

ਉਥੇ ਰਹਿੰਦੇ ਸਨ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਗੋਰਖ ਦਾ ਭੇਖ ਧਾਰਨ ਲਈ ਕਿਹਾ ਤਾਂ ਗੁਰੂ ਜੀ ਨੇ ਬਿਬੇਕ, ਬੈਰਾਗ, ਖਿਮਾ, ਗਿਆਨ, ਸਿਮਰਨ, ਧਿਆਨ, ਦ੍ਰਿੜ੍ਹ ਵੀਚਾਰ ਤੇ ਏਕੰਕਾਰ 'ਤੇ ਯਕੀਨ ਰੱਖਣ ਲਈ ਬਚਨ ਕੀਤੇ। ਐਸਾ ਪ੍ਰਭਾਵ ਪਾਇਆ ਉਹਨਾਂ 'ਤੇ ਕਿ ਸਿੰਗੀ, ਸੇਲੀ ਛੱਡ ਕੇ ਸ਼ਬਦ ਗਾਉਣ ਲੱਗੇ।
ਮੰਗਲ ਨਾਥ ਨਾਲ ਭੇਂਟ ਵਾਰਤਾ: ਇਹ ਸੁਣ ਤੇ ਦੇਖ ਸਿੱਧਾਂ ਦੇ ਆਗੂ ਮੰਗਲ ਨਾਥ ਨੇ ਵੀ ਕਿਹਾ: ਸਿਧਾਂ ਦਾ ਬਲ ਸਭਨਾਂ 'ਤੇ ਰਿਹਾ ਹੈ। ਤੁੱਧ ਸਿਧਾਂ 'ਤੇ ਵੀ ਆਪਣਾ ਬਲ ਪਾਇਆ ਹੈ। ਤੁਸੀਂ ਵੱਡੇ ਸਚਿਆਰ ਪੁਰਖ ਹੈ। ਕ੍ਰਿਪਾ ਕਰਕੇ ਇਹ ਦੱਸੋ ਕਿ ਮਨ ਗਿਆਨ ਰਾਹੀਂ ਕਾਬੂ ਆ ਸਕਦਾ ਹੈ ਜਾਂ ਜੋਗ ਰਾਹੀਂ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ:
'ਆਤਮਕ ਦੁਸ਼ਟਾ ਇਕ ਐਸਾ ਪੰਖੀ ਹੈ ਜੋ ਦੋ ਖੰਭਾਂ ਦੀ ਸਹਾਇਤਾ ਨਾਲ ਉਡਾਰੀ ਲਗਾ ਸਕਦਾ ਹੈ। ਇਕ ਖੰਭ ਪ੍ਰੇਮ ਦਾ ਹੈ ਅਤੇ ਦੂਜਾ ਆਤਮ-ਸਾਧਨਾ ਦਾ। ਇਕ ਖੰਭ ਨਾਲ ਆਤਮਕ ਉਡਾਰੀ ਨਹੀਂ ਲੱਗਦੀ। ਜੋਗੀ ਜੋਗ ਸਾਧਨਾਂ ਰਾਹੀਂ ਪ੍ਰੇਮ-ਤਪੱਸਿਆ ਕਰਦੇ ਹਨ ਪਰ ਲਾਭ ਕੋਈ ਨਹੀਂ। ਗ੍ਰਹਿਸਤੀ ਸੇਵਾ ਤੇ ਉਪਾਸ਼ਨਾ ਰਾਹੀਂ ਮਨ ਸੱਚੇ ਸ਼ਬਦ ਗਿਆਨ ਵਿਚ ਇਸ਼ਨਾਨ ਕਰਕੇ ਹੀ ਨਿਰਮਲ ਹੋ ਸਕਦਾ ਹੈ. ਇਹ ਹੈ ਸੱਚਾ ਜੋਗ ਜਿਸ ਦੇ ਚਾਰ ਅੰਗ ਹਨ: ਸਤਿਸੰਗ ਸਮਦਮ (ਮਨ ਤੇ ਕਾਬੂ), ਸਤਿ ਤੇ ਸੰਤੋਖ।
