ਵੱਲਾਂ, ਰੱਜ-ਰੱਜ ਡੋਲੇਂਗਾ' ਬੈਠਕ ਦੇ ਬੂਹੇ ਕੋਲ ਬਣੇ ਰੌਸ਼ਨਦਾਨ ਵਿੱਚ ਹੱਥ ਮਾਰ ਕੇ 'ਡੀਟੀ ਆਲਨ ਲਿਫਾਫਾ' ਚੁੱਕ ਕੇ ਬਾਹਰ ਲੈ ਆਇਆ। ਜੀਹਨੂੰ ਨਿੰਮ ਦੇ ਮੁੱਡ ਵਿੱਚ ਲੱਗੇ ਕੀੜਿਆਂ ਦੇ ਭੌਣ ਤੇ ਭੁੱਕ ਦਿੱਤਾ, 'ਤਪਾਂ ਈ ਮਾਰਿਆ ਏਨ੍ਹਾਂ...'।
ਬਲੌਰਾ ਉਹਦੀ ਏਸ ਹਰਕਤ ਵੱਲ ਕਚੀਚੀ ਭੰਨ੍ਹ ਕੇ ਵੇਖਣ ਲੱਗ ਪਿਆ। ਭੌਣ ਉੱਤੇ ਨਸੀਬੋ ਨਿੱਤ ਈ ਦੋ ਵੇਲੇ, ਆਟੇ ਦੀ ਲੱਪ ਪਾ ਕੇ ਖੈਰ-ਸੁੱਖ ਮੰਗਦੀ ਸੀ। ਅੰਗਰੇਜ਼ ਨੇ ਡੀਟੀ ਪਾਉਂਦੇ ਹੋਇਆਂ ਉਹਦੇ ਨਾਲ ਅੱਖ ਨਹੀਂ ਰਲਾਈ, ਨਹੀਂ ਤਾਂ ਸ਼ਾਇਦ ਉਹ ਇੰਜ ਨਾ ਕਰਦਾ। ਤੇ ਬੋਲਿਆ, 'ਧਾਈਆਂ ਨੇ ਪੜਤਾ ਨੀ ਪੌਣਾ, ਨਿੱਤ ਤੇਲ ਫੂਕਣਾ ਕੇੜ੍ਹਾ ਸੌਖਾ' ਫੇਰ ਜਦ ਅੱਖ ਚੁੱਕੀ ਤਾਂ ਉਹਨੂੰ ਬਲੌਰੇ ਦਾ ਇੰਜ ਘੂਰੀ ਵੱਟ ਕੇ ਵੇਖਣਾ ਆਪਣੀ ਕੀਤੀ ਜਾ ਰਹੀ ਗੱਲ ਦੀ ਹੇਠੀ ਲੱਗੀ, ਤਾਂ ਉਹਦੇ ਬੋਲ ਕੁਰਖ਼ਤ ਹੋ ਗਏ, 'ਨਿੱਕੀ ਸੁੱਕੀ ਬੰਦਿਆਈ ਦੀ ਔਕਾਤ ਨੀ ਧਾਈਂ ਲੌਣੇ ਪੈਲੀਆਂ ਛੱਡ-ਛੱਡਾ ਕੇ ਭੱਜਣ-ਗੇ..'।
ਬਲੌਰੇ ਨੂੰ ਪਿੱਛਲੀ ਗੱਲ ਛਿੱਲਤ ਵਾਂਗ ਪੁੜ ਗਈ। ਹਿੱਕ ਵਿੱਚ ਬਲਦੇ ਭੰਬੂਕੇ ਨਾਲ ਰੱਸੇ ਨੂੰ ਏਨੀ ਜ਼ੋਰ ਨਾਲ ਘੁੱਟਿਆ, ਕਿ ਉਹਦੀ ਤਲੀ ਵਿੱਚ ਚੀਗ ਪੈ ਗਈ।
ਥਾਪੇ ਦੀ ਥਾਂਏ ਹੱਥਾਂ ਨਾਲ ਲੀੜ੍ਹੇ ਧੋਂਦੀ ਹੋਈ ਮੂਰਤੀ ਨੇ ਲੱਗਦੇ ਹੱਥ ਗਵਾਹੀ ਭਰੀ, 'ਖ਼ੱਫਣ ਜੋਗੇ ਪੈਸੇ ਨੀ ਰਹੇ ਜੱਟਾਂ ਕੋਲ, ਉਹ ਵੀ ਆੜ੍ਹਤ ਤੋਂ ਗੂਠਾ ਲਾ ਕੇ ਲਿਔਣਾ ਪੈਂਦਾ' ਅੱਖਾਂ ਥੋੜ੍ਹੀਆਂ ਜਿਹੀਆਂ ਮੀਚ ਲਈਆਂ ਕਿਤੇ ਸਾਬਣ ਦੀ ਝੱਗ ਨਾ ਪੈ ਜਾਵੇ।
ਉਹ ਦੋਵੇਂ ਜਾਣੇ ਉਹਦੀ ਰੀਝ ਨੂੰ ਘੇਰਾ ਪਾਈ ਖੜ੍ਹੇ ਸੀ।
ਬਲੌਰੇ ਨੇ ਵਹਿੜਕੇ ਦੇ ਬੰਨ੍ਹ ਉੱਤੋਂ ਦੀ ਥੁੱਕ ਦਿੱਤਾ, ਚਿੱਤ ਟਿਕਾਣੇ ਆ ਗਿਆ, 'ਕਰਦਾਂ ਰਾਏ...! ਮੂੰਹ ਵਿੱਚੋਂ ਟਿੱਚ ਦੀ ਪਟਾਕ ਅਵਾਜ਼ ਕੱਢੀ ਤਾਂ ਵਹਿੜਕੇ ਨੇ ਫੇਰ ਕੰਨ ਤੋਂ, ਧੌਣ ਨਿਵਾਂ ਕੇ ਗੱਡੀ ਸਿੱਟ ਦਿੱਤੀ। ਉਹ ਜੋਤ ਬੰਨ੍ਹਣੀ ਭੁੱਲ ਗਿਆ ਸੀ।
'ਰਈ ਤਾਂ ਨੰਗ ਕਰਦੇ ਹੁੰਦੇ ਆ, ਟਰੈਕਟ ਤੋਂ ਲੈ ਕੇ ਸੰਦ-ਸੱਪੇ ਤਾਂਈ ਏਸ ਘਰ ਦਾ ਤੇਰਾ, ਸਵ ਕੁਛ ਦਾਤੇ ਦਾ ਦਿੱਤਾ ਵਿਐ, ਨਾਲੇ ਮੱਲਾ ਅਹੀਂ ਕੇੜ੍ਹਾ ਰੱਖਣ ਲਈ ਦੇਣਾ, ਵਰਤ-ਲੀਂ ਫੇਰ ਕੇੜ੍ਹਾ ਕੁਛ ਘੱਸ-ਜੂ ਖੀਰ ਨੂੰ ਹੋਣਾ ਤਾਂ ਮਿੱਟੀ ਐ.. ਮੂਰਤੀ ਨੇ ਕੁੜਤੇ ਨੂੰ ਫੋਕੇ ਪਾਣੀ ਵਿੱਚ ਭਿਉਂ ਕੇ, ਗੋਡਿਆਂ ਦੇ ਸੰਨ੍ਹ ਵਿੱਚ ਦੱਬ ਕੇ ਵੱਟ ਚਾੜ ਕੇ ਨਿਚੋੜ ਦਿੱਤਾ, 'ਸਾਨੂੰ ਤਾਂ ਥਫਾਕ ਆਲਾ ਬੰਦਾ ਚਾਈਦੈ, ਦੁਖਦੇ-ਸੁਖਦੇ ਵੇਲ਼ੇ ਪਿੱਛੋਂ ਘਰ ਦੀ ਟਿੰਡ-ਫੌੜੀ ਸਾਂਭੇ-'।
'ਬਾਪੂ ਮਰੇ ਤੋਂ ਕਿਤੇ ਸਾਕ-ਸਕੀਰੀ ਚ ਚੰਗੂ ਜਾਇਆ ਈ ਨਹੀਂ ਗਿਆ, ਸੰਘੀ ਨੂੰ ਪਿਆ ਘਰ ਦਾ ਸੰਗਲ ਨੀ ਢਿੱਲ੍ਹਾ ਹੁੰਦਾ-ਗਾ, ਰੱਬ ਦਾ ਜੋ ਵੀ ਕੌੜਾ ਭਾਣਾ, ਪਰ ਜੇ ਚਾਰ ਵੀਰ ਸੀਗਾ ਕਰਨ ਆਲੇ ਹੋਣ ਤਾਂ ਏਹ ਵੀ ਮਿੱਠੇ ਹੋ ਜਾਂਦੇ ਐ, ਬਲੌਰ ਸਿਆਂ' ਉਹਨੇ ਪਿੰਜਣੀ ਤੇ ਚੜੇ ਕੀੜ੍ਹੇ ਨੂੰ ਲੱਤ ਹਿਲਾ ਕੇ ਝਾੜਿਆ, ਜਿੰਨ੍ਹਾ ਨੇ ਆ ਕੇ ਦੰਦੀ ਵੱਢੀ ਸੀ।
ਇਹ ਕੀੜਾ ਭੌਣ ਵਿੱਚੋਂ ਬਚ ਕੇ ਜਿਵੇਂ ਬਦਲਾ ਲੈਣ ਆਇਆ ਸੀ । ਬਲੌਰੇ ਨੇ ਫੇਰ ਸਖ਼ਤੀ ਨਾਲ ਉਹਦੇ ਵੱਲ ਵੇਖਿਆ, ਗਲਤੀ ਆਪ ਕਰਕੇ ਭਾਣਾ ਰੱਬ ਦਾ