

ਸਭ ਦੇਖ ਚਰਿਤ੍ਰ ਬਿਸਮ ਹੋਇ ਗਏ।
ਸਤਿਗੁਰ ਕੋ ਪਰਸੰਸਤ ਭਏ।
ਤੁਮ ਪਰਮ ਅਉਧੂਤ ਅਰ ਪਰਮ ਸੁਜਾਨ।
ਤੁਮ ਅਭੰਗਤ ਪੂਰਨ ਪਰਮ ਸੁਜਾਨ।
ਉਸ ਵੰਡ ਛਕਣ ਦੇ ਕੋਤਕ ਦੀ ਯਾਦ ਵਿਚ ਉਥੇ 'ਤਿਲ ਗੰਜੀ' ਗੁਰਦੁਆਰਾ ਵੀ ਹੈ। ਡੰਡਾ ਤੇ ਕੂੰਡਾ ਦੇ ਦਰਸ਼ਨ ਹੁੰਦੇ ਹਨ। ਉਥੋਂ ਦੀ ਬੋਲੀ ਵਿਚ ਡੰਡਾ ਨੂੰ ਕਤਾਲ ਕਹਿੰਦੇ ਹਨ ਇਸ ਲਈ 'ਕੂੰਡੀ ਕਤਾਲ' ਦੇ ਨਾਂ ਕਰਕੇ ਵੀ ਪ੍ਰਸਿੱਧ ਹੈ। ਉਥੋਂ ਗੁਰੂ ਜੀ ਤ੍ਰਿਪੂਰਤੀ, ਕਾਂਜੀਵਰਮ, ਜਿਸ ਨੂੰ ਦੱਖਣ ਦਾ ਬਨਾਰਸ ਵੀ ਕਹਿੰਦੇ ਹਨ, ਪਾਂਡੀਚਰੀ, ਤਜੋਰ ਤ੍ਰਿਚਨਾਪਲੀ, ਪਾਲਮਕੋਟ ਅਤੇ ਮਦੁਰਾਈ ਗਏ। ਇਹਨਾਂ ਸਾਰੀਆਂ ਥਾਵਾਂ 'ਤੇ ਮੰਦਰ ਤਲਾਬਾਂ ਕਿਨਾਰੇ ਹਨ। ਜਨਮ ਸਾਖੀ ਵਾਲੇ ਨੇ ਉਸ ਇਲਾਕੇ ਨੂੰ 'ਕੇਵਲ ਸਰੋਵਰ' 'ਦੱਖਣ ਦੀ ਧਰਤੀ' ਲਿਖਿਆ ਹੈ। ਧਰਮ ਮੰਦਰਾਂ ਵਿਚ ਧਰਮ ਤੋਂ ਦੂਰ ਲੋਕਾਂ ਨੂੰ ਦੇਖ ਕੇ ਆਪ ਜੀ ਨੇ ਬੜੇ ਦਿਲ ਚੀਰਵੇਂ ਸ਼ਬਦ ਨਾਲ ਉਹਨਾਂ ਨੂੰ ਧਰਮ 'ਤੇ ਤੁਰਨ ਲਈ ਕਿਹਾ। ਗੁਰੂ ਜੀ ਨੇ ਉਨ੍ਹਾਂ ਧਰਮ ਦੇ ਰਾਖਿਆ ਨੂੰ ਡੱਡੂਆਂ ਨਾਲ ਤੁਲਨਾ ਦਿੱਤੀ ਜੋ ਕੰਵਲ ਨਾਲ ਭਰੇ ਸਰੋਵਰ ਵਿਚ ਰਹਿ ਕੇ ਵੀ ਮਲ, ਜਾਲਾ ਤੇ ਗੰਦ ਹੀ ਖਾਂਦੇ ਹਨ। ਡੱਡੂ ਨੇ ਕਦੀ ਕੰਵਲ ਦੇ ਖੇੜੇ ਦਾ ਅਨੰਦ ਨਹੀਂ ਲਿਆ। ਨਿਰੇ ਮੰਦਰਾਂ ਵਿਚ ਜਾਂ ਲਾਗੇ ਰਹਿਣ ਨਾਲ ਤਾਂ ਕੁਝ ਨਹੀਂ ਮਿਲਦਾ, ਅਸਲ ਵਸਤੂ ਧਿਆਨ ਹੈ। ਚੰਦ ਕਿਥੇ ਹੈ ਤੇ ਕੁਮੀ ਫੁੱਲ ਕਿਥੇ ਹੈ ਪਰ ਚੰਦ ਦੇਖ ਕੇ ਕੁਮੀ ਖਿੜ ਜਾਂਦੀ ਹੈ। ਦੂਰੀਆਂ ਜਾਂ ਨਜ਼ਦੀਕੀਆਂ ਨਾਲ ਖੇੜੇ ਅਨੰਦ ਦਾ ਕੋਈ ਸੰਬੰਧ ਨਹੀਂ।
