Back ArrowLogo
Info
Profile

ਨਗਰ ਪਹੁੰਚੇ। ਨਦੀਆਂ ਤੋਂ ਚਿਨ ਰਾ, ਚੰਦਰ ਨਗਰ ਤੇ ਫਿਰ ਕਲਕੱਤਾ ਪੁੱਜੇ।

ਕਲਕੱਤਾ : ਦਰਿਆ ਹੁਗਲੀ-ਗੰਗਾ ਦੇ ਕਿਨਾਰੇ ਕਲਕੱਤਾ ਵਿਖੇ ਗੁਰੂ ਜੀ ਨੇ ਟਿਕਾਣਾ ਕੀਤਾ ਤੇ ਲੋਕਾਂ ਨੂੰ ਦੁਰਗਾ ਪੂਜਾ ਤੋਂ ਵਰਜ ਕੇ ਇਕ ਪਰਮਾਤਮਾ ਦੀ ਸ਼ਕਤੀ ਦਾ ਗਿਆਨ ਕਰਾਇਆ। ਸੰਗਤ ਦੀ ਮਹਾਨਤਾ ਦ੍ਰਿੜਾਈ ਤੇ ਉਥੇ ਹੀ ਸੰਗਤ ਬਣਾਈ ਜੋ ਪਿੱਛੋਂ ਬੜਾ ਸੰਗਤ ਕਰਕੇ ਪ੍ਰਸਿੱਧ ਹੋਈ। ਕਿਉਂਕਿ ਪਿੱਛੋਂ ਜਦ ਗੁਰੂ ਤੇਗ ਬਹਾਦਰ ਜੀ ਇਨ੍ਹਾਂ ਹੀ ਪ੍ਰਾਂਤਾਂ ਵਿਚ ਪਧਾਰੇ ਤਾਂ ਲੋਕੀਂ ਗੁਰੂ ਨਾਨਕ ਨੂੰ ਬੜਾ ਸਾਹਿਬ ਤੇ ਗੁਰੂ ਤੇਗ ਬਹਾਦਰ ਨੂੰ ਛੋਟਾ ਸਾਹਿਬ ਕਹਿਣ ਲੱਗੇ। ਸੋ ਗੁਰੂ ਨਾਨਕ ਦੇਵ ਜੀ ਦੀ ਬਣਾਈ ਸੰਗਤ ਬੜਾ ਸੰਗਤ ਕਰਕੇ ਜਾਣੀ ਜਾਣ ਲੱਗੀ ਤੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਨਾਲ ਪਵਿੱਤਰ ਹੋਈ ਧਰਤੀ ਛੋਟੀ ਸੰਗਤ ਕਰਕੇ ਪ੍ਰਸਿੱਧ ਹੋਈ। ਕਲਕੱਤਾ ਆਪ ਜੀ ੨ ਜਨਵਰੀ ੧੫੧੦ ਈ: ਨੂੰ ਪੁੱਜੇ ਸਨ।

ਕਲਕੱਤਾ ਤੋਂ ਹੁਗਲੀ ਤੋ ਬਰਦਵਾਨ ਪੁੱਜੇ । ਬਰਦਵਾਨ ਦੇ ਰਾਜੇ ਨੇ ਚਰਨ ਪਰਸੇ। ਉਥੋਂ ਹੀ ਅਲਵਰਾ ਨਦੀ ਪਾਰ ਕੀਤੀ। ਫਿਰ ਬਲੇਸ਼ਵਰ ਵਿਚੋਂ ਹੋ ਕੇ ਰਾਮਾਨੁਜ ਦੇ ਨਗਰ ਕਾਂਚੀ ਪੁੱਜੇ।

ਰਾਮਾਨੁਜ ਜੀ ਨੇ ਛਜ-ਘਾੜੇ ਦੇ ਘਰ ਜਨਮ ਲੈ ਕੇ ਜਾਤ ਅਭਿਮਾਨੀਆਂ ਨੂੰ ਅਹੰਕਾਰ ਛੱਡਣ ਲਈ ਕਿਹਾ ਸੀ । ਬੈਤਰਨੀ, ਬ੍ਰਹਮਨੀ, ਮਹਾਂਨੰਦੀ ਪਾਰ ਕਰਕੇ ਕੱਟਕ ਪੁੱਜੇ। ਕੱਟਕ ਦੇ ਲੋਕੀਂ ਭੋਰ ਦੇ ਪੁਜਾਰੀ ਸਨ ਅਤੇ ਚੇਤੰਨ ਨੂੰ ਗੁਰੂ ਮਿੱਥਦੇ ਸਨ । ਗੁਰੂ ਜੀ ਨੇ ਇਕ ਵਾਹਿਗੁਰੂ ਦੀ ਪੂਜਾ ਸਿਖਲਾਈ। 'ਚੇਤੰਨ ਨੂੰ ਵੀ ਚੇਤਨਤਾ ਬਖਸ਼ੀ। ਚੇਤਨ ਨੇ ਸਹਾਰਾ ਦੀ ਟਾਹਣੀ ਦੀ ਦਾਤਣ ਗੁਰੂ ਜੀ ਨੂੰ ਪੇਸ਼ ਕੀਤੀ। ਗੁਰੂ ਜੀ ਨੇ ਦਾਤਣ ਕਰ ਕੇ ਉਥੇ ਹੀ ਦੱਬ ਦਿੱਤੀ, ਜੋ ਸਮਾਂ ਪਾ ਕੇ ਇਕ ਬਿਰਛ ਹੋਈ। ਇਹ ਬਿਰਛ ਹੁਣ ਵੀ ਕੱਟਕ ਵਿਚ ਦੇਖਿਆ ਜਾ ਸਕਦਾ ਹੈ। ਕੱਟਕ ਤੋਂ ਚੇਤਨ ਵੀ ਨਾਲ ਚੱਲ ਪਇਆ ਲਗਦਾ ਹੈ। ਚੇਤੰਨ ਨੂੰ ਬੰਗਾਲ ਵਿਚ ਮਹਾਂ ਪ੍ਰਭੂ ਕਰਕੇ ਵੀ ਸਤਿਕਾਰਿਆ ਜਾਂਦਾ ਹੈ। ਗੁਰੂ ਜੀ ਜਗਨਨਾਥ, ੨੭ ਮਾਰਚ ੧੫੧੦ ਈ: ਨੂੰ ਪੁੱਜੇ ਸਨ।

