ਸੁਣੀ।
ਉਹ ਇਉਂ ਕਿਸੇ ਚਾਅ ਨਾਲ ਸੁੰਨ ਹੋ ਕੇ ਬਚਨ ਦੇ ਬੂਹੇ ਅੱਗੇ ਆ ਕੇ ਖੜ੍ਹ ਗਿਆ।
'ਏਹ ਸਾਲੇ ਦੋਵੇਂ ਈ ਠੇਠਰ ਐ, ਏਨ੍ਹਾਂ ਤੋਂ ਕੀ ਛਿੱਕੂ ਭਾਲਦੈਂ" ਬਲੌਰਾ ਕਿੰਨ੍ਹਾ ਚਿਰ ਭਵੰਤਰ ਕੇ ਗਲੀ ਵਿੱਚ ਖੜ੍ਹਾ ਰਿਹਾ ਤੇ ਫੇਰ ਪੈਰ ਹੇਠਾਂ ਮਾਰ ਕੇ ਜੁੱਤੀ ਝਾੜ ਦਿੱਤੀ। ਮੱਥੇ ਵਿੱਚ ਪਏ ਵੱਟ ਨੂੰ ਨਹੁੰ ਨਾਲ ਖੁਰਚੀ ਗਿਆ।
ਇੰਨੇ ਹੀ ਅੰਗਰੇਜ਼ ਚਾਦਰੇ ਦੇ ਦੋਵੇਂ ਲੜ ਹੱਥ ਵਿੱਚ ਫੜ੍ਹ ਕੇ, ਚੱਕਵੇਂ ਪੈਰੀ ਤੁਰਿਆ ਆਉਂਦਾ ਦਿਸ ਪਿਆ। ਉਹਦੇ ਪੈਰਾਂ ਨਾਲ ਧੂੜ ਜਵਾਂ ਨਹੀਂ ਸੀ ਉੱਡਦੀ, ਜਿਵੇਂ ਉਹਦੀ ਚਿੱਬੀ ਜੁੱਤੀ ਪੱਟਦੀ ਸੀ । ਉਹਦੇ ਤਾਜ਼ੇ ਕੱਢੇ ਖਤਾਂ ਕਰਕੇ ਗੱਲ੍ਹਾਂ ਵਿੱਚੋਂ ਲਾਲੀ ਭਾਅ ਮਾਰਦੀ ਸੀ।
ਉਹਨੂੰ ਨੇੜੇ ਆਉਂਦੇ ਨੂੰ ਵੇਖ ਕੇ, ਬਲੌਰੇ ਨੇ ਅੱਖ ਵਿੱਚ ਕਸੀਰ ਪੈ ਜਾਣ ਦਾ ਬਹਾਨਾ ਕੀਤਾ, ਤੇ ਝੱਗੇ ਦੇ ਪੱਲੇ ਨਾਲ ਅੱਖ ਬੰਦ ਕਰਕੇ ਮਲ੍ਹਣ ਲਗ ਪਿਆ। ਅੰਗਰੇਜ਼ ਨੇ ਦੂਰੋਂ ਹੀ ਵੇਖ ਕੇ ਸਾਰੀ ਗੱਲ ਸਮਝੀ ਤੇ ਦਲੀਲ ਦਿੱਤੀ, 'ਓਏ ਬਲੌਰ ਸਿਆਂ ਮਲੀ ਨਾ, ਨਹੀਂ ਤਾਂ ਆਨੇ ਚ ਰੜ੍ਹਕ ਬਾਹਲੀ ਪਊ-ਗੀ, ਵਿਖਾ-ਖਾਂ ਕਣ..’ ਫੇਰ ਉਹਦੀ ਪਲਕ ਨੂੰ ਪੁੱਠਾ ਕਰਕੇ ਜ਼ੋਰ ਨਾਲ ਫੂਕ ਮਾਰੀ। ਪੂਰੀ ਨਿਰਖ ਕਰਕੇ 'ਊਂ" ਹੂੰ... ਮੱਲਾ ਹੈ ਤੇ ਕੱਖ ਨੀਂ'
