ਬੌਧਕ ਦਿਲਚਸਪੀ ਅਤੇ ਖੁਸ਼ੀ ਨੂੰ ਉਤੇਜਿਤ ਕਰਨ ਲਈ ਸਭ ਲੋਕਾਂ ਪਾਸ ਰੇਖਾ-ਗਣਿਤ ਮਈ ਚੇਤਨਤਾ ਹੈ। ਉਨ੍ਹਾਂ ਪਾਸ ਬ੍ਰਹਿਮੰਡੀ ਚੇਤਨਤਾ ਵਾਲਾ ਸਾਹਿਤ ਵੀ ਹੈ, ਜਿਹੜਾ ਭਾਵੇਂ ਘੱਟ ਚਮਕਦਾਰ, ਘੱਟ ਜੁੜਿਆ, ਘੱਟ ਗੁੰਝਲਦਾਰ, ਚੁਸਤ ਪ੍ਰਗਟਾਅ ਵਾਲਾ ਹੈ, ਪਰ ਜੀਵਨ ਦਾਇਕ ਜ਼ਰੂਰ ਹੈ। ਨਵੀਂ ਟੈਸਟੇਮੈਂਟ, ਖ਼ਾਸ ਕਰਕੇ ਈਸਾਮਸੀਹ ਦੇ ਪ੍ਰਸਿੱਧ ਸ਼ਬਦਾਂ ਵਿਚ ਉਹ ਅਦਭੁਤ ਗੁਣ ਹਨ, ਜੋ ਪੱਛਮ ਦੇ ਕਿਸੇ ਵੀ ਕਵੀ ਜਾਂ ਵਾਰਤਕ ਲਿਖਾਰੀ ਵਿਚ ਨਹੀਂ। ਮੈਂ ਜੋ ਸ਼ਬਦ 'ਪੂਰਬੀ ਕਾਵਿ ਦੀ ਆਤਮਾ' ਵਿਚ ਕਹੇ ਹਨ, ਫਿਰ ਦੁਹਰਾਂਦਾ ਹਾਂ ਕਿ ਬਾਈਬਲ ਦੇ ਸ਼ਬਦਾਂ ਤੋਂ ਛੁਟ ਤਾਂ ਪੱਛਮ ਦੇ ਲੋਕ ਰੂਹਾਨੀ ਭੁੱਖ ਨਾਲ ਮਰ ਜਾਂਦੇ ਆਪਣੇ ਬੀਮਾਰ ਬੱਚੇ ਦੇ ਮੰਜੇ ਪਾਸ ਬੈਠੀ ਬਾਈਬਲ ਪੜ੍ਹ ਰਹੀ, ਨੇਕ ਦਿਲ ਮਾਂ, ਮੋਤੀਆਂ ਵਾਂਗ ਡਲ੍ਹਕਦੇ ਅਥਰੂਆਂ ਵਾਲੀਆਂ ਅੱਖਾਂ ਉਤਾਂਹ ਚੁਕਦੀ ਹੈ ਤਾਂ ਉਹ ਜਿਉਂਦੀ ਜਾਗਦੀ 'ਮੇਰੀ' ਪ੍ਰਤੀਤ ਹੁੰਦੀ ਹੈ। ਮੌਤ ਅਤੇ ਮਾਯੂਸੀ, ਜੀਵਨ ਦਾ ਇਹ ਦੁੱਖ ਦਰਦ, ਸ਼ੈਕਸਪੀਅਰ, ਜਾਂ ਸਵਿਨਥਰਨ, ਕੀਟਸ ਜਾਂ ਸ਼ੈਲੇ ਵਿਚ ਕਿਤੇ ਨਹੀਂ ਮਿਲਦਾ। ਉਨ੍ਹਾਂ ਨੂੰ ਗੋਡੇ ਟੇਕ ਕੇ ਈਸਾ ਮਸੀਹ ਦੇ ਚਰਨ ਚੁੰਮਣੇ