Back ArrowLogo
Info
Profile

ਤਲੀਆਂ ਨਾਲ ਪਲੋਸਿਆ ਤੇ ਫੇਰ ਰਸੋਈ ਵਿੱਚ ਪਈ ਝਲਾਣੀ, ਵਿੱਚੋਂ ਰੋਟੀਆਂ ਚੱਕ ਕੇ ਵਿਹੜੇ ਵਿੱਚ ਥਾਲੀ ਚ ਪਾ ਕੇ ਰੱਖ ਦਿੱਤੀਆਂ। ਨਾਲ ਹੀ ਇੱਕ ਠੀਕਰਾ ਪਾਣੀ ਦਾ ਭਰ ਕੇ ਰੱਖ ਕੇ ਬੋਲਿਆ, 'ਆ ਲੋ ਬੀ ਪਿੰਡ ਦੇ ਰਾਖੇ-ਓ..' ਤੇ ਮੰਜੇ ਤੇ ਆ ਕੇ ਪੈ ਗਿਆ।

ਇਉਂ ਅੱਧੀ ਰਾਤ ਬੀਤ ਗਈ।

ਅੱਧੀ ਰਾਤ ਨੂੰ, ਕਿਸੇ ਨੇ ਗੁਦੈਲੇ ਹੇਠ ਪਏ ਜਿਸਤੀ ਲੋਹੇ ਦੇ ਕਾਪੇ ਨੂੰ ਚੱਕ ਕੇ ਚਾਦਰੇ ਦੀ ਡੱਬ ਵਿੱਚ, ਲੱਕ ਪਿੱਛੇ ਟੰਗ ਲਿਆ ਤੇ ਸਾਫੇ ਦਾ ਮਡਾਸਾ ਮਾਰ ਕੇ ਗਲੀ ਵਿੱਚ ਆ ਗਿਆ। ਚਾਨਣੀ ਰਾਤ ਵਿੱਚ ਉਹਦਾ ਪਰਛਾਵਾਂ ਵੀ ਬਿੜਕ ਲੈਂਦਾ ਆ ਰਿਹਾ ਸੀ। ਉਹਨੂੰ ਭੁਲੇਖਾ ਲੱਗਿਆ ਜਿਵੇਂ ਦੱਬੇ ਪੈਰੀਂ ਕੋਈ ਪਿੱਛਾ ਕਰ ਰਿਹਾ। ਖੂਹ ਕੋਲ ਖੜ੍ਹ ਕੇ, ਜੁੱਤੀ ਵਿੱਚੋਂ ਗਲੀ ਦਾ ਠਰਿਆ ਰੇਤਾ ਝਾੜ ਕੇ ਪਿੱਛੇ ਭਉਂ ਕੇ ਵੇਖਿਆ, ਤੇ ਫੇਰ ਤਸੱਲੀ ਕਰਕੇ ਬਲੌਰੇ ਦੇ ਘਰ ਵਾਲੀ ਵੀਹੀ ਮੁੜ ਗਿਆ। ਮੋੜ ਮੁੜਦੇ ਸਾਰ ਹੀ ਉਹਦੀ ਤੋਰ ਹੌਲੀ ਪੈ ਗਈ। ਹੱਥ ਪਿੱਛੇ ਕਰਕੇ ਡੱਬ ਵਿੱਚ ਤੁੰਨੇ ਕਾਪੇ ਨੂੰ ਫੜ੍ਹਿਆ ਤਾਂ ਹੱਥ ਦੀਆਂ ਉਂਗਲਾਂ ਨੂੰ ਕਾਂਬਾ ਛਿੜ ਗਿਆ।

