Back ArrowLogo
Info
Profile

6.

ਜਗਨ ਨਾਥ ਪੁਰੀ ਤੋਂ ਦੁਆਰਕਾ

ਜਗਨ ਨਾਥ ਪੁਰੀ ਪੁੱਜਦੇ ਤੱਕ ਗੁਰੂ ਜੀ ਨੂੰ ਤਿੰਨ ਵਰ੍ਹੇ ਲੱਗ ਗਏ ਸਨ। ਉਥੋਂ ਆਪ ਜੀ ਸਮੁੰਦਰ ਦੇ ਕਿਨਾਰੇ-ਕਿਨਾਰੇ ਦੱਖਣ ਵੱਲ ਚੱਲ ਪਏ। ਪੁਰੀ ਤੋਂ ਪੰਦਰਾਂ ਮੀਲ ਪੱਛਮ ਵੱਲ ਪੈਂਤੀ ਮੀਲ ਦੇ ਘੇਰੇ ਵਿਚ ਚਿਲਕਾ ਝੀਲ ਹੈ ਤੇ ਉਸ ਦੇ ਨਾਲ ਹੀ ਛੋਟਾ ਨਾਗਪੁਰ ਦੇ ਜੰਗਲ ਹਨ। ਝੀਲ ਦੇ ਕਿਨਾਰੇ ਹੁੰਦੇ ਹੋਏ ਬੀਜਵਾੜੇ ਅੱਪੜੇ। ਉਸ ਇਲਾਕੇ ਨੂੰ ਪੰਨੇ ਨਰ ਸਿੰਘ ਦੀ ਧਰਤੀ ਵੀ ਕਹਿੰਦੇ ਹਨ। ਉਥੋਂ ਗੰਡੂਰ ਅਤੇ ਕੁਡਾਪਾ ਪੁੱਜੇ।

ਮਨੋਹਰ ਦਾਸ ਜੀ ਮੇਹਰਬਾਨ ਕਹਿੰਦੇ ਹਨ ਕਿ ਇਹ ਗੱਲ ਚਾਰੇ ਪਾਸੇ ਟੁਰ ਪਈ ਕਿ 'ਐਸਾ ਫ਼ਕੀਰ ਪੱਛਮ ਦੀ ਧਰਤੀ ਥੀਂ ਇਧਰ ਆਇ ਪ੍ਰਗਟਿਆ। ਤਿਸ ਕੀ ਕਿਛੁ ਮਿਤੀ ਮਰਯਾਦਾ ਕਹੀ ਨਹੀਂ ਜਾਤੀ, ਅਰ ਸ਼ਬਦਿ ਸੁਧਿ ਹੈ, ਜੋ ਕੁਛ ਕਹਤਾ ਹੈ, ਸੋ ਹੋਤਾ ਹੈ। ਜੋ ਕਿਛੁ ਬਾਤ ਕੋਈ ਪੂਛਤਾ ਹੈ, ਸੋ ਬਾਤ ਪ੍ਰਵਾਨ ਕਰ ਦੇਤਾ ਹੈ। ਬੜਾ ਮਹਾਂਪੁਰਖ ਹੈ। ਨਾਨਕ ਨਾਮ। ਜੋ ਕੋਈ ਦਰਸ਼ਨ ਕਰਦਾ ਹੈ ਸੋ ਨਿਹਾਲ ਹੋਤਾ ਹੈ। ਐਸੀ ਉਸਤਤ ਦੱਖਣ ਦੀ ਚਲੀ ਹੈ।'

ਕੁਡਾਪਾ ਦੇ ਆਸ-ਪਾਸ ਦੇ ਲੋਕੀਂ ਛਨਿਛਰ ਦੇਵਤੇ ਨੂੰ ਮੰਨਦੇ ਸਨ । ਛਨਿਛਰ ਕਰੂਪ ਤੇ ਆਪੂੰ ਕਿਰਤ ਕਰਨ ਯੋਗ ਨਹੀਂ ਸੀ। ਸੋ ਉਸ ਨੇ ਪੇਟ ਪਾਲਣ ਲਈ ਪ੍ਰਭੂ ਧਿਆਉਣਾ ਅਰੰਭ ਕੀਤਾ ਤੇ ਉਸ ਦੇ ਭਰਾ ਭਰਜਾਈਆਂ ਛਨਿਛਰ 'ਤੇ ਤਰਸ ਕਰਕੇ ਉਸ ਦੀ ਸੇਵਾ ਕਰਨ ਲੱਗੇ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਉਸ ਦੀ ਹੀ ਭਗਤੀ ਕਰੋ ਜਿਸ ਨੂੰ ਛਨਿਛਰ ਨੇ ਧਿਆਇਆ ਤੇ ਰਹਿਮ ਤੇ ਤਰਸ ਪਾਇਆ। ਫਿਰ ਜੋ ਸਭ ਤੋਂ ਘਟੀਆ ਪਹਰਣ ਲੈਂਦਾ ਰਿਹਾ ਹੈ ਤੇ ਚੰਗਾ ਲੈਣ ਦੀ ਸ਼ਕਤੀ ਜਿਸ ਵਿਚ ਨਹੀਂ ਹੈ ਉਸ ਤੋਂ ਕੀ ਮੰਗਦੇ ਹੋ? ਉਸ ਦੇ ਲਾਗੇ ਹੀ ਕਰਨੂਰ ਵਿਚ ਲੋਕੀਂ ਗਣੇਸ਼ ਦੇ ਪੁਜਾਰੀ ਸਨ। ਲੋਕਾਂ ਦੀ ਇਹ ਮਨੋਤ ਬਣੀ ਹੋਈ ਸੀ ਕਿ ਧਨ, ਧਰਤੀ ਪੁੱਤਰ, ਰਿਧੀ ਸਿਧੀ ਦੇਣ ਵਾਲਾ ਤੇ ਸਰਬ ਕਾਰਜ ਕਰਨ ਵਾਲਾ ਗਣੇਸ਼ ਹੈ। ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦਾ ਗਿਆਨ ਦਿੱਤਾ ਤੇ ਉਨ੍ਹਾਂ ਗਣੇਸ਼ ਦੀਆਂ ਚੌਂਕੀਆਂ ਉਤਾਰ ਸੁੱਟੀਆਂ।

ਕੁਡਾਪਾ ਤੋਂ ਪਾਲੀ ਪੁਰ ਪੁੱਜੇ ਜਿੱਥੇ ਜੋਗੀਆਂ ਦਾ ਪ੍ਰਸਿੱਧ ਮੱਠ ਹੈ। ਕੰਨ ਪਾਟੇ ਜੋਗੀ

97 / 237
Previous
Next