

ਰਹੇ ਸਨ, ਯਾਤਰੂਆਂ ਨੂੰ ਜਚੀ ਤੇ ਉਹ ਗੁਰੂ ਸ਼ਰਨ ਆਏ। ਗਿਆਨੀ ਗਿਆਨ ਸਿੰਘ ਜੀ ਦੇ ਕਥਨ ਅਨੁਸਾਰ ਉਥੋਂ ਦੇ ਰਾਜੇ ਕ੍ਰਿਸ਼ਨ ਲਾਲ (ਜਿਸ ਦੇ ਅਧੀਨ ਸਾਰੇ ਮੰਦਰ ਦਾ ਵਿਹਾਰ ਸੀ ਤੇ ਹੁਣ ਉਸੇ ਦੀ ਸੰਤਾਨ ਦੇ ਪ੍ਰਬੰਧ ਹੇਠ ਹੈ) ਬਾਬੇ ਦੇ ਬਚਨ ਸੁਣ ਕੇ ਗੁਰੂ ਸ਼ਰਨ ਆਇਆ। ਉਥੇ ਕਿਤਨਾ ਕੁ ਗੁਰੂ ਦੇ ਸ਼ਬਦਾਂ ਦਾ ਪ੍ਰਭਾਵ ਪਿਆ। ਉਸ ਦਾ ਇਕ ਪ੍ਰਭਾਵ ਹੁਣ ਵੀ ਜਗਨ ਨਾਥ ਦੇਖਿਆ ਜਾ ਸਕਦਾ ਹੈ। ਭਾਵੇਂ ਸਮੇਂ ਦੇ ਥਪੇੜ ਗੁਰੂ ਬਚਨਾਂ ਤੋਂ ਲੋਕਾਂ ਨੂੰ ਦੂਰ ਲੈ ਗਏ ਹਨ, ਪਰ ਪ੍ਰਤੱਖ ਪ੍ਰਮਾਣ ਵੀ ਮਿਲ ਜਾਂਦਾ ਹੈ। ਨਿਰੋਲ ਇਕ ਜਗਨ ਨਾਥ ਹੀ ਐਸਾ ਮੰਦਰ ਹੈ ਜਿੱਥੇ ਹਰ ਜਾਤੀ ਦਾ ਪ੍ਰਸ਼ਾਦਿ ਚੜ੍ਹ ਸਕਦਾ ਹੈ ਤੇ ਛੂਤ-ਛਾਤ ਤਿਆਗ ਕੇ ਸਭ ਲੈਂਦੇ ਹਨ।
'ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ, ਸਹਸ ਮੂਰਤਿ ਨਨਾ ਏਕ ਤੋਹੀ॥ ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨੁ, ਸਹਸ ਤਵ ਗੰਧ ਇਵ ਚਲਤ ਮੋਹੀ ॥ ਸਭ ਮਹਿ ਜੋਤਿ ਜੋਤਿ ਹੈ ਸੋਇ, ਤਿਸਦੈ ਚਾਨਣਿ ਸਭ ਮਹਿ ਚਾਨਣੁ ਹੋਇ', ਦਾ ਹੁਣ ਤੱਕ ਪ੍ਰਭਾਵ ਉਥੇ ਮਿਲਣਾ 'ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ' ਦੀ ਇਕ ਹੋਰ ਅਮਲੀ ਵਿਆਖਿਆ ਹੈ।
ਸਾਗਰ ਦੇ ਕਿਨਾਰੇ ਜਾ ਕੇ ਆਪ ਜੀ ਨੇ ਜਦ ਸ਼ਬਦ ਗਾਏ ਤਾਂ ਲੁਕਾਈ ਹੀ ਪਿੱਛੇ ਤੁਰ ਪਈ। ਸਾਰੇ ਪਾਸੇ ਖਾਰਾ ਜਲ ਹੋਣ ਕਾਰਨ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਮਿੱਠੇ ਜਲ ਦੀ ਮਿਹਰ ਕਰੋ। ਮਹਾਰਾਜ ਨੇ ਕਿਹਾ ਕਿ ਜਿੱਥੇ ਸੰਗਤ ਰੋਜ਼ ਜੁੜ ਰਹੀ ਹੈ, ਉਥੋਂ ਹੀ ਪੁੱਟੋ। ਜਦ ਥੋੜ੍ਹਾ ਜਿਹਾ ਪੁੱਟਿਆ ਤਾਂ ਮਿੱਠੇ ਜਲ ਦਾ ਸੋਮਾ ਫੁੱਟ ਪਿਆ।
"ਕਛਕ ਖੁਨਯੋ ਨਿਕਸੀ ਜਲ ਧਾਰਾ।
ਮਨਹੁ ਪਯੂਖੈ ਛੁਟਯੋ ਫੁਹਾਰਾ ।''
ਸਾਗਰ ਦੇ ਕੋਲ ਹੁਣ ਵੀ ਉਸੇ ਸੋਮੇ ਦਾ ਜਲ ਮਿੱਠਾ ਹੈ ਅਤੇ ਬਉਲੀ ਬਣਾ ਦਿੱਤੀ ਗਈ ਹੈ ਜੋ 'ਬਾਬੇ ਨਾਨਕ ਦੀ ਬਾਉਲੀ ਕਰਕੇ ਪ੍ਰਸਿੱਧ ਹੈ। ਜਿਸ ਥਾਂ ਆਪ ਜੀ ਮੰਦਰ ਸਾਹਮਣੇ ਟਿਕੇ ਸਨ ਉਸ ਥਾਂ ਦਾ ਨਾਂ 'ਮੰਗੂ ਮਠ ਹੈ ਤੇ ਉਥੇ ਗੁਰਦੁਆਰਾ ਬਣਿਆ ਹੋਇਆ ਹੈ।
ਉਦਾਸੀ ਕਰਦਿਆਂ ਤਿੰਨ ਵਰ੍ਹੇ : ਇਥੇ (ਜਗਨ ਨਾਥ) ਪੁੱਜ ਕੇ ਮੇਹਰਬਾਨ ਨੇ ਟੂਕ ਦਿੱਤੀ ਹੈ ਕਿ 'ਤਬ ਗੁਰੂ ਬਾਬੇ ਨਾਨਕ ਜੀ ਤੀਨਿ ਬਰਸ ਪੂਰਬ ਕੀ ਧਰਤੀ ਸਭ ਦੇਖੀ । ਭਾਵ ਇਥੋਂ ਤੱਕ ਪੁੱਜਦੇ ਗੁਰੂ ਨਾਨਕ ਦੇਵ ਜੀ ਨੂੰ ਤਿੰਨ ਵਰ੍ਹੇ ਲੱਗੇ। ਇਸ ਉਪਰੰਤ ਲਿਖਿਆ ਹੈ ਕਿ 'ਫੇਰਿ ਪੂਰਬ ਦੀ ਧਰਤੀ ਤੇ ਦੱਖਣ ਕੀ ਧਰਤੀ ਕਉ ਰਮੇ। ਸੇਤ ਬੰਧ ਰਮੇਸ਼ਵਰ ਪਹੁੰਚੇ ਵੇਖ ਕੇ ਹੈਰਾਨ ਕਿ ਕਿਧਰ ਗਏ ਰਾਮ ਤੇ ਲੰਕੇਸ਼।
1. ਸ੍ਰੀ ਗੁਰ ਪੁਰ ਪ੍ਰਕਾਸ਼ ।