ਗੀਝੇ ਵਿੱਚੋਂ ਚਾਂਦੀ ਦੀ ਡੱਬੀ ਕੱਢ ਕੇ, ਚੀਚੀ ਦੇ ਨਹੁੰ ਨਾਲ ਵਿੱਚੋਂ ਛੋਲੇ ਦੇ ਦਾਣੇ-ਭਰ ਅਫੀਮ ਦਾ ਮਾਵਾ ਵੱਟ ਕੇ, ਥੁੱਕ ਝੱਗ ਨਾਲ ਅੰਦਰ ਡਕਾਰ ਲਿਆ। ਜਿਵੇਂ-ਜਿਵੇਂ ਏਸ ਮਾਵੇ ਦਾ ਅਸਰ ਨਾੜ-ਨਾੜ ਵਿੱਚ ਘੁਲੀ ਗਿਆ, ਉਹ ਪੱਕੇ ਪੈਰੀਂ ਹੁੰਦਾ ਗਿਆ। ਕਾਪੇ ਦੀ ਧਾਰ ਅੱਗੇ ਨਾਲੋਂ ਤਿੱਖੀ ਹੁੰਦੀ ਜਾਪੀ। ਬੂਹੇ ਅੱਗੇ ਖੜ੍ਹ ਕੇ ਉਹਨੇ ਚਾਰੇ ਪਾਸੇ ਵੇਖਿਆ ਤੇ ਫੇਰ ਜ਼ੋਰ ਨਾਲ ਕੋਇਲ ਦੀ ਕੂਕ ਮਾਰੀ। 'ਘੂ- ਊ..ਕੂ. ਹੂ.. ਉਹਦੀ ਕੂਕ ਸੁਣ ਕੇ ਮੰਜੇ ਤੇ ਜਾਗੋ-ਮੀਚੀ ਪਈ ਦੀਸਾਂ ਉੱਠ ਕੇ ਬਹਿ ਗਈ। ਪਾਵੇ ਕੋਲ ਪਏ ਤੌੜੇ ਦੇ ਚੱਪਣ ਨਾਲ ਜ਼ੋਰ ਦੀ ਖੜਾਕ ਕੀਤਾ ਤੇ ਫੇਰ ਅਜੈਬ ਅਤੇ ਨਸੀਬੋ ਦੇ ਘੂਕ ਸੁੱਤੇ ਹੋਣ ਦਾ ਪੱਕਾ ਕਰ ਕੇ, ਜਦ ਨੰਗੇ ਪੈਰੀਂ ਮੰਜੇ ਤੋਂ ਉੱਠ ਕੇ ਵਿਹੜੇ ਵਿੱਚ ਆਈ, ਤਾਂ ਬਲੌਰੇ ਨੂੰ ਮੰਜੇ ਤੋਂ ਖੜ੍ਹਾ ਵੇਖ ਕੇ, ਸੁਸਰੀ ਬਣ ਕੇ ਥਾਂਏ ਛਾਪਲ ਗਈ। ਉਹਦੇ ਦਿਲ ਦੀ ਨਾ ਕੋਈ ਧੜਕਣ ਵੱਧ ਹੋਈ, ਸਗੋਂ ਬੁੱਲ੍ਹਾਂ ਤੇ ਚੁੱਪ ਹਾਸੀ ਦੀ ਲਕੀਰ ਵਾਹੀ ਗਈ।

ਕੰਧ ਉੱਤੋਂ ਦੀ ਕਿਸੇ ਦੇ ਚੜ੍ਹਣ ਦੀ ਖੜਾਕ ਸੁਣ ਕੇ, ਬਲੌਰੇ ਨੇ ਰੂੜ੍ਹੀ ਦੇ ਕੁੱਪ ਕੋਲ ਪਈ ਦੋ-ਕੁ ਟੰਬਿਆਂ ਦੀ ਪੌੜੀ ਚੱਕ ਕੇ, ਕੰਧ ਨਾਲ ਬੋਚ ਕੇ ਲਾ ਦਿੱਤੀ। ਤੇ ਆਪ ਡੱਬੀ ਵਿੱਚੋਂ ਸੀਖ਼ ਕੱਢ ਕੇ ਪੂਰੀ ਤਿਆਰੀ ਨਾਲ, ਕਾਉਲੇ ਕੋਲ ਛਹਿ ਕੇ ਬਹਿ ਗਿਆ। ਕੰਧ ਓਤਦੀ ਚੜ੍ਹ ਕੇ ਉਹ ਪੌੜੀ ਉਤਰ ਘਰ ਦੇ ਖੁੱਲ੍ਹੇ ਵਿਹੜੇ ਵਿੱਚ ਆ ਕੇ ਖੜ੍ਹ ਗਿਆ ਤੇ ਮੰਜੇ ਉੱਤੇ ਬੈਠੀ ਦੀਸਾਂ ਨੂੰ ਵੇਖ ਕੇ ਚਾਅ ਨਾਲ ਹੁੱਬ ਗਿਆ। ਇੰਨੇ ਈ ਬਲੌਰੇ ਨੇ ਅੱਖ ਦੇ ਫਰੱਕੇ ਵਿੱਚ ਡੱਬੀ ਨਾਲ ਸੀਖ ਘਸਾ ਕੇ ਬਾਲ ਲਈ ਤੇ ਉਹਦੇ ਮੂੰਹ ਕੋਲ ਕਰਕੇ ਪਛਾਣ ਕੱਢ ਲਈ। ਉਹਨੂੰ ਮੁੜ੍ਹਕੇ ਦੀ ਕੱਚੀ ਤਰੇਲੀ ਚੜ੍ਹ ਗਈ।

'ਘੀਚਰਾ ਓਏ ਤੂੰ, ਆਜਾ ਆਜਾ ?' ਥੋੜ੍ਹਾ ਜਿਹਾ ਹੱਸ ਕੇ ਆਪਣੇ ਮੰਜੇ ਵੱਲ ਤੁਰ ਪਿਆ, 'ਦੋ ਦਿਨ ਹੋ-ਗੇ ਦੀਸਾਂ ਨੂੰ ਪੁੱਛੀ ਜਾਂਦਿਆਂ ਬੀ ਕੌਣ ਐ, ਕੀਹਨੂੰ ਛਪਲਾਈ ਬੈਠੀਂ ਐ, ਐਂਵੇ ਪੈਰਾਂ ਦੇ ਪੌਡੇ ਘਸਾਈ ਜਾਨਾ, ਅੱਗੇ ਤੋਂ ਸਿੱਧਾ ਹੀ ਆ

32 / 106
Previous
Next