ਆਪ ਜੀ ਜਿੱਥੇ ਦੱਖਣ ਦੇ ਲੋਕਾਂ ਨੂੰ 'ਪਤਿ ਵਿਣ ਪੂਜਾ, ਸਤਿ ਵਿਣ ਸੰਜਮ, ਜਤ ਵਿਣੁ ਕਾਹੇ ਜਨੇਊ' ਅਤੇ 'ਨਾਵਹੁ, ਧੋਵਹੁ, ਤਿਲਕ ਚੜਾਵਹੁ, ਸਚ ਵਿਣੁ ਸੋਚ ਨ ਹੋਈ' ਦਾ ਉਪਦੇਸ਼ ਦੇ ਰਹੇ ਸਨ, ਉਥੇ ਕਿਰਤ ਕਰਨ ਤੇ ਵੰਡ ਛਕਣ ਦਾ ਵੀ ਪ੍ਰਚਾਰ ਕਰਦੇ ਰਹੇ।
ਇਨਕਲਾਬੀ ਬਾਬਾ : ਝੁੱਗੀ ਝੋਪੜੀ ਸਾੜ ਨਵੀਂ ਬਸਤੀ ਉਸਾਰੀ-ਗਰੀਬੀ ਤੇ ਅਮੀਰੀ ਦਾ ਵੱਡਾ ਅੰਤਰ ਦੇਖ ਆਪ ਜੀ ਹੈਰਾਨ ਵੀ ਹੋਏ ਸਨ। ਪੁਰਾਤਨ ਜਨਮ ਸਾਖੀ ਅਨੁਸਾਰ ਉਹਨਾਂ ਇਕ ਬਸਤੀ ਨੂੰ ਜੋ ਅਤਿ ਕੁਚੀਲ, ਗੰਦੀ ਤੇ ਮਨੁੱਖਾਂ ਯੋਗ ਰਹਿਣ ਲਈ ਨਹੀਂ ਸੀ, ਆਪੂੰ ਹੱਥੀਂ ਅੱਗ ਲਗਾਈ ਸੀ । ਨਵਾਂ ਸੋਹਣਾ ਨਗਰ ਵਸਾਉਣ ਲਈ ਉਹਨਾਂ ਨੂੰ ਪ੍ਰੇਰਿਆ ਸੀ ਤੇ ਜਦ ਤੱਕ ਨਵੀਂ ਨਗਰੀ ਨਾ ਵੱਸ ਗਈ, ਉਹ ਅੱਗੇ ਨਾ ਗਏ। ਕੈਸਾ ਇਨਕਲਾਬੀ ਸੀ ਬਾਬਾ।
ਵੰਡ ਛਕਣਾ : ਪਾਲੀ ਪੁਰ (ਪਾਲੀ ਪੋਰਟ) ਹੀ ਜੋਗੀਆਂ ਨੇ ਗੁਰੂ ਜੀ ਦੇ ਵੰਡ ਛਕਣ ਦੇ ਆਦਰਸ਼ ਦੀ ਹਾਸੀ ਉਡਾਉਣ ਲਈ ਉਨ੍ਹਾਂ ਨੂੰ ਇਕ ਤਿਲ ਦਿੱਤਾ ਕਿ ਉਹ ਇਸ ਨੂੰ ਵੰਡ ਕੇ ਦਿਖਾਉਣ। ਗੁਰੂ ਨਾਨਕ ਦੇਵ ਜੀ ਨੇ ਉਸੇ ਸਮੇਂ ਤਿਲ ਨੂੰ ਦੋਰੀ (ਕੁੰਡੇ) ਵਿਚ ਪਾ ਡੰਡੇ ਨਾਲ ਘੋਟਣਾ ਅਰੰਭ ਕਰ ਦਿੱਤਾ ਅਤੇ ਜਲ ਰਲਾ ਕੇ ਸਾਰਿਆਂ ਨੂੰ ਵੰਡ ਦਿੱਤਾ। ਸਾਰਿਆਂ ਨੀਵੀਂ ਪਾ ਲਈ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ :
'ਤਬ ਦਿਆਲ ਵੇ ਤਿਲ ਕੋ ਲੀਓ।
ਲੈ ਕੁੰਡੀ ਸੈਟਾ ਮੈਥਨ ਕੀਉ।
ਆਪਣੇ ਹਾਥ ਦੀਓ ਵਰਤਾਇ,
ਸਭ ਨੇ ਪਤ੍ਰ ਭਰੇ ਲੀਲਾਇ। ੭।