'ਦਾਦਰ ਤੂ ਕਬਹਿ ਨ ਜਾਨਸਿ ਰੇ॥
ਭਖਸਿ ਸਿਬਾਲੁ ਬਸਸਿ ਨਿਰਮਲ ਜਲ,
ਅੰਮ੍ਰਿਤ ਨ ਲਖਸਿ ਰੇ॥ ੧॥ ਰਹਾਉ॥
ਬਸੁ ਜਲ ਨਿਤ ਨਵਿਸਤੁ ਅਲੀਅਲ, ਮੇਰ ਚਚਾ ਗੁਨ ਰੇ ॥
ਚੰਦ ਕੁਮਦਨੀ ਦੂਰਹੁ ਨਿਵਸਸ, ਅਨਭਉ ਕਾਰਨ ਰੇ॥੨॥
(ਮਾਰੂ ਮਹਲਾ ੧, ਪੰਨਾ ੯੯੦)
ਮਦਰਾ ਤੋਂ ਰਮੇਸ਼ਵਰ ਪੁੱਜੇ। ਉਥੇ ਲੋਕਾਂ ਨੇ ਗਲਾ ਵਿਚ ਪੱਥਰ ਦੀਆਂ ਜੁੱਤੀਆਂ ਪਾਈਆਂ ਹੋਈਆਂ ਸਨ ਅਤੇ ਛਾਤੀ ਅਤੇ ਬਾਕੀ ਸਰੀਰ 'ਤੇ ਪੈਰਾਂ ਦੇ ਚਿੰਨ੍ਹ ਬਣਾਏ ਹੋਏ ਸਨ। ਉਹਨਾਂ ਲੋਕਾਂ ਦਾ ਯਕੀਨ ਹੈ ਕਿ ਰਾਮ ਚੰਦਰ ਜੀ ਨੇ ਜਿਵੇਂ ਪੱਥਰ ਤਾਰੇ ਸਨ ਇਵੇਂ ਹੀ ਉਨ੍ਹਾਂ ਦੇ ਚਰਨ-ਚਿੰਨ੍ਹ ਸਰੀਰ 'ਤੇ ਬਣਾਉਣ ਨਾਲ ਸਰੀਰ ਵੀ ਤਰ ਜਾਏਗਾ। ਗੁਰੂ ਮਹਾਰਾਜ ਨੇ ਸਮਝਾਇਆ ਕਿ ਰਾਮ ਅਸਥੂਲ ਸਰੀਰ ਨੂੰ, ਜਿਸ 'ਤੇ ਰਾਮ ਚੰਦਰ ਦੇ ਚਿੰਨ੍ਹ ਬਣਾਏ ਹਨ, ਪਾਰ ਨਹੀਂ ਲੈ ਜਾਂਦੇ। ਸਰੀਰ ਤਾਂ ਇਥੇ ਹੀ ਰਹਿ ਜਾਣਾ ਹੈ। ਨਾਮ, ਦਾਨ, ਦਇਆ, ਖਿਮਾ, ਤਪ. ਜਪ, ਸੰਤੋਖ, ਧਰਮ, ਭਗਤੀ ਤੇ ਭਜਨ ਹੀ ਸੂਖਮ ਜੀਵ ਨਾਲ ਜਾਂਦੇ ਹਨ। ਚਿੰਨ੍ਹ ਕੂੜੇ ਹਨ। ਉਥੋਂ ਦੇ ਮੁਖੀ ਰਾਮ ਭੱਜ ਨੇ ਗੁਰੂ
1. ਸਾਖੀ ਤਿਲਗੰਜੀ ਮੇ ਸਿਧੇ ਸਉ ਚਰਚਾ।