ਕਰਕੇ ਖੜ ਗਈ, 'ਵੀਰ ਭਲਾਂ ਏਹ ਅਣਖ਼ ਕੀ ਬਲਾ ਹੁੰਦੀ ਐ'।
'ਅਣਖ...' ਕਿੰਨਾ ਚਿਰ ਉਹਦੀ ਪਿੱਠ ਤੇ ਕਿਸੇ ਸਰਾਲ ਵਾਂਗ ਕੌਡੀਆਂ ਲਾ ਕੇ ਚੜ੍ਹਦੀ ਗੁੱਤ ਵੱਲ ਵੇਖੀ ਗਿਆ ਤੇ ਫੇਰ ਕਿਸੇ ਜਵਾਬ ਦੀ ਉਡੀਕ ਵਿੱਚ ਪਾਵੇ ਨਾਲ ਟੰਗੇ ਕੁੱਜੇ ਵੱਲ ਵੇਖਣ ਲੱਗ ਪਿਆ।
ਦੀਸਾਂ ਆਪਣੇ ਮੰਜੇ ਤੇ ਬਿਸਤਰਾ ਵਿਛਾ ਕੇ ਸੌਂ ਗਈ।
ਉਹ ਫੇਰ ਜ਼ਿਦ ਕਰਕੇ ਪੈਰਾਂ ਭਾਰ ਮੰਜੇ ਤੇ ਕੁੱਜੇ ਵੱਲ ਮੂੰਹ ਕਰਕੇ ਬਹਿ ਗਿਆ ਤੇ ਬੋਲਿਆ, 'ਬਾਈ ਕੁੱਜਿਆ, ਮੇਰੇ ਵਿੰਹਦੇ-ਵਿੰਹਦਿਆਂ ਦੀਆਂ ਗੱਲਾਂ, ਜਾਣੀ ਦੀ ਬਾਬੇ ਨਰਸਿਉਂ ਨੂੰ ਕਿਸੇ ਨੇ ਬਾਰਾਂ-ਬੀਟੀ ਖੇਡਦੇ ਹੋਇਆਂ ਗਾਲ੍ਹ ਕੱਢ-ਤੀ, ਬੈਸ ਓਹ ਘਰੇ ਆ ਗਿਆ, ਲੋਕਾਂ ਦੀ ਚੁੱਕ ਚ ਆ ਕੇ ਓਨੇ ਬਖਤੌਰ ਨੂੰ ਮਾਰਤਾ ਸੀਗਾ, ਦੋਵੇਂ ਘਰ ਈ ਪੱਟੇ-ਗੇ, ਓਨ੍ਹਾਂ ਦੀ ਪਿੱਛੋਂ ਵੀ ਤੀਜੀ ਪੀੜ੍ਹੀ ਰਲਦੀ ਸੀ, ਸਮਝਿਆ ਕੇ ਨ੍ਹੀ, ਜਾਣੀ ਇੱਕੋ ਨੱਕੇ ਦੇ ਪਾਣੀ ਸੀ..'।
ਉਹਨੇ ਕੁੱਜੇ ਵਿੱਚ ਬੱਜਰੀ ਦੀ ਲੱਪ ਪਾ ਕੇ ਜ਼ੋਰ ਨਾਲ ਹਿਲਾਇਆ, ਕੰਨ ਲਾ ਕੇ ਅਵਾਜ਼ ਸੁਣੀ ਤੇ ਫੇਰ ਬੋਲਿਆ, 'ਹਾ-ਹੋ ਠੀਕ ਸਮਝੇ, ਬੀ ਓਨਾਂ ਦਾ ਦਾਦਾ ਇੱਕ ਸੀਗਾ, ਲੋਕ ਸੱਥਾਂ ਚ ਬਹਿ ਕੇ ਆਂਦੇ, ਏਹ ਤੇ ਅਣਖ਼ ਪਿੱਛੇ ਘਰ ਪੱਟਿਆ ਗਿਐ, ਖ਼ਰ ਅਣਖ਼ ਤੇ ਉਹ ਕਾਹਦੀ ਸੀ, ਜਾਂ ਫੇਰ ਬਾਬਾ ਜਲੌਰ ਸਿਉ ਆਂਦਾ ਹੁੰਦਾ ਸੀਗਾ, ਬੀ ਜਿਦੋਂ ਗੁਰੂ ਸਾਬ ਕੋਲ ਪੰਡਤ ਆਏ ਨਾ, ਬੀ ਔਰੰਗਜੇਵ ਧੱਕੇ-ਮੁੱਕੀ ਨਾਲ ਸਾਡੀ ਧਰਮ ਬਦਲੀ ਕਰਨ ਨੂੰ ਫਿਰਦੈ, ਤਾਂ ਗੁਰੂ ਸਾਬ੍ਹ ਨੇ ਓਨ੍ਹਾਂ ਲਈ ਆਵਦੇ ਪ੍ਰਾਣ ਕਿਲ੍ਹੇ ਚ ਜਾ ਕੇ ਤਿਆਗ ਤੇ, ਸੀਸ ਲੁਹਾ-ਤਾ'।
