Back ArrowLogo
Info
Profile

'ਹਟਾ ਢਾਂਡੀ" ਬਲੌਰੇ ਨੇ ਮੁੱਕੀ ਵੱਟ ਕੇ ਫੋਕਾ ਦਾਬਾ ਦਿੱਤਾ, 'ਮੁੰਡਾ ਤੇਰਾ ਚੋਬਰ ਹੋਣਾ ਸੁੱਖ ਨਾਲ, ਓਨੂੰ ਵੀ ਲੱਗਦੇ ਹੱਥੀਂ ਹਾਲੀ ਕੱਢ-ਲੈ, ਬਾ-'ਚ ਛੜਾਂ ਮਾਰੂ'।

'ਓਅ ਤਾਂ ਹਾਲੇ ਤੀਜੀ ਜਮਾਤ ਚ ਭੜਾਈ ਕਰਦੈ, ਏਨੀ ਬੁੱਕਤ ਨ੍ਹੀ ਬਈ ਖੇਤਾਂ ਚ ਮੱਥਾ ਮਾਰੇ' ਮੂੰਹ ਅੱਗੇ ਪੁੱਠਾ ਹੱਥ ਕਰਕੇ ਛਿੱਕ ਮਾਰੀ, 'ਓਦੇ ਲਈ ਭੌਣਾ ਬਨੌਣ ਚੱਲਿਆਂ ਟੇਕ ਤਖਾਣ ਕੋਲ...।

'ਮੰਵੀ ਓਧਰ ਈ ਟੇਕ ਵੰਨੀ ਚੱਲਿਆਂ, ਮੰਜੇ ਦੀਆਂ ਪੱਚਰਾਂ ਘੜੌਣ ਲਈ...' ਉਹਦੇ ਨਾਲ ਲੰਮੀ ਵਾਟ ਕਰਨ ਲਈ ਬਲੌਰੇ ਨੇ ਕਿਹਾ, 'ਚਲ ਸੀਗਾ ਹੋ ਗਿਆ'।

*** *** ***

ਅੰਗਰੇਜ਼ ਨੂੰ ਜੋਹ ਕੇ ਵੇਖਣ ਲਈ ਸਭ ਤੋਂ ਪਹਿਲਾਂ ਬਲੌਰੇ ਨੇ ਵੱਟਾਂ ਤੇ ਉੱਘੇ ਖੱਬਲ ਤੇ ਸਪਰੇ ਕਰਨ ਲਈ, ਡਰੰਮੀ ਮੰਗੀ। ਤੂੜੀ ਵਾਲੇ ਕੋਠੇ ਵਿੱਚੋਂ ਡਰੰਮੀ ਚੁੱਕ ਕੇ, ਜਦੋਂ ਉਹਨੇ ਮੋਢਿਆਂ ਉੱਤੋਂ ਦੀ ਵੱਧਰੀਆਂ ਕਸ ਲਈਆਂ, ਤਾਂ ਸੀਨੇ ਵਿੱਚ ਸਾਂਝ ਮੱਚ ਪਈ। ਹੱਥਾਂ ਵਿੱਚ ਕੁਝ ਮਰਜ਼ੀ ਦਾ ਉੱਗ ਪਿਆ। ਪਰ ਘਾਹ ਵੀ ਕਦੇ ਪਾਣੀ ਵਿੱਚ ਡੁੱਬ ਮਰੇ ਨੇ ।

ਫੇਰ ਖੇਤ ਦੀ ਸਾਂਝੀ ਵੱਟ ਤੇ ਸਪਰੇ ਕਰਦੇ ਬਲੌਰੇ ਨੇ ਖਾਲ ਦੀ ਅੱਸੀ ਤੇ ਤੁਰੀ ਆਉਂਦੀ ਦੀਸਾਂ ਦੀ ਚਾਲ ਨੂੰ ਵੇਖਿਆ ਤਾਂ ਦੰਗ ਰਹਿ ਗਿਆ। ਉਹ ਹਿੱਕ ਤਾਣ ਕੇ ਬੰਦਿਆਂ ਵਾਂਗ ਹੱਥ ਹਿਲਾਉਂਦੀ ਹੋਈ ਤੁਰੀ ਆ ਰਹੀ ਸੀ। ਸਿਰ ਤੇ ਰੱਖੇ ਭੱਤੇ ਵਾਲ਼ੇ ਛਾਬੇ ਨੂੰ ਬਿਨਾ ਹੱਥ ਪਾਏ, ਉਹਨੇ ਛਾਲ ਮਾਰ ਕੇ ਲੱਕ ਜਿੰਨੀ ਡੂੰਘੀ ਖ਼ਾਲੀ ਟੱਪੀ, ਜੀਹਨੂੰ ਬੰਦੇ ਚੁੱਕ ਪੈਣ ਤੇ ਡਰ ਤੋਂ ਬੰਨ੍ਹ ਉੱਤੋਂ ਦੀ ਲੰਘਦੇ ਸੀ, ਤਾਂ ਬਲੌਰਾ ਅੱਖਾਂ ਅੱਡ ਕੇ ਰਹਿ ਗਿਆ। ਚਿੱਤ ਵਿੱਚ ਖੁਸ਼ੀ ਨੇ ਬੜੁੱਚੀ ਪਾਈ।

