ਗੇੜਾ ਦਿੱਤਾ।
ਘੀਚਰ ਨੇ ਹੱਥ ਵਿੱਚ ਫੜ੍ਹੀ ਕੌਲੀ ਵਿੱਚੋਂ ਪਾਣੀ ਦੀ ਇੱਕ ਘੁੱਟ ਹੋਰ ਭਰੀ। ਸੰਘ ਵਿੱਚੋਂ ਖਹਿ ਕੇ ਲੰਘਦੇ ਪਾਣੀ ਦੀ ਅਵਾਜ਼ ਆਈ, 'ਗੜੂੰ..!'
'ਜਰ ਤੂੰ ਤਾਂ ਪਤੰਦਰਾ ਪਾਣੀ ਦੇ ਈ ਚਿੱਬ ਕੱਢੀ ਜਾਨੈਂ, ਨਿਬਾ ਕਰੇਂਗਾ ਐਦ੍ਹੇ ਨਾਲ ਕੇ ਨਈਂ" ਅੱਗੋਂ ਕੋਈ ਸੁਰ-ਜਵਾਬ ਨਾ ਦਿੰਦਾ ਵੇਖ ਕੇ ਬਲੌਰੇ ਨੇ ਕਚਿਆਈ ਮੰਨੀ। ਡੱਬੀ ਵਿੱਚੋਂ ਸੀਖ ਬਾਲ ਕੇ ਉਹਦੇ ਮੂੰਹ ਕੋਲ ਕਰਕੇ, ਬਦਲ ਰਹੇ ਤੇਵਰ ਵੇਖਣ ਲੱਗ ਪਿਆ। ਸਮਝ ਨਹੀਂ ਪਈ, ਉਹਦੇ ਮੂੰਹ ਨੂੰ ਏਨਾ ਮੁੜ੍ਹਕਾ ਈ ਆ ਗਿਆ ਸੀ ਕਿ ਉਹ ਰੋ ਰਿਹਾ ਸੀ। ਦੂਜੀ ਸੀਖ਼ ਬਾਲ੍ਹੀ ਤਾਂ ਘੀਚਰ ਨੇ ਉਹਦੀ ਲਾਟ ਅੱਗੇ ਆਪਣੇ ਹੱਥ ਦੀ ਹਥੇਲੀ ਕਰ ਲਈ। ਲਾਟ ਨੇ ਉਹਦੀ ਤਲੀ ਦਾ ਮਾਸ ਸਾੜ ਦਿੱਤਾ। ਸੇਕ ਨਾਲ ਹੁੰਦੀ ਪੀੜ ਨੂੰ ਦੰਦਾਂ ਹੇਠ ਜਬ ਘੁੱਟ ਕੇ ਸਹਿ ਲਿਆ।
'ਜਾ ਭਾਜਾ ਐਥੋਂ ਸੌਰਿਆ ਮੈਥੋਂ ਹੋਰ ਹਯਾ ਲੁਹਾਏਂਗਾ, ਤੈਨੂੰ ਡੀਕੀ ਜਾਂਦੀ ਐ" ਸੁਆਤ ਵੱਲ ਇਸ਼ਾਰਾ ਕਰ ਦਿੱਤਾ। ਘਰ ਆਏ ਜੀਅ ਨੂੰ ਇਉਂ ਰੁੱਖਾ ਨਹੀਂ ਸੀ ਬੋਲਣਾ ਚਾਹੀਦਾ, ਏਸ ਗੱਲ ਤਾਂ ਆਪਣੇ ਤੇ ਰਹਿ-ਰਹਿ ਕੇ ਗੁੱਸਾ ਵੀ ਆ ਰਿਹਾ ਸੀ।
ਮੰਜੇ ਤੋਂ ਖੜ੍ਹੇ ਹੋਏ ਘੀਚਰ ਦਾ ਰੁਖ ਗਲੀ ਵੱਲ ਹੋਇਆ ਵੇਖ ਕੇ ਉਹਨੇ ਛੇਤੀ ਨਾਲ ਕਿਹਾ, 'ਏਧਰ ਨ੍ਹੀ ਐਧਰ ਬੈਠੀ ਐ, ਦਬਵੇਂ ਪੈਰੀਂ ਜਾਈਂ, ਅੱਬਲੀ ਤਾਂ ਜੋੜੇ ਲਾਹ ਕੇ ਹੱਥੀਂ ਫੜ੍ਹ-ਲੈ, ਐਵੇਂ ਜੁੱਤੀ ਜਰਕੂ, ਆਸ਼ਕ ਤੇ ਚੋਰ ਦੇ ਪੈਰੀਂ ਜੁੱਤੀ ਜਰਕੀ ਮਾੜੀ ਹੁੰਦੀ ਐ', ਧੌਣ ਲੰਮੀ ਕਰਕੇ ਮੰਜਿਆਂ ਤੋਂ ਘੋਖਵੀਂ ਨਿਗ੍ਹਾ ਮਾਰੀ, 'ਪਰ ਬੇਬੇ- ਬਾਪੂ ਹੋਰੀਂ ਸੌਂ-ਗੇ ਹੋਣੇ ਆਂ, ਫੇਰ ਵੀ ਡਰ-ਡੁੱਕਰ ਚੰਗਾ ਹੁੰਦਾ, ਬੰਦਾ ਹੁਸ਼ਿਆਰ ਜਿਹਾ ਰਹਿੰਦਾ, ਹੂੰ, ਓਨ੍ਹਾਂ ਤੋਂ ਪਰਦਾ ਰੱਖਿਆ ਜੇ' ਖੱਬੀ ਬਾਂਹ ਮੋੜ ਕੇ ਪਾਸਾ ਲੈ ਕੇ ਪੈ ਗਿਆ।
ਘੀਚਰ ਨੇ ਡੱਬ ਵਿੱਚ ਕਾਪਾ ਕੱਢ ਕੇ ਹੱਥ ਚ ਜਚਾ ਕੇ ਫੜ੍ਹ ਲਿਆ । ਧਾਰ ਤੇ ਉਂਗਲ ਫੇਰੀ। ਚਾਨਣੀ ਵਿੱਚ ਉਹ ਅੱਗ ਦੇ ਫਾਲੇ ਵਾਂਗ ਮਘਿਆ। ਕਾਪਾ ਉਹਦੇ ਮੰਜੇ ਦੀ ਬਾਹੀ ਨਾਲ ਰੱਖ ਕੇ, ਪਰੇ ਨੂੰ ਤੁਰ ਗਿਆ।
*** *** ***
ਚਾਨਣੀ ਨਾਲ ਘੀਚਰ ਦਾ ਇੱਕ ਪਰਛਾਵਾਂ ਅੰਦਰ ਮੰਜਿਆਂ ਤੱਕ ਫੈਲਿਆ ਸੀ। ਪਰ ਦੀਵੇ ਦੇ ਚਾਨਣ ਨੇ ਇੱਕ ਗਾੜਾ ਪ੍ਰਛਾਵਾਂ ਬਾਹਰ ਵਿਹੜੇ ਵਿੱਚ ਧੱਕ ਕੇ ਖਿਲਾਰ ਦਿੱਤਾ ਤੇ ਨਾਲ ਈ ਅੰਦਰ ਪਿਆ ਪਰਛਾਵਾਂ ਫਿੱਕਾ ਵੀ ਕਰ ਦਿੱਤਾ। ਦੀਸਾਂ ਨੇ ਆਲੇ ਵਿੱਚ ਪਈ ਪੋਟਲੀ ਦੀ ਪੀਂਡੀ ਗੰਢ ਦੰਦਾਂ ਨਾਲ ਖੋਲ੍ਹ ਕੇ ਵਿੱਚੋਂ ਸੰਧੂਰ ਦੀ ਡੱਬੀ ਕੱਢ ਲਈ। ਡੱਬੀ ਦਾ ਢੱਕਣ ਖੋਲ੍ਹ ਕੇ, ਖੱਬਾ ਪੈਰ ਚੁਗਾਠ ਦੇ ਅੰਦਰ ਤੇ ਸੱਜਾ ਪੈਰ ਬਾਹਰ ਰੱਖ ਕੇ ਖੜ੍ਹੇ ਘੀਚਰ ਅੱਗੇ, ਸਿਰ ਤੋਂ ਚੁੰਨੀ ਲਾਹ ਕੇ ਜਾ ਖੜ੍ਹੀ। ਦੀਵੇ ਦੀ ਲਾਟ ਕੰਬੀ ਤਾਂ ਦਾਣਿਆਂ ਦੀ ਬੋਰੀ ਤੇ ਪੈਂਦਾ ਦੀਸਾਂ ਦਾ ਪਰਛਾਵਾਂ ਟੇਢਾ ਜਿਹਾ ਘੀਚਰ ਦੇ ਪਰਛਾਂਵੇ ਵਿੱਚ ਘੁੱਲ ਗਿਆ। ਅਕਸ ਥੋੜ੍ਹਾ ਜਿਹਾ ਹੋਰ ਗੂੜ੍ਹਾ ਹੋ ਗਿਆ।
'ਸਾਡਾ ਏਹ ਸਾਕ ਹਰਿਕ ਰਵੈਤ ਤੋਂ ਬਾਗੀ ਐ, ਕਿਸੇ ਤੌਰ ਚ ਬੱਜ ਕੇ ਨਹੀਂ