Back ArrowLogo
Info
Profile

'ਦੀਸਾਂ ਭੈਣ, ਤੇਰੀ ਠੂਣੇ ਖਾਂਦੀ ਤੋਰ ਤੋਂ ਲੱਖਣ ਸਹਿਜੇ ਈ ਲੱਗਦੈ, ਹੁਣ ਤੂੰ ਕੱਲੀ ਨੀ ਰਹੀ, ਆਵਦੇ ਚ ਕਿਸੇ ਹੁਰ ਨੂੰ ਵੀ ਲੁਕਾਈ ਬੈਠੀ ਐਂ" ਲੱਸੀ ਵਾਲੀ ਡੋਲਣੀ ਦਾ ਕੁੰਡਾ ਫੜ੍ਹ ਕੇ ਕੋਲ ਬਣੀ ਦੀਸਾਂ ਦੀ ਪੈੜ੍ਹ ਨਾਲ ਹੋਈ ਪੱਧਰੀ ਥਾਂ ਤੇ ਰੱਖ ਲਿਆ।

ਦੀਸਾਂ ਨੇ ਵੱਟ ਤੇ ਉੱਗੇ ਇੱਟ-ਸਿੱਟ ਦੇ ਬੂਝੇ ਨਾਲੋਂ ਪੱਤਾ ਤੋੜ ਕੇ ਮੂੰਹ ਵਿੱਚ ਪਾ ਲਿਆ। ਕੌੜ ਮੰਨ ਕੇ ਪਿਚਕਾਰੀ ਨਾਲ ਪਰ੍ਹੇ ਪੁਲਾਂਗ ਤੱਕ ਥੁੱਕ ਦਿੱਤਾ, ਤੇ ਬੋਲੀ, 'ਵੀਰੇ ਤੂੰ ਸੁੱਖੇ ਦੀ ਦਾਤਣ ਤਾਂ ਕਰ-ਲੀ' ਤਾੜੀ ਮਾਰ ਕੇ ਹੱਸ ਪਈ। ਧੌਣ ਵਿੱਚ ਪਾਈ ਕਾਲੀ ਲੋਂਗ-ਤਵੀਤੀ ਕੌਢੇ ਨਾਲ ਲੱਗ ਕੇ ਤਣੀ ਗਈ।

ਉਹਨੇ ਥੁੱਕ ਦੀ ਦੂਰੀ ਵੇਖ ਕੇ ਕਿਹਾ, 'ਤੇਰੇ ਬੋਲਣ ਚ ਤਾਂ ਕੀ, ਤੇਰੇ ਸਾਹ ਲੈਣ ਚ ਵੀ ਮੈਨੂੰ ਕਿਸੇ ਓਪਰੇ ਬੰਦੇ ਦਾ ਝੌਲਾ ਪੈਂਦਾ...'

ਦੀਸਾਂ ਨੇ ਚੁੰਨੀ ਦੇ ਲੜ ਨਾਲ ਬੰਨ੍ਹੀ ਪੁੜੀ ਖੋਲ੍ਹ ਕੇ ਫੜਾ ਦਿੱਤੀ, ਜੀਹਦੇ ਚ ਲੱਸੀ-ਦਹੀਂ ਚ ਪਾਉਣ ਲਈ ਕਾਲਾ-ਲੂਣ ਸੀ। ਤੇ ਫੇਰ ਆਪ ਈ ਲੂਣ ਦੀ ਚੂੰਡੀ ਭਰ ਕੇ ਲੱਸੀ ਚ ਪਾਉਂਦੀ ਬੋਲੀ, 'ਵੀਰੇ ਜਵਾਨੀ ਹੁੰਦੀ ਈ ਐਵਜੀ ਸ਼ੈਅ ਏ, ਬੰਦਾ ਟਟਿਆਣੇ ਨਾਲ ਕੇੜ੍ਹਾ ਭਾਂਬੜ ਨਾ ਬਾਲਦੇ'।

'ਤਾਂਹੀ ਤਾਂ ਐਸ ਵਾਰ ਮੇਰੇ ਰੱਖੜੀ ਬੰਨ੍ਹਣੀ ਭੁੱਲ-ਗੀ, ਹਿੱਕ ਚ ਕੋਈ ਢਾਡਾ ਚੰਦ ਈ ਚਾੜ੍ਹੀ ਬੈਠੀ ਐਂ" ਪਦੀਨੇ ਤੇ ਮਰੂਏ ਦੀ ਚੱਟਣੀ ਨਾਲ ਰੋਟੀ ਮਿੱਸੀ ਕਰਕੇ ਦੰਦੀ ਵੱਢੀ ਤੇ ਬੋਲਿਆ, 'ਹੁਣ ਤੂੰ ਆਵਦੀ ਜੁਅਰਤ ਨਾਲ ਜਿਉਂ ਸਕਦੀ ਐਂ, ਬੌਤ ਤੌਰ ਬਦਲ ਗਈ ਐਂ, ਪਰ ਭੈਣੇ ਉਹ ਹੈ ਕੌਣ? ਮੈਥੋਂ ਕਾਹਦੀ ਲੁੱਕ ਐ..