ਦੀਸਾਂ ਜਦ ਵੀ ਪਾਣੀ ਦੇ ਕਿਨਾਰੇ ਤੁਰਦੀ ਹੁੰਦੀ ਤਾਂ ਨਾਲ ਖੜੇ ਰੁੱਖਾਂ ਦੇ ਪੱਤੇ ਤੋੜ ਕੇ ਪਾਣੀ ਵਿੱਚ ਤਾਰਦੀ ਰਹਿੰਦੀ। ਕੋਈ ਡੁੱਬਦਾ ਹੋਇਆ ਕੀੜਾ-ਮਕੌੜਾ ਏਨ੍ਹਾਂ ਦੇ ਸਹਾਰੇ ਨਾਲ ਜਾਨ ਬਚਾ ਕੇ ਕਿਨਾਰੇ ਲੱਗ ਸਕੇ।

ਦੀਸਾਂ ਵੱਲ ਗਹੁ ਨਾਲ ਵੇਖੀ ਗਿਆ ਤੇ ਡਰੰਮੀ ਨੂੰ ਗੇੜਨ ਵਾਲਾ ਹੱਥ ਮੱਲੋ- ਜ਼ੋਰੀ ਖੱਬੀ ਮੁੱਛ ਤੇ ਆ ਕੇ ਟਿਕ ਗਿਆ। ਬੁੱਲ੍ਹਾਂ ਤੇ ਹਾਸੀ ਦੀ ਬਰੀਕ ਲਕੀਰ ਖਿੱਚੀ ਗਈ। ਉਹਦੀ ਧੌਣ ਸੱਜੇ ਮੋਢੇ ਵੱਲ ਝੁਕੀ ਤੇ ਅਕਾਸ਼ ਵਿੱਚ ਚਮਕ ਰਹੇ ਸੂਰਜ ਨਾਲ ਮੱਥਾ ਲੱਗ ਗਿਆ। ਉਹਨੇ ਪੈਂਦੀ ਧੁੱਪ ਕਰਕੇ ਵੀ ਅੱਖਾਂ ਨਹੀਂ ਸੀ ਬੰਦ ਕੀਤੀਆਂ। ਸਗੋਂ ਘੂਰ ਵੱਟੀ ਗਿਆ, ਜਿਨ੍ਹਾਂ ਚਿਰ ਸੂਰਜ ਬੱਦਲਾਂ ਦੇ ਪਿੱਛੇ ਨਹੀਂ ਹੋ ਗਿਆ। ਉਹਨੂੰ ਕਾਫ਼ੀ ਚਿਰ ਕੁਝ ਨਹੀਂ ਵਿਖਾਈ ਦਿੱਤਾ। ਜਦੋਂ ਨੂੰ ਕੁਝ ਦਿਸਣ ਲੱਗਿਆ, ਓਦੋਂ ਦੀਸਾਂ ਕੋਲ ਆ ਗਈ ਸੀ।

ਦੀਸ਼ਾਂ ਨੇ ਭੱਤੇ ਵਾਲ਼ਾ ਛਾਬਾ ਉਹਦੇ ਕੋਲ ਰੱਖ ਕੇ, ਟਾਹਲੀ ਦੀ ਲਮਕ ਰਹੀ ਲਗਰ ਤੋਂ ਪੱਤਾ ਤੋੜ ਕੇ, ਹੱਥ ਦੀ ਮੁੱਠੀ ਮੀਚ ਕੇ ਉੱਤੇ ਰੱਖ ਲਿਆ ਤੇ ਜ਼ੋਰ ਨਾਲ ਦੂਜਾ ਹੱਥ ਮਾਰ ਕੇ ਪਟਾਕਾ ਪਾ ਦਿੱਤਾ। ਪਟਾਕਾ ਸੁਣ ਕੇ ਪੰਛੀਆਂ ਦੀ ਉਡਾਰ ਉੱਡ ਗਈ।

25 / 106
Previous
Next