ਜਗਨ ਨਾਥ : ਜਗਨ ਨਾਥ ਸ਼ੰਕਰਚਾਰਜ ਦੇ ਚਾਰ ਮੱਠਾਂ ਵਿਚੋਂ ਇਕ ਮੱਠ ਹੈ। ਉਥੇ ਜਗਨ ਨਾਥ ਦੀ ਮੂਰਤੀ ਹੈ, ਜਿਸ ਨੂੰ ਵਿਸ਼ਵਕਰਮਾ ਦੁਆਰਾ ਬਣਾਇਆ ਕਿਹਾ ਜਾਂਦਾ ਹੈ। ਮਹਾਂਕੋਸ਼ ਦੇ ਲਿਖਾਰੀ ਦਾ ਕਹਿਣਾ ਹੈ ਕਿ ਜੇ ਮੰਦਰ ਦੀਆਂ ਮੂਰਤੀਆਂ ਵੱਲ ਦੇਖਿਆ ਜਾਏ ਤਾਂ ਵਾਮ ਮਾਰਗੀਆਂ ਦਾ ਪੁਰਾਤਨ ਮੰਦਰ ਲਗਦਾ ਹੈ। ਬਹੁਤੀਆਂ ਮੂਰਤੀਆਂ ਨੰਗੇਜ ਤੇ ਵਿਲਾਸੀ ਜੀਵਨ ਵੱਲ ਹੀ ਇਸ਼ਾਰਾ ਕਰਦੀਆਂ ਹਨ। ਇਕ ਮਨੋਤ ਮੂਰਤਾ ਇਹ ਵੀ ਹੈ ਕਿ ਸ੍ਰੀ ਕ੍ਰਿਸ਼ਨ ਜੀ ਦੀਆਂ ਅਸਥੀਆਂ ਉਥੇ ਪਈਆਂ ਹਨ। ਉਥੇ ਆਰਤੀ ਬੜੇ ਉਤਸ਼ਾਹ ਨਾਲ ਉਤਾਰੀ ਜਾਂਦੀ ਹੈ। ਆਰਤੀ ਕਰਨ ਦੀ ਮਰਿਆਦਾ ਇਹ ਹੈ ਕਿ ਜਗਦਿਆਂ ਦੀਵਿਆਂ ਨੂੰ ਚਾਰ ਵਾਰੀ ਮੂਰਤੀ ਦੇ ਚਰਨਾਂ 'ਤੇ, ਫਿਰ ਦੋ ਵਾਰੀ ਧੁੰਨੀ 'ਤੇ, ਇਕ ਵਾਰੀ ਮੁੱਖ 'ਤੇ ਫੇਰ ਸੱਤ ਵਾਰੀ ਸਾਰੇ ਸਰੀਰ 'ਤੇ ਫੇਰਿਆ ਜਾਂਦਾ ਹੈ। ਜਦ ਸ਼ਾਮ ਨੂੰ ਆਰਤੀ ਉਤਾਰਨ ਲੱਗੇ ਤਾਂ ਗੁਰੂ ਨਾਨਕ ਦੇਵ ਜੀ ਇਕ ਪਾਸੇ ਅਡੋਲ ਬੈਠੇ ਰਹੇ। ਜਦ ਸਾਰਿਆਂ ਨੇ ਪੁੱਛਿਆ ਕਿ ਉਨ੍ਹਾਂ ਨੇ ਕਿਉਂ ਜਗਨ ਨਾਥ ਦੀ ਆਰਤੀ ਨਹੀਂ

1. ਉਥੇ ਹੁਣ ਗੁਰਦੁਆਰਾ ਦਾਤਣ ਸਾਹਿਬ ਹੈ।

94 / 237
Previous
Next