ਫੇਰ ਕੁੱਜੇ ਨੂੰ ਖੜਕਾ ਕੇ ਬੋਲਿਆ, 'ਨਈਂ ਖਾਨੇ ਪਈ, ਲੈ ਸੁਣ, ਜੇ ਗੁਰੂ ਸਾਬ ਚਾਹੁੰਦੇ ਨਾ ਕੁੱਜਿਆ, ਉਹ ਹਿੰਦੂਆਂ ਤੇ ਸਿੱਖਾਂ ਨਾਲ ਰਲ ਕੇ ਸਿੱਧੀ ਟੱਕਰ ਵੀ ਲੈ ਸਕਦੇ ਸੀਗੇ' ਇਕ ਉਂਗਲ ਅਕੜਾ ਕੇ ਹੁੱਜ ਮਾਰੀ ਹਵਾ ਵਿੱਚ, 'ਪਰ ਨਈਂ', ਕਿਉਂ ਕੇ ਦੋਵੇਂ ਬੰਨਿਓਂ ਲੋਕਾਂ ਦੇ ਘਰ ਉਜੜਦੇ ਸੀਗੇ ਜਾਣੀ... ਜਾਣੀ ਉਜਾੜੇ ਤੋਂ ਬਚਾਅ ਕਰਨ ਲਈ ਕਿਸੇ ਦੇ ਵਸੇਬੇ ਲਈ ਉਨ੍ਹਾਂ ਨੇ ਕੁਰਬਾਨੀ ਦੇ-ਤੀ, ਏਹ ਸੀ ਅਣਖ਼ ਫੇਰ, ਬਾਬੇ ਨਰ ਸਿਉ ਆਲਾ ਤਾਂ ਨਿਰਾ ਹੰਕਾਰ ਈ ਸੀ, ਹੰਕਾਰ ਚ ਦੋਏ ਧਿਰਾਂ ਉਜੜ ਜਾਂਦੀਆਂ, ਅਣਖ਼ ਚ ਵਸੇਬਾ ਹੁੰਦੈ, ਵਸੇਬਾ ਕੀ ਆਹਨਾ ਫੇਰ...।
ਕੁੱਜੇ ਵੱਲ ਗਹੁ ਨਾਲ ਵੇਖਿਆ ਤਾਂ ਉਹਦਾ ਮੂੰਹ ਥੋੜ੍ਹਾ ਜਿਹਾ ਕਿਸੇ ਸਹਿਮਤੀ ਵਿੱਚ ਹੱਸਦਾ ਲੱਗਿਆ। ਉਹਦੇ ਅੰਦਰ ਕਿਸੇ ਫੈਸਲੇ ਨੇ ਪੱਕਾ ਰੂਪ ਧਾਰ ਲਿਆ। ਸਾਰੇ ਫ਼ਿਕਰਾਂ ਨੂੰ ਤਰਕ ਨਾਲ ਖਰਾ-ਖੋਟਾ ਕਰ ਦਿੱਤਾ। ਕੁੱਜੇ ਵਿੱਚੋਂ ਬੱਜਰੀ ਦੀਆਂ ਰੋੜ੍ਹੀਆਂ ਕੱਢ ਕੇ ਜੇਬ ਵਿੱਚ ਪਾ ਲਈਆਂ। ਫੇਰ ਪਾਵੇ ਤੇ ਟੰਗ ਕੇ, ਲੱਤਾਂ ਨੂੰ ਬੰਲਾਂਗੜੀ ਪਾ ਕੇ ਮੰਜੇ ਤੇ ਵੱਖੀ ਪਰਨੇ ਲੇਟ ਗਿਆ। ਪਰ ਸੋਚਾਂ ਵਿੱਚ ਵੀ ਉਹ ਮੜੰਗਾ ਲੱਭਣ ਦੀ ਵਿਉਂਤ ਬਣਾਈ ਗਿਆ।
ਚਾਨਣੀ ਰਾਤ ਵਿੱਚ ਘਰ ਵਿੱਚ ਪਈ ਹਰ ਸ਼ੈਅ ਘਸਮੈਲੀ ਜਿਹੀ ਦਿਸਦੀ ਸੀ। ਸੱਜਰ ਸੂਈ ਬੱਕਰੀ ਨੂੰ ਕਿੱਲੇ ਤੋਂ ਖੋਲ੍ਹ ਕੇ ਆਪਣੇ ਪਾਵੇ ਨਾਲ ਬੰਨ੍ਹ ਲਿਆ, ਕਿਤੇ ਪਿੰਡ ਦੇ ਅਵਾਰਾ ਕਤੀੜ ਦੰਦ ਲਾ ਮਾਰ ਜਾਣਾ। ਚਿਹਰੇ ਨੂੰ ਦੋਵਾਂ ਹੱਥਾਂ ਦੀਆਂ