

ਖੇੜੇ ਵਿਚ ਆਕੇ ਸਹਿਜ, ਅਸੀਮ ਸੇਵਾ ਦੇ ਵਿਸ਼ਵ-ਵਿਆਪੀ ਜੀਵਨ ਦਾ ਰੂਪ ਧਾਰ ਲੈਂਦਾ ਹੈ। ਇਸ ਦੀ ਡੋਡੀ ਤੇ ਖਿੜਣ ਵਾਲਾ ਫੁੱਲ ਸਾਰੇ ਬ੍ਰਹਿਮੰਡ ਨੂੰ ਸੁਗੰਧਿਤ ਕਰ ਦਿੰਦਾ ਹੈ। ਜਲ ਰਿਹਾ ਸੂਰਜ ਸਾਰੇ ਸੰਸਾਰ ਨੂੰ ਰੋਸ਼ਨ ਕਰ ਦਿੰਦਾ ਹੈ। ਆਪੇ ਵਿਚ ਦਾਖ਼ਲ ਹੋਇਆ ਮਨੁੱਖ ਆਪਣੇ ਆਪ ਨੂੰ ਗੁਰੂ ਦੀ ਸੇਵਾ ਵਿਚ ਮਜਜ਼ੂਬ ਕਰ ਦਿੰਦਾ ਹੈ। ਮੈਂ ਜ਼ਖਮੀਆਂ ਵਿਚੋਂ ਤੈਨੂੰ ਹੀ ਦੇਖਦਾ ਹਾਂ। ਤੇਰੇ ਹੀ ਪਿਆਰ ਦਾ ਬੱਧਾ, ਮੈਂ ਖਿੱਚਿਆ ਚਲਾ ਜਾਂਦਾ ਹਾਂ ਅਤੇ ਜ਼ਖਮੀਆਂ ਨੂੰ ਪਾਣੀ ਪਿਆਉਂਦਾ ਹਾਂ। ਮੈਨੂੰ ਬੀਮਾਰਾਂ ਦੀ ਦੇਖਭਾਲ ਕਰਨ ਦੇ, ਕਿਉਂਕਿ ਉਹ ਆਪ ਹੀ ਤਾਂ ਹੈ ਜੋ ਮੰਜੇ ਤੇ ਪਿਆ ਬੁੜ-ਬੁੜਾਉਂਦਾ ਹੈ, ਬਿਲਕੁਲ ਤੇਰੇ ਵਾਂਗ ਹੀ, ਉਹ ਪਿਆਰ। ਆਪਣੇ ਭਾਣੇ ਅਤੇ ਪਿਆਰ ਵਿਚ ਮੈਨੂੰ ਮਰ ਜਾਣ ਦੇ, ਕਿਉਂਕਿ ਮੇਰੀ ਮੌਤ ਇਕ ਸ਼ਬਦ ਨਾਲ ਹੀ ਸਾਰੀ ਮਨੁੱਖਤਾ ਦੀ ਪੀੜਾ ਹਰ ਲਵੇਗੀ। ਮੈਂ ਹੋਰ ਕੁਝ ਨਹੀਂ ਕਰ ਸਕਦਾ। ਮੈਂ ਕਿਸੇ ਵੀ ਹੋਰ ਦੀ ਕੀ ਸੇਵਾ ਕਰ ਸਕਦਾ ਹਾਂ? ਇਸ ਤਰ੍ਹਾਂ ਨਿਰਬਲਤਾ ਦੇ ਦੁੱਖ ਨਾਲ, ਮੇਰੇ ਨੇਤਰਾਂ ਵਿਚ ਅਥਰੂ ਹਨ, ਸਾਰਿਆਂ ਲਈ ਇਕ ਮਿੱਠਾ ਬੋਲ, ਇਕ ਮਿਹਰ ਭਰੀ ਨਜ਼ਰ ਅਤੇ ਸਭ ਵਿਚੋਂ ਨਿਕਲਦੇ ਪਿਆਰ ਦੀ ਮਿਠਾਸ। ਮੇਰਾ ਪਿਆਰ ਤੇਰੀ ਸੇਵਾ ਹੈ। ਜਦੋਂ ਤੂੰ ਮੇਰੇ ਅੰਦਰ ਰੂਹ ਫੂਕੀ ਹੈ, ਮੈਂ ਸੇਵਾ ਕਰਦਾ ਹਾਂ ਜਦੋਂ ਵਾਪਸ ਲੈ ਲਵੇਂਗਾ, ਮੈਂ ਮਰ ਜਾਵਾਂਗਾ। ਪਰ ਕੋਈ ਇਹ ਨਾ ਕਹੇ ਕਿ ਮੇਰੇ ਪਾਸ ਉਸ ਲਈ ਕੋਈ ਮਾਫ਼ੀ ਨਹੀਂ, ਜਾਂ ਮੈਂ ਕੌੜਾ ਸਾਂ। ਜੇ ਮੇਰਾ ਇੱਕ ਹੰਝੂ, ਗੁਲਾਬ ਦੇ ਫੁੱਲ ਦੀ ਅੱਗ ਠੰਡੀ ਕਰ ਸਕਦਾ ਹੈ ਤਾਂ ਮੈਂ ਰੋ ਪਵਾਂਗਾ। ਜੇ ਇਕ ਫੁਹਾਰ ਗਰਮੀ ਘਟਾ ਸਕਦੀ ਹੈ ਤਾਂ ਮੈਂ ਗੁਰੂ ਦੇ ਹੁਕਮ ਵਿਚ ਮੀਂਹ ਵਾਂਗ ਵੱਸ ਪਵਾਂਗਾ। ਮੈਂ ਇਕ ਠੰਡੀ ਹਵਾ ਦੇ ਝੋਂਕੇ ਵਾਂਗ ਲੰਘ ਜਾਵਾਂਗਾ। ਜਿਵੇਂ ਪੌਣ, ਪਾਣੀ, ਅਗਨੀ ਅਤੇ ਪ੍ਰਕਾਸ਼ ਉਸ ਦੇ ਜੀਆਂ ਦੀ ਸੇਵਾ ਕਰਦੇ ਹਨ, ਮੈਂ ਉਸ ਦਾ ਖਿੱਚਿਆ ਸੇਵਾ ਕਰਦਾ ਹਾਂ। ਉਸ ਦੀ ਸੇਵਾ ਮੇਰੀ ਸਵੈ ਹਿੱਛਾ ਤੇ ਨਹੀਂ ਸਗੋਂ ਉਸ ਦੀ ਹਜ਼ਾ ਵਿਚ ਹੈ। ਮਾਂ ਬੱਚੇ ਦੀ ਸੇਵਾ ਕਰਦੀ ਹੈ, ਪਰ ਬੱਚਾ ਵੀ ਜਦੋਂ ਉਸ ਦਾ ਦਾਮਨ ਪਕੜਦਾ ਹੈ, ਮਾਂ ਦੀ ਸੇਵਾ ਕਰ ਰਿਹਾ ਹੁੰਦਾ ਹੈ। ਇਮ ਦੁੱਖਾਂ ਭਰੇ ਸੰਸਾਰ ਵਿਚ ਗੁਰੂ ਵਿਚ ਖੁਸ਼ ਰਹਿਣਾ ਉਸ ਜੀਵਨ-ਦਾਤੀ ਖੁਸ਼ੀ ਅਤੇ ਗ਼ਮ ਦੇ ਇਕਾ-ਦੁਕਾ ਜਾਮ ਨੂੰ ਵੰਡਣ ਦੇ ਯੋਗ ਹੋਣਾ, ਸਭ ਤੋਂ ਵੱਡੀ ਕੁਰਬਾਨੀ ਅਤੇ ਸਭ ਤੋਂ ਉੱਤਮ ਸੇਵਾ ਹੈ। "ਉਸ ਦਾ ਨਾਮ ਜਪਣਾ”