ਭਰਾ ਕਿੰਨਾ ਚੰਗਾ ਹੈ! ਜਦੋਂ ਉਹ ਬੋਲਦਾ ਹੈ, ਉਸ ਦੀ ਆਤਮਾ ਵਿਚੋਂ ਜੀਵਨ-ਦਾਇਕ ਸ਼ਹਿਦ ਵਹਿ ਤੁਰਦਾ ਹੈ। ਉਹ ਸਾਦੇ, ਮਿੱਠੇ ਸ਼ਬਦਾਂ ਨਾਲ ਕਈ ਸਦੀਆਂ ਨੂੰ ਰੰਗ ਦਿੰਦਾ ਹੈ। ਆਪਣੇ ਪਿਆਰ ਸਮਰਪਣ ਲਈ ਨਿਸ਼ਚਿਤ ਸ਼ਰਤਾਂ ਨੂੰ ਨਜ਼ਰ ਅੰਦਾਜ਼ ਕਰਕੇ, ਮੇਰਾ ਨਾਂ ਤਕ ਲੈਣ ਤੋਂ ਬਿਨਾਂ ਹੀ ਉਹ ਭਰਾ ਇੰਜ ਸਮਰਪਣ ਕਰ ਦਿੰਦਾ ਹੈ, ਜਿਵੇਂ ਕਿ ਦਰਿਆ ਆਪਣਾ ਆਪਾ ਪਸ਼ੂ-ਪੰਛੀ ਅਤੇ ਮਨੁੱਖਾਂ ਨੂੰ ਵੰਡ ਦਿੰਦਾ ਹੈ।
ਉਸ ਭਰਾ ਨੇ ਲੰਘਦੇ ਹੋਏ ਮੇਰੇ ਵੱਲ ਇਕ ਨਿਗਾਹ ਕੀਤੀ ਅਤੇ ਮੇਰੀਆਂ ਸ਼ਰਮੀਲੀਆਂ ਅੱਖਾਂ ਨੇ ਮੁੰਦ ਰਹੇ ਨੈਣਾਂ ਹੇਠੋਂ ਵੇਖਿਆ, ਉਸ ਨੇ ਨੇਤਰ ਬੰਦ ਕਰ ਲਏ ਸਨ ਅਤੇ ਮੇਰੇ ਲਈ ਅਰਦਾਸ ਕਰ ਰਿਹਾ ਸੀ। ਮੈਨੂੰ ਉਹ ਨਜ਼ਾਰਾ ਕਦੇ ਨਹੀਂ ਭੁਲਦਾ। ਹੁਣ ਮੈਂ ਜਦੋਂ ਵੀ ਕਿਸੇ ਕਸ਼ਟ ਵਿਚ ਹੋਵਾਂ, ਮੈਂ ਅੱਖਾਂ ਬੰਦ ਕਰਦਾ ਹਾਂ ਅਤੇ ਆਪਣੇ ਭਰਾ ਨੂੰ ਉਸੇ ਰੂਪ ਵਿਚ ਆਪਣੇ ਨਾਲ ਖਲੋਤਾ ਵੇਖਦਾ ਹਾਂ ਅਤੇ ਉਸ ਦੇ ਚਾਰੇ ਪਾਸੇ ਚਾਨਣਾ ਹੀ ਚਾਨਣਾ ਪਸਰ ਰਿਹਾ ਹੈ। ਉਹ ਚਾਨਣ ਮੈਨੂੰ ਆਪਣੇ ਕਲਾਵੇ ਵਿਚ ਲੈ ਲੈਂਦਾ ਹੈ ਅਤੇ ਮੈਂ ਸੰਸਾਰ ਨੂੰ ਭੁੱਲ ਜਾਂਦਾ ਹਾਂ। ਕੀ ਇਹ 'ਨਾਮ' ਹੈ? ਕੀ ਇਹ ਗੁਰੂ ਨਾਨਕ ਦਾ ਸਿਮਰਨ ਹੈ? ਮੈਂ ਹਰ ਵਾਰ ਆਪਣੇ ਲਈ ਨਵਾਂ ਨਵੇਲਾ ਹੁੰਦਾ ਹਾਂ। ਮੈਂ ਆਪਣੇ ਭਰਾ ਨੂੰ ਚਿਤਵਦਾ ਰਹਿੰਦਾ ਹਾਂ। ਮੇਰੀਆਂ ਅਰਦਾਸਾਂ, ਉਸ ਦੀ ਨਿਸ਼ਕਾਮ ਸੇਵਾ ਦੀ ਯਾਦ ਵਿਚ ਜੀਵਨ ਪ੍ਰਾਪਤ ਕਰਦੀਆਂ ਹਨ।
ਨਹੀਂ, ਨਹੀਂ। ਉਹ ਤਾਂ ਬੁਤ ਘਾੜਾ ਹੈ। ਮੈਂ ਵੇਖਦਾ ਹਾਂ ਕਿ ਉਸ ਦਾ ਗੀਤ ਮੈਨੂੰ ਗੁਰੂ ਨਾਨਕ ਦੀ ਮੂਰਤੀ ਵਿਚ ਘੜ ਅਤੇ ਮੁੜ ਘੜ ਰਿਹਾ ਹੈ। ਪੱਥਰ ਕੀ ਕਹਿ ਸਕਦਾ ਹੈ, ਮਿੱਟੀ ਵਿਚਾਰੀ ਕੀ ਕਹਿ ਸਕਦੀ ਹੈ, ਜਦੋਂ ਕਿ ਭਰਾ ਉਸ ਨੂੰ ਹੁਸਨ ਦਾ ਰੂਪ ਦੇ ਰਿਹਾ ਹੈ? ਇਹ ਸੰਗਤ ਵਿਚ ਸ਼ਾਮਲ ਹੋਣ ਦੀ ਬਾਤ ਹੈ। ਗੁਰੂ ਪੈਦਾ ਕਰਦਾ ਹੈ। ਇਸ ਸੰਗਤ ਨੂੰ ਜਨਮ ਦੇਣ ਅਤੇ ਇਸ ਸੰਗਤ ਵਿਚ ਸ਼ਾਮਲ ਹੋਣ ਵਿਚੋਂ ਹੀ ਜੀਵਨ