Back ArrowLogo
Info
Profile
ਇਹ ਮੁਅਜਿਜ਼ਾ ਢਾਈ ਸੌ ਬਰਸ {ਕਲਗੀਧਰ ਜੀ ਨੇ ਅੰਮ੍ਰਿਤ ਛਕਾ ਕੇ ਖਾਲਸਾ ੧੬੯੯ ਈ (੧੭੫੬ ਬਿ) ਨੂੰ ਸਜਾਇਆ ਸੀ} ਹੋਏ ਤਾਂ ਦਾਨਿਆਂ ਦੇ ਸਿਰਮੌਰ ਗੁਰੂ ਜੀ ਨੇ ਕਰਕੇ ਦਿਖਾਇਆ ਸੀ। ਕਾਸ਼ ਹਿੰਦੂ ਓਦੋਂ  ਸਮਝਦੇ ਤੇ ਮਾਲਕ ਦੀ ਆਵਾਜ਼ ਸੁਣਦੇ ਤਾਂ ਢਾਈ ਸੌ ਬਰਸ ਅੱਜ ਤੋਂ ਪਹਿਲਾਂ ਸੁਤੰਤ੍ਰ ਤੇ ਸੁਖੀ ਹੋ ਗਏ ਹੁੰਦੇ। ਓਹ ਪਿਆਲਾ, ਜੋ ਗੁਰੂ ਨੇ ਅਮੁੱਲ ਦਿੱਤਾ ਸੀ, ਵੇਲੇ ਸਿਰ ਨਾ ਲਿੱਤਾ। ਅੱਜ ਢਾਈ ਸੇ ਸਾਲ ਦੇ ਦੁਖੜੇ ਮੁੱਲ ਵਜੋਂ ਭਰਕੇ ਹੁਣ ਆਪ ਉਸੇ ਰਾਹੇ ਪੈ ਰਹੇ ਹਨ।

ਕਲਗੀਆਂ ਵਾਲੇ ਦੀ ਕਰਾਮਾਤ ਵੇਖੋ, ਉਹਨਾਂ ਦੇ ਬਚਨਾਂ ਦੀ ਸਤ੍ਹਾ ਵੇਖੋ। ਪੰਥ ਵਿਚ ਦੋ ਬੀਰ ਬਹਾਦਰ ਜੱਸਾ ਸਿੰਘ ਨਾਮ ਦੇ ਹੋਏ ਹਨ, ਇਕ ਇਸ ਗੁਰੂ ਕੇ ਲਾਲ ਵਾਲੀ ਜਾਤ ਵਿਚੋਂ ਸਿੰਘ ਸਜੇ, ਦੂਸਰੇ ਕਾਰੀਗਰ ਜ਼ਾਤ ਵਿਚੋਂ। ਦੂਸਰਿਆਂ ਦਾ ਨਾਮ ਰਾਮਗੜ੍ਹੀਏ ਪਿਆ ਜੋ ਖਾਲਸੇ ਦੇ ਪਹਿਲੇ ਕਿਲ੍ਹੇ ਰਾਮਗੜ੍ਹ ਦੇ ਕਿਸੇ ਸੰਬੰਧ ਤੋਂ ਵੱਜਿਆ ਤੇ ਆਪ ਰਾਮਗੜ੍ਹੀਆ ਮਿਸਲ ਦੇ ਸਨਮਾਨ ਜੋਗ ਬਾਨੀ ਹੋਏ। ਪਹਿਲੇ ਜੱਸਾ ਸਿੰਘ ਜੀ ਆਪਣੇ ਪਿੰਡ ਦੇ ਨਾਂ ਤੋਂ ਆਹਲੂਵਾਲੀਏ ਕਹਾਏ। ਇਹ ਸਰਦਾਰ ਬਾਬੇ ਬੰਦੇ ਤੋਂ ਕੁਛ ਚਿਰ ਮਗਰੋਂ ਦੁਖਾਂ ਦੇ ਸਮੇਂ ਤੇ ਪਿਛਲੇ ਦਿਨਾਂ ਵਿਚ ਕਰੜੇ ਕਸ਼ਟਾਂ ਵਿਚੋਂ ਪੰਥ ਸੇਵਾ ਦੇ ਸਮੇਂ ਹੋਏ ਹਨ। ਬਾਬੇ ਬੰਦੇ ਤੋਂ ਬਾਦ ਸਿੱਖਾਂ ਦਾ ਪਹਿਲਾ ਕਾਮਯਾਬ ਜਥੇਦਾਰ ਆਪ ਨੂੰ ਸਮਝਣਾ ਚਾਹੀਏ। ਆਹਲੂਵਾਲੀਆ ਮਿਸਲ ਦੇ ਕਪੂਰਥਲੇ ਘਰਾਣੇ ਦੇ ਵਡੇ ਆਪ ਹੀ ਸਨ। ਆਪ ਦੇ ਆਤਮਕ ਪ੍ਰਭਾਵ ਦਾ ਪੰਥ ਵਿਚ ਉਹ ਸਨਮਾਨ ਸੀ ਕਿ ਵੱਡੇ ਵੱਡੇ ਸਿੰਘ ਆਪ ਤੋਂ ਅੰਮ੍ਰਿਤ ਛਕਣਾ ਫਖਰ ਸਮਝਦੇ ਸਨ। ਖੱਤ੍ਰੀ ਬ੍ਰਾਹਮਣ ਤਕ ਸਿੱਖੀ ਵਿਚ ਆਉਣ ਵਾਲੇ ਪ੍ਰੇਮੀ ਬਾਬਾ ਜੀ ਤੋਂ ਅੰਮ੍ਰਿਤ ਛਕਣ ਨੂੰ ਲੋਚਿਆ ਕਰਦੇ ਸਨ। ਇਹ ਹੈ ਜ਼ਾਹਰੀ ਕਰਾਮਾਤ "ਗੁਰੂ ਕੇ ਲਾਲ" ਦੇ ਵਰ ਦੇਣ ਵਾਲੇ ਦੀ {ਕਲਗੀਆਂ ਵਾਲੇ ਦੀ ਇਸ ਕਰਾਮਾਤ ਦਾ ਜਿਸ ਮੁੱਲ ਜਾਚਣਾ ਹੋਵੇ ਓਹ ਯੂ.ਪੀ. ਵਿਚ ਇਕ ਦੌਰਾ ਕਰਕੇ ਕਲਾਲਾਂ ਨਾਲ ਵਰਤਾਉ ਨੂੰ ਦੇਖੇ), ਜਿਸ ਦੇ ਨਿਵਾਜੇ ਗੁਰੂ ਕੇ ਲਾਲ ਦੋ ਹੱਥੋਂ ਹੋਰ ਜਾਤੀਆਂ ਨੇ ਅੰਮ੍ਰਿਤ ਛਕ ਕੇ ਖਾਲਸਾ ਧਰਮ ਧਾਰਨ ਕੀਤਾ।

12 / 50
Previous
Next