'ਹੂੰ-' ਬਲੌਰਾ ਕੁਝ ਬੋਲੇ ਬਿਨਾ ਹੀ ਉਹਦੇ ਨਾਲ ਅੱਖਾਂ ਝਪਕਦਾ ਤੁਰ ਪਿਆ। ਉਹਦੀ ਜੁੱਤੀ ਦੀ ਜਰਕ ਸੁਣਨ ਲਈ, ਆਪਣੇ ਪੰਜੇ ਘੁੱਟ ਕੇ ਤੁਰਨ ਲੱਗ ਪਿਆ, ਤਾਂ ਜੋ ਆਪਣੀ ਠਿੱਬੀ ਜੁੱਤੀ ਦੀ 'ਖੜੱਪ-ਖੜੱਪ' ਘੱਟ ਹੋ ਜਾਵੇ। ਐਸੀ ਜਰਕ ਉਹਨੂੰ ਅੱਧੀ ਰਾਤ ਨੂੰ ਗੂੜੀ ਨੀਂਦ ਵਿੱਚ ਪਏ ਅਜੈਵ ਦੇ ਸਾਹਾਂ ਵਿੱਚੋਂ ਵੀ ਸੁਣਾਈ ਦਿੰਦੀ। ਤੇ ਫੇਰ ਗੱਲ ਤੋਰੀ, 'ਭਲਾ ਐਂਤਕੀ ਕੈ ਘੁੰਮਾਂ ਨਰਮਾ ਠੋਕਤਾ ਬਾਈ'।
'ਆਪਾਂ' ਅੰਗਰੇਜ਼ ਨੇ ਅਗੂੰਠੇ ਨੂੰ ਥੁੱਕ ਲਗਾ ਕੇ ਸੇਲ੍ਹੀ ਦੇ ਅੱਗੇ ਨੂੰ ਢਿਲਕੇ ਵਾਲ ਤਾਅ ਦੇ ਕੇ ਪਿੱਛੇ ਕੀਤੇ, 'ਏਨਾ ਮਾਂਜਣਾਂ ਕਿੱਥੇ ਮੱਲਾ, ਕਲੀਏ ਆਲ਼ੇ ਖੇਤ ਚਾਰ ਕਿੱਲੇ ਨਰਮਾ ਤੇ ਬਾਕੀ ਡਿੱਗੀ ਆਲੇ ਟੱਕ ਚ ਸੱਤੇ ਕਿੱਲੇ ਧਾਈਂ ਕਰ-ਤੇ'।
ਬਲੌਰੇ ਨੇ ਸੱਜਾ ਹੱਥ ਢੁਹੀ ਪਿੱਛੇ ਕਰਕੇ, ਅਗੂੰਠੇ ਨਾਲ ਪੋਟਿਆਂ ਨੂੰ ਛੁਹ ਕੇ ਜੋੜ ਲਾ ਲਿਆ, 'ਸੱਤ ਤੇ ਚਹੁੰ ਹੋ-ਗੇ ਗਿਆਰਾਂ' ਫੇਰ ਵਲ਼ਾ ਬਣਾ ਕੇ ਅੱਗੇ ਪੁੱਛਿਆ, 'ਤਕੜਾਂ ਬਾਈ ਸਿਆਂ ਕੱਲਾ ਈ ਏਨੀ ਵਾਹੀ ਦਾ ਸੀਂਢ ਕੱਢੀ ਫਿਰਦੈਂ" ਗੱਲ ਕਰਦਾ ਹੋਇਆ ਉਹਦੇ ਮੂੰਹ ਵੱਲ ਵੀ ਵੇਖਦਾ।
'ਦੇਹ ਚ ਏਨਾ ਤੰਤ ਕਿੱਥੇ, ਕੱਲੇ ਦੇ ਹੱਡ ਖੇਲੇ ਹੋ ਜਾਂਦੇ ਐ, ਸੀਰੀ ਰਜਾਇਆ ਬੰਸੀ ਘੱਚਾ' ਛੱਪੜੀ ਵਿੱਚੋਂ ਪਸਲੇਟੇ ਮਾਰ ਕੇ, ਲਿੱਬੜ ਕੇ ਆਉਂਦੀ ਗਾਂ ਵੇਖ ਕੇ, ਉਹ ਕਿਸੇ ਦੇ ਘਰ ਦੇ ਕੋਲ ਕਾਉਲੇ ਨਾਲ ਲੱਗ ਕੇ ਖੜ ਗਏ। ਕਿਤੇ ਚਿੱਕੜ ਦੇ ਛਿੱਟੇ ਨਾ ਪਾ ਦੇਵੇ।