟ ਕਰਨ ਗੁਰੂ ਗੋਬਿੰਦ ਸਿੰਘ ਜੀ ਪਾਸ ਆਇਆ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਆਸਾਮ ਵਿਚ ਸਿੱਖੀ ਦੇ ਕਿੰਨੇ ਹੀ ਕੇਂਦਰ ਸਨ।

ਪਦਮਾ ਨਦੀ ਪਾਰ ਕਰਕੇ ਗੁਰੂ ਨਾਨਕ ਦੇਵ ਜੀ ਵਾਪਸ ਮੁੜੇ। ਫਰੀਦਪੁਰ, ਕਸਬਪੁਰ ਤੇ ਚਵੀਆਂ ਪਰਗਨਿਆਂ ਵਿਚੋਂ ਹੁੰਦੇ ਹੋਏ, ਉਸ ਸਮੇਂ ਦੇ ਬੰਗਾਲ ਦੀ ਰਾਜਧਾਨੀ ਕ੍ਰਿਸ਼ਨ

1. ਸਿਲਹਟ ਹੀ ਬੰਗਾਲ ਦੇ ਪ੍ਰਸਿੱਧ ਭਗਤ ਚੇਤਨ ਮਹਾਂਪ੍ਰਭੂ ਦਾ ਜਨਮ ਹੋਇਆ ਕਿਹਾ ਜਾਂਦਾ ਹੈ।

93 / 237
Previous
Next