'ਆਪੇ ਬੁੱਜ-ਲਾ' ਦੀਸਾਂ ਲੱਤ ਤੇ ਲੱਤ ਰੱਖ ਕੇ ਵੱਟ ਨਾਲ ਬਾਂਹ ਪਰਨੇ ਬਹਿ ਗਈ ਤੇ ਪੈਰ ਹਿਲਾਈ ਗਈ।

ਦੀਸਾਂ ਨੇ ਕਿੰਨੇ ਦੁਨੀਆਵੀ ਜੰਜਾਲ ਤੜ੍ਹਾਗੀ ਵਾਂਗ ਲਾਹ ਕੇ ਸੁੱਟ ਦਿੱਤੇ ਸੀ, ਜਿੰਨ੍ਹਾਂ ਨੂੰ ਬਲੌਰਾ ਪਾਰਖੂ ਅੱਖ ਨਾਲ ਸਹਿਜੇ ਈ ਵੇਖ ਸਕਦਾ ਸੀ। ਫੇਰ ਨਾ ਸਮਝੀ ਵਿੱਚ ਮੋਢੇ ਚਾੜ ਕੇ, ਬੁੱਲ੍ਹ ਵਿੰਗੇ ਕਰਕੇ ਕਿਹਾ, 'ਮੇਰੀ ਤਾਂ ਭੈਣੇ ਭਿਆਂ'।

ਜੂਠੇ ਭਾਂਡੇ ਦੀਸਾਂ ਨੇ ਡੋਲਣੀ ਵਿੱਚ ਧਰ ਕੇ, ਉੱਤੇ ਢੱਕਣ ਰੱਖ ਕੇ ਮੁੱਕੀ ਮਾਰੀ, 'ਏਹ ਜ਼ਰੂਰੀ ਤਾਂ ਨਈਂ ਵੀਰ, ਜੀਹਨੂੰ ਮੈਂ ਜਾਣਦੀ ਹੋਵਾਂ ਓਨੂੰ ਤੂੰ-ਵੀ ਜਾਣੇ, ਬਹੁਤ ਕੁਛ ਕੱਲਾ ਆਵਦਾ ਈ ਹੁੰਦੈ, ਰੱਬ ਤੋਂ ਵੀ ਲਕੋਅ ਕੇ ਰੱਖਣਾ ਪੈਂਦਾ, ਜੇ ਏਹ ਕੁਛ ਕਿਸੇ ਨੂੰ ਪਤਾ ਲੱਗ-ਜੇ ਬੰਦਾ ਥਾਵੇਂ ਮਿੱਟੀ ਹੋ ਜਾਂਦੈ...'।

'ਮੈਂ ਏਨਾ ਗੰਦਾ ਨੀ, ਕੇ ਤੇਰੇ ਚਾਵਾਂ ਨੂੰ ਲਾਬੂੰ ਲਾਵਾਂ, ਦੱਸ ਦੇ ਝੱਲੀਏ ਆਪਾਂ ਤਾਂ ਇੱਕ ਹੱਡ-ਮਾਸ ਦੇ ਪਟੋਲੇ ਬਣੇ ਆਂ' ਬਲੌਰੇ ਨੇ ਉਹਦਾ ਕੰਨ ਫੜ੍ਹ ਕੇ ਮਰੋੜ ਦਿੱਤਾ। 'ਹਈ..' ਤਾਂ ਉਹਦੀ ਚੀਖ਼ ਨਿਕਲ ਗਈ। ਪੀੜ ਦੀ ਝਾਲ ਝੱਲਣ ਲਈ ਦੰਦਾਂ ਹੇਠ ਜੀਭ ਦੱਬ ਲਈ। ਧੌਣ ਤਣ ਕੇ ਪੂਰੀ ਦੂਣ ਸਵਾਈ ਹੋ ਗਈ।

ਦੀਸਾਂ ਕੰਨ ਛੁਡਾ ਕੇ ਚਾਰ ਕਰਮਾਂ ਦੀ ਦੂਰੀ ਤੇ ਜਾ ਖੜੀ, ਤੇ ਅਗੂੰਠਾ ਵਿਖਾ ਕੇ ਬੋਲੀ, 'ਨਈਂ ਦੱਸਣਾ, ਜੇ ਸਾਰਾ ਕੁਛ ਤੈਨੂੰ ਵੀ ਪਤਾ ਲੱਗ ਗਿਆ ਫੇਰ ਦੀਸਾਂ

26 / 106
Previous
Next