Back ArrowLogo
Info
Profile

ਉਤਾਰੀ ਤਾਂ ਆਪ ਜੀ ਨੇ ਕਿਹਾ ਕਿ ਦੁਨੀਆਂ ਦੇ ਮਾਲਕ ਦੀ ਆਰਤੀ ਦੀਵੇ ਕੀ ਉਤਾਰ ਸਕਦੇ ਹਨ। ਉਥੇ ਆਪ ਜੀ ਨੇ :

'ਗਗਨ ਮੈ ਥਾਲੁ,

ਰਵਿ ਚੰਦੁ ਦੀਪਕ ਬਨੇ.

ਤਾਰਿਕਾ ਮੰਡਲ ਜਨਕ ਮੋਤੀ॥

ਧੂਪੁ ਮਲਆਨਲੋ,

ਪਵਣੁ ਚਵਰੋ ਕਰੇ,

ਸਗਲ ਬਨਰਾਇ ਫੂਲੰਤ ਜੋਤੀ ॥੧॥

ਗਾ ਕੇ 'ਬ੍ਰਹਮੰਡ ਗਾਣ' ਗਾਇਆ। ਕੌਮੀ ਗਾਣ ਲਿਖਣ ਵਾਲੇ ਟੈਗੋਰ ਨੇ ਠੀਕ ਲਿਖਿਆ ਹੈ ਕਿ ਇਸ ਤੋਂ ਸੁੰਦਰ ਕੋਈ ਬ੍ਰਹਮੰਡ ਗਾਣ (ਕਾਸਮਕ ਐਂਥਮ) ਨਹੀਂ। ਜਦ ਆਪ ਜੀ 'ਭਵ ਖੰਡਨ' ਦੀ ਆਰਤੀ ਪੜ੍ਹ ਕੇ, ਮਰਦਾਨੇ ਦੀ ਰਬਾਬ ਨਾਲ ਗਾ ਰਹੇ ਸਨ ਤਾਂ ਚੇਤੰਨ ਪ੍ਰਭੂ. ਦੋ ਭਰਾ ਰੂਪਾ ਤੇ ਸਨਾਤਨ, ਜਗਈ ਅਤੇ ਮਧਈ ਵੀ ਕੀਰਤਨ ਕਰਨ ਨਾਲ ਆ ਰਲੇ। ਈਸ਼ਵਰ ਦਾਸ ਨੇ ਆਪਣੀ ਉੜੀਆ ਦੀ ਪੁਸਤਕ ਚੇਤਨ ਭਾਗਵਤ ਵਿਚ ਲਿਖਿਆ ਹੈ ਕਿ :

'ਸ੍ਰੀ ਨਿਵਾਸ ਯੇ ਵਿਸ਼ਵੰਭਰ, ਕੀਰਤਨ ਮਧਯ ਵਿਚਾਰ।

ਨਾਨਕ ਸਾਰੰਗ ਏ ਦੁਇ। ਰੂਪ ਸਨਾਤਨ ਦੁਇ ਭਾਇ।

ਜਗਾਇ ਮਾਧਾਇ ਏਕਤੁ। ਕੀਰਤਨ ਕਰਤਿ ਏ ਨਿਤਯ ।'

ਜਦ 'ਪ੍ਰਭੂ' ਦੀ ਸਵਾਰੀ ਮਈ ਦੇ ਅਖੀਰ ਵਿਚ ਨਿਕਲੀ ਤਾਂ ਯਾਤਰੂਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਜਗਨ ਨਾਥ ਦਾ ਠੀਕ ਆਰਤੀ ਕਰਨ ਦਾ ਵੱਲ ਸਿਖਾਇਆ। ਮਹਾਰਾਜ ਨੇ ਕਿਹਾ ਕਿ ਦੁੱਖ-ਸੁਖ ਏਕ ਕਰ ਜਾਣੇ ਤੋਂ ਹੀ ਜਗੰਨਾਥ ਕਉ ਪਾਵੈ।

ਠਗਣ ਕਉ ਸੰਸਾਰ : ਪਖੰਡ ਕਰਦੇ ਵੈਸ਼ਨਵ ਸਾਧੂ ਨੂੰ ਵੀ ਜਗਨ ਨਾਥ ਪੁਰੀ ਹੀ ਪਕੜਿਆ। ਉਸ ਕਲਜੁਗੀ ਨੇ ਇਹ ਪ੍ਰਸਿੱਧ ਕੀਤਾ ਹੋਇਆ ਸੀ ਕਿ ਉਸ ਨੂੰ ਅੱਖਾਂ ਮੀਟਦੇ ਸਾਰ ਹੀ ਸ਼ਿਵਪੁਰੀ ਦੇ ਦਰਸ਼ਨ ਹੁੰਦੇ ਹਨ। ਜਿਸ ਨੇ ਆਪਣੀ ਥਾਂ ਸਵਰਗ ਵਿਚ ਸੁਰੱਖਿਅਤ ਕਰਾਉਣੀ ਹੈ, ਉਹ ਉਸ ਦੇ ਅੱਗੇ ਰੱਖੇ ਲੋਟੇ ਵਿਚ ਮਾਇਆ ਪਾ ਦੇਵੇ ਤੇ ਉਹ ਥਾਂ ਰਾਖਵੀਂ ਰਖਵਾ ਦੇਵੇਗਾ। ਗੁਰੂ ਮਹਾਰਾਜ ਜੀ ਇਹ ਖੇਲ ਕੁਝ ਚਿਰ ਤਾਂ ਦੇਖਦੇ ਰਹੇ ਪਰ ਫਿਰ ਅੱਗੇ ਵਧ ਕੇ ਉਨ੍ਹਾਂ ਨੇ ਉਸ ਦਾ ਲੋਟਾ ਉਸੇ ਦੀ ਪਿੱਠ ਪਿਛੇ ਰੱਖ ਦਿੱਤਾ। ਜਦ ਉਸ ਨੇ ਅੱਖ ਖੋਲ੍ਹੀ ਤਾਂ ਲੋਟਾ ਅੱਗੇ ਨਾ ਦੇਖ ਕੇ ਬੜਾ ਤਿਲਮਲਾਇਆ। ਗੁਰੂ ਜੀ ਨੇ ਅੱਗੇ ਵਧ ਕੇ ਕਿਹਾ: ਤੂੰ ਤਾਂ ਅੱਖਾਂ ਬੰਦ ਕਰ ਕੇ ਸ਼ਿਵਪੁਰੀ ਦੀਆਂ ਖ਼ਬਰਾਂ ਲਿਆ ਦਿੰਦਾ ਸੈਂ, ਤੈਨੂੰ ਇੰਨਾ ਵੀ ਪਤਾ ਨਹੀਂ ਕਿ ਤੇਰਾ ਲੋਟਾ ਤੇਰੇ ਪਿੱਛੇ ਰੱਖ ਦਿੱਤਾ ਗਿਆ ਹੈ।

'ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰ॥ ੧॥ ਰਹਾਉ॥

'ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ॥

ਮਗਰ ਪਾਛੇ ਕਛੁ ਨ ਸੂਝੈ ਏਹੁ ਪਦਮੁ ਅਲੋਅ॥੨॥ (ਧਨਾਸਰੀ ਮਹਲਾ ੧, ਪੰਨਾ ੬੬੩)

ਗੁਰੂ ਨਾਨਕ ਦੇਵ ਜੀ ਦੀ ਦਰਸਾਈ ਸਚਾਈ, ਜੋ ਕਈ ਮਹੀਨਿਆਂ ਤੋਂ ਉਹ ਦੇਖ

95 / 237
Previous
Next